HOME (ਮਿੰਨੀ ਕਹਾਣੀ)  ਗੜ੍ਹੇਮਾਰੀ

(ਮਿੰਨੀ ਕਹਾਣੀ)  ਗੜ੍ਹੇਮਾਰੀ

ਗੁਰਪ੍ਰੀਤ ਮਾਨ ਮੌੜ

(ਸਮਾਜ ਵੀਕਲੀ)   ਸੁਖਮੀਤ ਅੱਜ ਬੜੇ ਹੀ ਚਾਅ ਨਾਲ ਆਪਣੀ ਬੇਟੀ ਦੇ ਵਿਆਹ ਬਾਰੇ ਕੁਝ ਜ਼ਰੂਰੀ ਸਮਾਨ ਲੈਣ ਸ਼ਹਿਰ ਜਾ ਰਿਹਾ ਸੀ। ਮੌਸਮ ਭਾਂਵੇ ਥੋੜਾ ਜਿਹਾ ਖਰਾਬ ਸੀ। ਉਸਨੇ ਸੋਚਿਆ ਕਿ ਕਾਰ ਤੇ ਹੀ ਜਾਣਾ ਹੈ ਤੇ ਅੱਜ ਦਾ ਕੰਮ ਕੱਲ੍ਹ ਤੇ ਕਿਉਂ ਛੱਡਣਾ। ਕੁਝ ਦਿਨਾਂ ਤੱਕ ਖੇਤ ਕਣਕ ਦੀ ਫਸਲ ਵੱਡਣ ਲਈ ਕੰਬਾਈਨ ਵੀ ਲੱਗਣੀ ਸੀ। ਸ਼ਹਿਰ ਸਾਰਾ ਕੰਮ ਨਬੇੜ ਕਿ ਉਹ ਪਿੰਡ ਵੱਲ ਵਾਪਿਸ ਆ ਰਿਹਾ ਸੀ ਤਾਂ ਇਕਦਮ ਤੇਜ ਬਾਰਿਸ਼ ਤੇ ਗੜ੍ਹੇ ਸ਼ੁਰੂ ਹੋ ਗਏ ਤਾਂ ਉਸਨੇ ਕਾਰ ਸੜਕ ਦੇ ਇਕ ਪਾਸੇ ਰੋਕ ਲਈ। ਕੁਝ ਹੀ ਮਿੰਟਾਂ ਵਿਚ ਖੇਤਾਂ ਵਿਚ ਖੜ੍ਹੀ ਕਣਕ ਦੀ ਸੁਨਿਹਰੀ ਫਸਲ ਨੇ ਗੜ੍ਹਿਆਂ ਦੀ ਚਿੱਟੀ ਚਾਦਰ ਦਾ ਰੂਪ ਧਾਰ ਲਿਆ। ਸੁਖਮੀਤ ਲਈ ਇਕ ਪਾਸੇ ਤਾਂ ਧੀ ਦੇ ਵਿਆਹ ਦੇ ਚਾਅ ਖੜੇ ਸਨ ਤੇ ਦੂਸਰੇ ਪਾਸੇ ਗੜ੍ਹੇਮਾਰੀ ਨੇ ਬਰਬਾਦ ਕੀਤੀ ਫਸਲ। ਕੁਦਰਤ ਦਾ ਭਾਣਾ ਮੰਨ ਗੜ੍ਹਿਆਂ ਨੂੰ ਚਿੱਟਾ ਸੋਨਾ ਸਮਝ ਕੇ ਸੁਖਮੀਤ ਨੇ ਗੱਡੀ ਘਰ ਵੱਲ ਮੋੜ ਲਈ।

ਗੁਰਪ੍ਰੀਤ ਮਾਨ ਮੌੜ 
98761-98000
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਵੀਂ ਸੋਚ ਨਵੇਂ ਰਾਹ ਐਜੂਕੇਸ਼ਨਲ ਅਤੇ ਸਕਿੱਲ ਡਿਵੈਲਪਮੈਂਟ ਸੋਸਾਇਟੀ ਵੱਲੋਂ ਸਕੂਲੀ ਬੱਚਿਆਂ ਦੇ ਹਰ ਸਾਲ ਬਦਲ ਰਹੇ ਸਿਲੇਬਸ ਅਤੇ ਵਰਦੀਆਂ ਨਾ ਬਦਲਣ ਲਈ ਜਲਦ ਸਿੱਖਿਆ ਮੰਤਰੀ ਵਫ਼ਦ ਸ੍ਰ: ਹਰਜੋਤ ਸਿੰਘ ਬੈਂਸ ਨੂੰ ਮਿਲੇਗਾ — ਸੋਨੀਆ ਅਰੋੜਾ
Next articleਨੇਪਾਲ ਸਰਕਾਰ ਦੀ ਸਿੱਖਿਆ ਦੇ ਖੇਤਰ ਵਿੱਚ ਪਹਿਲ ਕਦਮੀ ਵਿਕਾਸਸ਼ੀਲ ਦੇਸ਼ਾਂ ਲਈ ਲਾਹੇਵੰਦ ਸਾਬਤ ਹੋਵੇਗੀ- ਪੈਂਥਰ, ਅਹੀਰ