HOME ਭੁਲੱਥ ਕਬੱਡੀ ਕੱਪ ਦੇ ਦੇਸ਼ਾਂ ਵਿਦੇਸ਼ਾਂ ਤੱਕ ਚਰਚੇ !

ਭੁਲੱਥ ਕਬੱਡੀ ਕੱਪ ਦੇ ਦੇਸ਼ਾਂ ਵਿਦੇਸ਼ਾਂ ਤੱਕ ਚਰਚੇ !

4

(ਸਵ: ਅਵਤਾਰ ਸਿੰਘ ਬੱਲ ਯਾਦਗਾਰੀ 57ਵਾਂ ਕਬੱਡੀ ਕੱਪ)

ਭੁਲੱਥ ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) 95922-82333 :- ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਬੱਲ ਇਨਕਾਰਪੋਰੇਸ਼ਨ ਤੇ ਭੁਲੱਥ ਕਬੱਡੀ ਕਲੱਬ ਵੱਲੋਂ 13-14 ਤੇ 15 ਅਪ੍ਰੈਲ ਨੂੰ ਉੱਘੇ ਕਬੱਡੀ ਪ੍ਰਮੋਟਰ ਸਵ: ਅਵਤਾਰ ਸਿੰਘ ਬੱਲ ਦੀ ਯਾਦ ਵਿਚ ਕਰਵਾਏ ਜਾਣ ਵਾਲੇ 57ਵੇਂ ਕਬੱਡੀ ਕੱਪ ਦੇ ਚਰਚੇ ਦੇਸ਼ਾਂ ਵਿਦੇਸ਼ਾਂ ਤੱਕ ਹੋ ਰਹੇ ਹਨ। ਜਿੱਥੇ ਖਿਡਾਰੀਆ ਨੂੰ ਤਾਂ ਵੱਡੇ ਇਨਾਮ ਦਿੱਤੇ ਜਾਣਗੇ ਉੱਥੇ ਦਰਸ਼ਕਾਂ ਨੂੰ ਮਹਿੰਗੇ ਤੇ ਕੀਮਤੀ ਤੋਹਫੇ ਲੱਕੀ ਕੂਪਨਾਂ ਨਾਲ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਪ੍ਰਭਜੋਤ ਸਿੰਘ ਘੁੰਮਣ ਨੇ ਦੱਸਿਆ ਕਿ ਆਲ ਓਪਨ ਟੀਮਾਂ ਵਿਚ ਖੇਡੇ ਜਾਣ ਵਾਲੇ ਮੈਚਾਂ ਚੋ ਪਹਿਲਾ ਇਨਾਮ 17 ਲੱਖ ਰੁਪਏ ਅਤੇ ਦੂਜਾ ਇਨਾਮ 12 ਲੱਖ ਰੁਪਏ ਸਮੇਤ ਸ਼ਾਨਦਾਰ ਕੱਪ ਦਿੱਤੇ ਜਾਣਗੇ। ਇਸ ਤੋਂ ਇਲਾਵਾ ਟੂਰਨਾਮੈਂਟ ਦੇ ਬੈਸਟ ਰੇਡਰ ਤੇ ਜਾਫੀ ਨੂੰ ਹਾਰਲੇ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ ਜਦ ਕਿ ਟੂਰਨਾਮੈਂਟ ਦੇ ਬੈਸਟ ਖਿਡਾਰੀ ਦਾ 1 ਕਰੋੜ ਰੁਪਏ ਦਾ ਬੀਮਾ ਕਰਕੇ ਦਿੱਤਾ ਜਾਵੇਗਾ।ਪ੍ਰਧਾਨ ਘੁੰਮਣ ਨੇ ਕਿਹਾ ਇਸ ਕਬੱਡੀ ਕੱਪ ਵਿਚ ਖਿਡਾਰੀ ਤਾਂ ਵੱਡੇ ਇਨਾਮ ਜਿੱਤਣਗੇ ਉੱਥੇ ਦਰਸ਼ਕਾਂ ਨੂੰ ਵੀ ਬੁਲੱਟ, ਮੋਟਰ ਸਾਈਕਲ, ਸਕੂਟਰੀਆਂ, ਐੱਲ.ਈ.ਡੀ. ਆਦਿ ਤੋਹਫੇ ਲੱਕੀ ਕੂਪਨਾਂ ਤੇ ਰਾਹੀਂ ਦਿੱਤੇ ਜਾਣਗੇ। ਘੁੰਮਣ ਨੇ ਦੱਸਿਆ ਕਿ ਬੀਤੇ ਸਾਲ ਵੀ ਇਸੇ ਟੂਰਨਾਮੈਂਟ ਨੇ ਦੁਨੀਆ ਭਰ ਦੀਆ ਨਜ਼ਰਾਂ ਆਪਣੇ ਵੱਲ ਖਿੱਚ ਲਈਆਂ ਸਨ ਜਦੋਂ ਖਿਡਾਰੀਆ ਦੀ ਇਕ-ਇਕ ਰੇਡ ਤੇ ਲੱਖਾਂ ਰੁਪਏ ਦੇ ਇਨਾਮ ਲਗਾਏ ਗਏ ਸਨ ਅਤੇ ਟਰੈਕਟਰ, ਹਾਰਲੇ ਮੋਟਰ ਸਾਈਕਲ ਵੀ ਇਨਾਮਾਂ ਵਿਚ ਦਿੱਤੇ ਗਏ ਸਨ। ਬੀਤੇ ਸਾਲ ਦਰਸ਼ਕਾਂ ਦੇ ਹੋਏ ਵੱਡੇ ਇਕੱਠ ਦੇ ਮੱਧੇਨਜਰ ਇਸ ਵਾਰ ਖਾਸ ਤੋਰ ਤੇ ਹੋਰ ਜਮੀਨ ਨੂੰ ਗਰਾਉਂਡ ਦਾ ਰੂਪ ਦਿੰਦੇ ਹੋਏ ਉੱਥੇ ਪ੍ਰਬੰਧ ਕੀਤਾ ਜਾ ਰਿਹਾ ਹੈ, ਜੋ ਦਾਣਾ ਮੰਡੀ ਦੇ ਨਜ਼ਦੀਕ ਹੈ। ਉੱਥੇ ਇਸ ਵਾਰ ਮੈਚ ਕਰਵਾਏ ਜਾਣਗੇ ਅਤੇ ਬੁਨਿਆਦੀ ਤੇ ਵੱਡੇ ਪ੍ਰਬੰਧ ਵੀ ਕੀਤੇ ਜਾਣਗੇ। ਉਹਨਾਂ ਭੁਲੱਥ ਕਬੱਡੀ ਕਲੱਬ ਵੱਲੋਂ ਸਮੂਹ ਕਬੱਡੀ ਪ੍ਰੇਮੀਆਂ ਨੂੰ ਸਿਰਮੌਰ ਕੱਪ ਦੀ ਰੌਣਕ ਬਨਣ ਦਾ ਸੱਦਾ ਦਿੱਤਾ।ਜਿਕਰਯੋਗ ਕਿ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਤੇ ਬੱਲ ਇਨਕਾਰਪੋਰੇਸ਼ਨ ਦੇ ਐਮ.ਡੀ. ਮੋਹਨਬੀਰ ਸਿੰਘ ਬੱਲ ਵੱਲੋਂ ਕਬੱਡੀ ਮੇਲਾ ਆਪਣੇ ਪਿਤਾ ਸਵ. ਅਵਤਾਰ ਸਿੰਘ ਬੱਲ ਦੀ ਯਾਦ ਵਿਚ ਕਰਵਾਇਆ ਜਾਦਾ ਹੈ ਜੋ ਇਸ ਕਬੱਡੀ ਕੱਪ ਦੀ ਮੁੱਖ ਪ੍ਰਬੰਧਕ ਵਜੋਂ ਅਗਵਾਈ ਕਰਦੇ ਸਨ। ਕਬੱਡੀ ਜਗਤ ਵਿਚ ਮੋਹਨਬੀਰ ਸਿੰਘ ਬੱਲ ਵੱਲੋਂ ਦਿੱਤੇ ਜਾ ਰਹੇ ਵੱਡੇ ਇਨਾਮ ਤੇ ਕਬੱਡੀ ਨਾਲ ਗੂੜੀ ਮੁਹੱਬਤ ਕਰਕੇ ਉਸਨੂੰ ਕਬੱਡੀ ਕਿੰਗ ਦੇ ਨਾਮ ਤੋਂ ਜਾਣਿਆ ਜਾਦਾ ਹੈ ਅਤੇ ਉਸਦੇ ਸਾਥੀਆ ਨੇ ਦੱਸਿਆ ਕਿ ਮੋਹਨਬੀਰ ਸਿੰਘ ਬੱਲ ਦਾ ਸੁਪਨਾ ਹੈ ਕਿ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਵਿਸ਼ਵ ਭਰ ਵਿਚ ਵੱਡੇ ਮੁਕਾਮ ਤੱਕ ਪਹੁੰਚਾਉਣਾ ਹੈ ਅਤੇ ਇਹ ਸੁਪਨਾ ਪੂਰਾ ਕਰਨ ਲਈ ਉਹ ਪੁਰਜ਼ੋਰ ਯਤਨ ਕਰਨ ਰਿਹਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article10 ਅਪ੍ਰੈਲ ਤੋਂ ਰੰਗ ਬਿਰੰਗੇ ਫੁੱਲਾਂ ਨਾਲ ਖਿੜੇਗਾ ਬ੍ਰਿਟਿਸ਼ ਕੋਲੰਬੀਆ 20ਵਾ ਮੇਲਾ ਵੇਖਣ ਲਈ ਲੋਕ ਉਤਸੁਕ
Next articleਰਿਆਤ ਇੰਸਟੀਚਿਊਟ ਆਫ਼ ਫਾਰਮੇਸੀ ਨੇ ਐਲ ਟੀ ਐਸ ਯੂ ਕੈਂਪਸ ਵਿਖੇ ਤੀਜਾ ਖੂਨਦਾਨ ਕੈਂਪ ਆਯੋਜਿਤ ਕੀਤਾ |