HOME ਵਿਧਾਇਕ ਸੰਤੋਸ਼ ਕਟਾਰੀਆ ਵੱਲੋਂ ਬਲਾਚੌਰ-ਨੂਰਪੁਰ ਬੇਦੀ ਰੋਡ ਦੇ ਨਵੀਨੀਕਰਨ ਦਾ ਆਗਾਜ਼, 13.73...

ਵਿਧਾਇਕ ਸੰਤੋਸ਼ ਕਟਾਰੀਆ ਵੱਲੋਂ ਬਲਾਚੌਰ-ਨੂਰਪੁਰ ਬੇਦੀ ਰੋਡ ਦੇ ਨਵੀਨੀਕਰਨ ਦਾ ਆਗਾਜ਼, 13.73 ਕਰੋੜ ਨਾਲ ਬਦਲੇਗੀ ਸੜਕ ਦੀ ਨੁਹਾਰ

​ਬਲਾਚੌਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) :ਹਲਕਾ ਬਲਾਚੌਰ ਦੇ ਨਿਵਾਸੀਆਂ ਲਈ ਅੱਜ ਦਾ ਦਿਨ ਵੱਡੀ ਰਾਹਤ ਲੈ ਕੇ ਆਇਆ ਹੈ। ਹਲਕਾ ਵਿਧਾਇਕਾ ਸ਼੍ਰੀਮਤੀ ਸੰਤੋਸ਼ ਕਟਾਰੀਆ ਨੇ ਬਲਾਚੌਰ ਚੌਕ ਤੋਂ ਲੈ ਕੇ ਜ਼ਿਲ੍ਹੇ ਦੀ ਹੱਦ ਤੱਕ ਜਾਣ ਵਾਲੀ ਨੂਰਪੁਰ ਬੇਦੀ ਰੋਡ ਦੇ 14.5 ਕਿਲੋਮੀਟਰ ਲੰਬੇ ਹਿੱਸੇ ਦੇ ਨਵੀਨੀਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖ ਕੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਅਹਿਮ ਪ੍ਰੋਜੈਕਟ ਉੱਤੇ ਲਗਭਗ 13.73 ਕਰੋੜ ਰੁਪਏ ਦੀ ਲਾਗਤ ਆਵੇਗੀ।ਇਸ ਪ੍ਰੋਜੈਕਟ ਤਹਿਤ ਪੂਰੀ 14.5 ਕਿਲੋਮੀਟਰ ਸੜਕ ਉੱਤੇ ਮਜ਼ਬੂਤ ਨਵੀਂ ਪਰਤ  ਵਿਛਾਈ ਜਾਵੇਗੀ। ਵਿਧਾਇਕਾ ਕਟਾਰੀਆ ਨੇ ਦੱਸਿਆ ਕਿ ਇਸ ਮਾਰਗ ਦੀ ਹਾਲਤ ਕਾਫੀ ਸਮੇਂ ਤੋਂ ਖਸਤਾ ਸੀ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਹੁਣ ਇਸ ਦੇ ਮੁਕੰਮਲ ਹੋਣ ਨਾਲ ਆਵਾਜਾਈ ਪੂਰੀ ਤਰ੍ਹਾਂ ਸੁਖਾਲੀ ਹੋ ਜਾਵੇਗੀ ਬਰਸਾਤੀ ਪਾਣੀ ਦੀ ਨਿਕਾਸੀ ਦੀ ਪੁਰਾਣੀ ਸਮੱਸਿਆ ਨੂੰ ਹੱਲ ਕਰਨ ਲਈ ਪਿੰਡ ਰਾਜੂਮਾਜਰਾ ਵਿਖੇ ਇੱਕ ਵੈਂਟਡ ਕਾਜ਼ਵੇਅ ਦਾ ਨਿਰਮਾਣ ਕੀਤਾ ਜਾਵੇਗਾ।ਪਹਾੜੀ ਇਲਾਕਿਆਂ ਵਿੱਚ ਸੜਕ ਨੂੰ ਖੁਰਨ ਤੋਂ ਬਚਾਉਣ ਲਈ ਰਿਟੇਨਿੰਗ ਵਾਲਾਂ ਸੁਰੱਖਿਆ ਕੰਧਾਂ ਦੀ ਮੁੜ ਉਸਾਰੀ ਅਤੇ ਮਜ਼ਬੂਤੀਕਰਨ ਕੀਤਾ ਜਾਵੇਗਾ। ਸੜਕ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਸਰਕਾਰ ਨੇ ਅਗਲੇ 5 ਸਾਲਾਂ ਦੇ ਰੱਖ-ਰਖਾਅ ਲਈ 69.25 ਲੱਖ ਰੁਪਏ ਦਾ ਵਿਸ਼ੇਸ਼ ਬਜਟ ਰੱਖਿਆ ਹੈ।ਵਿਧਾਇਕਾ ਨੇ ਮੌਕੇ ‘ਤੇ ਚੱਲ ਰਹੇ ਕੰਮ ਦਾ ਨਿਰੀਖਣ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਸਿੱਧਾ ਫਾਇਦਾ ਮਿਲੇਗਾ ਅਤੇ ਪਹਾੜੀ ਖੇਤਰ ਵਿੱਚ ਸਫ਼ਰ ਸੁਰੱਖਿਅਤ ਹੋਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਕੰਮ ਦੀ ਗੁਣਵੱਤਾ ਅਤੇ ਸਮੇਂ ਸਿਰ ਮੁਕੰਮਲ ਕਰਨ ਦੇ ਸਖ਼ਤ ਨਿਰਦੇਸ਼ ਵੀ ਦਿੱਤੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਸਰਕਾਰ ਆਮ ਲੋਕਾਂ ਨੂੰ ਬਿਹਤਰ ਸਿਹਤ ਦੇਖਰੇਖ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ : ਲਲਿਤ ਮੋਹਨ ਪਾਠਕ
Next articleਚੇਅਰਮੈਨ ਨਾਨਕ ਸਿੰਘ ਜੰਡੀ ਦਾ ਆਸਰੋਂ ਪ੍ਰੇਮ ਨਗਰ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ, ਸਮਾਜ ਪ੍ਰਧਾਨ ਸੁਰਿੰਦਰ ਸ਼ਿੰਦਾ ਨੇ ਕਰਵਾਇਆ ਮੂੰਹ ਮਿੱਠਾ, ਅਧੂਰੇ ਪਏ ਵਿਕਾਸ ਕਾਰਜ ਨੂੰ ਕੀਤਾ ਜਾਵੇਗਾ ਪੂਰਾ- ਨਾਨਕ ਸਿੰਘ ਜੰਡੀ