HOME ਜਨਤਕ, ਜਮਹੂਰੀ ਜਥੇਬੰਦੀਆਂ ਦੇ ਵਫਦ ਨੇ ਸੀ ਐਮ ਓ ਸੰਗਰੂਰ ਨੂੰ ਦਿੱਤਾ...

ਜਨਤਕ, ਜਮਹੂਰੀ ਜਥੇਬੰਦੀਆਂ ਦੇ ਵਫਦ ਨੇ ਸੀ ਐਮ ਓ ਸੰਗਰੂਰ ਨੂੰ ਦਿੱਤਾ ਮੰਗ ਪੱਤਰ

3

ਲੌਂਗੋਵਾਲ ਹਸਪਤਾਲ ਦੇ ਤਬਦੀਲ ਕੀਤੇ ਡਾਕਟਰਾਂ ਅਤੇ ਹੋਰ ਅਮਲੇ ਨੂੰ ਤੁਰੰਤ ਵਾਪਿਸ ਕਰਨ ਦੀ ਰੱਖੀ ਮੰਗ 

ਸੰਗਰੂਰ  (ਸਮਾਜ ਵੀਕਲੀ)   ਲੌਂਗੋਵਾਲ ਇਲਾਕੇ ਦੀਆਂ ਜਨਤਕ, ਜਮਹੂਰੀ ਜਥੇਬੰਦੀਆਂ ਦਾ ਵਫਦ,ਜੋ ਪਿਛਲੇ 8 ਸਾਲ ਤੋਂ ਲਗਾਤਾਰ “ਹਸਪਤਾਲ ਬਚਾਓ ਐਕਸ਼ਨ ਕਮੇਟੀ”ਰਾਹੀਂ ਹਰ ਦਿਨ ਹਸਪਤਾਲ ਦੀ ਨਿੱਘਰ ਰਹੀ ਹਾਲਤ ਨੂੰ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਂਦਾ ਆ ਰਿਹਾ ਹੈ ਸਿਵਲ ਸਰਜਨ ਸੰਗਰੂਰ ਸ੍ਰੀ ਮਤੀ ਅਮਰਜੀਤ ਕੌਰ ਨੂੰ ਮਿਲਿਆ। ਆਗੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਲਗਭਗ ਦਰਜਨ ਪਿੰਡਾਂ ਨੂੰ ਪੈਂਦਾ ਇਕੋ ਇੱਕ ਹਸਪਤਾਲ ਖੁੱਦ ਬਿਮਾਰ ਅਤੇ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਵਫਦ ਵਿੱਚ ਸ਼ਾਮਿਲ ਦੇਸ਼ ਭਗਤ ਯਾਦਗਾਰ ਦੇ ਪ੍ਰਧਾਨ ਬਲਬੀਰ ਲੌਂਗੋਵਾਲ,ਤਰਕਸ਼ੀਲ ਸੁਸਾਈਟੀ ਪੰਜਾਬ ਦੇ ਸੂਬਾ ਆਗੂ ਜੁਝਾਰ ਲੌਂਗੋਵਾਲ ਤੇ ਜੋਨ ਪ੍ਰਧਾਨ ਮਾਸਟਰ ਪਰਮਵੇਦ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਖਵੀਰ ਲੌਂਗੋਵਾਲ, ਡੇਮੋਕ੍ਰੇਟਿਕ ਟੀਚਰਜ ਫ਼ਰੰਟ ਦੇ ਸੀਨੀਅਰ ਆਗੂ ਜਗਦੇਵ ਵਰਮਾ, ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਆਗੂ ਮਨਧੀਰ ਸਿੰਘ ਰਾਜੋਮਾਜਰਾ ਆਗੂਆਂ ਨੇ ਦੱਸਿਆ ਲੌਂਗੋਵਾਲ ਸਿਹਤ ਕੇਂਦਰ ਵਿੱਚ ਸਿਰਫ਼ ਇੱਕ ਡਾਕਟਰ ਅਤੇ ਨਰਸਿੰਗ ਸਟਾਫ ਹੈ। ਇਲਾਕੇ ਦੇ ਲੋਕ ਇਲਾਜ਼ ਖੁਣੋਂ ਮਾੜੀਆਂ ਹਾਲਾਤਾਂ ਨਾਲ ਜੂਝ ਰਹੇ ਹਨ। ਆਗੂਆਂ ਨੇ ਜਿਥੇ ਲੌਂਗੋਵਾਲ ਤੋਂ ਤਬਦੀਲ ਕੀਤਾ ਸਟਾਫ ਤੁਰੰਤ ਵਾਪਿਸ ਭੇਜਣ ਦੀ ਮੰਗ ਕੀਤੀ , ਉੱਥੇ ਇਹ ਵੀ ਕਿਹਾ ਕਿ ਖਾਨਾ ਪੂਰਤੀ ਦੀ ਥਾਂ ਸਾਰੇ ਹਸਪਤਾਲਾਂ ਵਿੱਚ ਡਾਕਟਰਾਂ,ਨਰਸਿੰਗ ਸਟਾਫ ਅਤੇ ਵੱਖ ਵੱਖ ਤਕਨੀਕੀ ਸਟਾਫ ਦੀ ਰੈਗੂਲਰ ਭਰਤੀ ਕਰਕੇ ਭਿਆਨਕ ਬਿਮਾਰੀਆਂ ਨਾਲ ਪੀੜਤ ਅਵਾਮ ਦੇ ਜਾਨ ਮਾਲ ਨੂੰ ਸੁਰੱਖਿਆ ਦਿੱਤੀ ਜਾਵੇ।ਆਗੂਆਂ ਨੇ ਭਰੇ ਮਨ ਨਾਲ ਕਿਹਾ ਕਿ ਕਿਸੇ ਵੇਲੇ ਪੰਜਾਬ ਦੇ ਸਿਰਕੱਢ ਹਸਪਤਾਲਾਂ ਵਿੱਚ ਸ਼ਾਮਿਲ ਇਹ ਹਸਪਤਾਲ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਡਿਸਪੈਂਸਰੀ ਵਿੱਚ ਬਦਲ ਹੋ ਗਿਆ ਹੈ।ਚਿਤਾਵਨੀ ਦਿੰਦਿਆਂ ਐਕਸ਼ਨ ਕਮੇਟੀ ਨੇ ਕਿਹਾ ਜੇਕਰ ਇਸ ਤੇ ਕੋਈ ਕਾਰਵਾਈ ਨਾ ਕੀਤੀ ਗਈ, ਤਬਦੀਲ ਕੀਤਾ ਸਟਾਫ ਵਾਪਿਸ ਨਾ ਭੇਜਿਆ ਗਿਆ ਤਾਂ ਜਲਦ ਇਸ ਲਈ ਇਲਾਕੇ ਪੱਧਰ ਦਾ ਸੰਘਰਸ਼ ਵਿੱਢਿਆ ਜਾਵੇਗਾ।
ਵੱਲੋਂ :- ਬਲਵੀਰ ਲੌਂਗੋਵਾਲ 9815317028 ਜੁਝਾਰ ਲੌਂਗੋਵਾਲ9872883701 ਮਾਸਟਰ ਪਰਮਵੇਦ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਾਂਝਾ ਪੰਜਾਬ ਫਾਊਂਡੇਸ਼ਨ ਵੱਲੋਂ ਅੱਜ ਲਗਾਇਆ ਜਾ ਰਿਹਾ ਹੈ ਵਿਸ਼ਾਲ ਖੂਨਦਾਨ ਕੈਂਪ
Next articleਚੰਦਰ ਮੋਹਨ ਜੇ ਡੀ ਦੇ ਪਰਿਵਾਰ ਦੀ ਸਹਾਇਤਾ ਲਈ ਗੁੱਜਰ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬਿਗ੍ਰੇਡੀਅਰ ਰਾਜ ਕੁਮਾਰ ਨੇ ਕੀਤੀ ਪਹਿਲਕਦਮੀ