HOME ਨਵੀਂ ਸੋਚ ਨਵੇਂ ਰਾਹ ਐਜੂਕੇਸ਼ਨਲ ਅਤੇ ਸਕਿੱਲ ਡਿਵੈਲਪਮੈਂਟ ਸੋਸਾਇਟੀ ਵੱਲੋਂ ਸਕੂਲੀ ਬੱਚਿਆਂ...

ਨਵੀਂ ਸੋਚ ਨਵੇਂ ਰਾਹ ਐਜੂਕੇਸ਼ਨਲ ਅਤੇ ਸਕਿੱਲ ਡਿਵੈਲਪਮੈਂਟ ਸੋਸਾਇਟੀ ਵੱਲੋਂ ਸਕੂਲੀ ਬੱਚਿਆਂ ਦੇ ਹਰ ਸਾਲ ਬਦਲ ਰਹੇ ਸਿਲੇਬਸ ਅਤੇ ਵਰਦੀਆਂ ਨਾ ਬਦਲਣ ਲਈ ਜਲਦ ਸਿੱਖਿਆ ਮੰਤਰੀ ਵਫ਼ਦ ਸ੍ਰ: ਹਰਜੋਤ ਸਿੰਘ ਬੈਂਸ ਨੂੰ ਮਿਲੇਗਾ — ਸੋਨੀਆ ਅਰੋੜਾ

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਨਵੀਂ ਸੋਚ ਨਵੇਂ ਰਾਹ ਐਜੂਕੇਸ਼ਨਲ ਅਤੇ ਸਕਿੱਲ ਡਿਵੈਲਪਮੈਂਟ ਸੁਸਾਇਟੀ ਵੱਲੋਂ ਸ਼੍ਰੀਮਤੀ ਸੋਨੀਆ ਅਰੋੜਾ ਜੀ ਦੀ ਪ੍ਰਧਾਨਗੀ ਹੇਠ ਸਿਵਲ ਲਾਈਨ ਮੀਟਿੰਗ ਹੋਈ ਜਿਸ ਵਿੱਚ ਸਕੂਲੀ ਬੱਚਿਆਂ ਦੇ ਹਰ ਸਾਲ ਬਦਲ ਰਹੇ ਸਿਲੇਬਸ ਅਤੇ ਵਰਦੀਆਂ ਨਾ ਬਦਲਣ ਲਈ ਜਲਦ ਸਿੱਖਿਆ ਮੰਤਰੀ ਸ੍ਰ: ਹਰਜੋਤ ਸਿੰਘ ਬੈਂਸ ਨੂੰ ਵਫ਼ਦ ਮਿਲੇਗਾ। ਇਸ ਮੌਕੇ ਸੁਸਾਇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਡਾਕਟਰ ਕੋਟਨਿਸ ਐਕੂਪੰਕਚਰ ਹਸਪਤਾਲ ਸਲੇਮ ਟਾਬਰੀ ਵਿਖੇ ਵਿਸਾਖੀ ਦਾ ਪ੍ਰੋਗਰਾਮ ਮਨਾਇਆ ਜਾਵੇਗਾ। ਸੋਨੀਆ ਅਰੋੜਾ, ਕਮਲਦੀਪ ਕੌਰ ਅਤੇ ਸੁਸਾਇਟੀ ਵੱਲੋਂ ਰੰਗਕਰਮੀ ਤਰਲੋਚਨ ਸਿੰਘ ਜੋ ਕਿ ਰੰਗਮੰਚ ਨਾਲ ਪੰਜਾਹ ਸਾਲਾਂ ਤੋਂ ਜੁੜੇ ਹੋਏ ਹਨ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਗਿਆ ਅਤੇ ਸੋਸਾਇਟੀ ਵੱਲੋਂ ਸ੍ਰ: ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ 15 ਅਗਸਤ ਤਰਲੋਚਨ ਸਿੰਘ ਨੂੰ ਪੰਜਾਬ ਸਟੇਟ ਐਵਾਰਡ ਦਿੱਤਾ ਜਾਵੇ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਛਾਪਾ ਜੀ, ਇਕਬਾਲ ਸਿੰਘ, ਅਮਨਪ੍ਰੀਤ ਸਿੰਘ ਕੈਂਥ, ਗਗਨਦੀਪ ਸਿੰਘ, ਪਰਵਿੰਦਰ ਸਿੰਘ ਰਾਜੂ, ਮਹਿੰਦਰ ਸਿੰਘ ਗਿੱਲ, ਜੀਤ ਸ਼ਰਮਾ, ਕਮਲਦੀਪ ਕੌਰ, ਤਰਲੋਚਨ ਸਿੰਘ ਤਨਿਸ਼ਪ੍ਰੀਤ ਕੌਰ ਅਤੇ ਲਕਸ਼ਿਕਾ ਆਦਿ ਸ਼ਾਮਿਲ ਹੋਏ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleDid Trump’s Iran War Optics Collapse After Pakistan’s Move?
Next article(ਮਿੰਨੀ ਕਹਾਣੀ)  ਗੜ੍ਹੇਮਾਰੀ