HOME ਆਪ ਆਗੂ ਜਤਿੰਦਰ ਸਿੰਘ ਕਾਲਾ ਫਿਲੌਰ ਇਲਾਕੇ ਦੀਆਂ ਸਮੱਸਿਆਵਾਂ ਦੇ ਹਲ ਲਈ...

ਆਪ ਆਗੂ ਜਤਿੰਦਰ ਸਿੰਘ ਕਾਲਾ ਫਿਲੌਰ ਇਲਾਕੇ ਦੀਆਂ ਸਮੱਸਿਆਵਾਂ ਦੇ ਹਲ ਲਈ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਚੇਅਰਮੈਨ ਨੂੰ ਮਿਲੇ

3

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਆਮ ਆਦਮੀ ਪਾਰਟੀ ਦੇ ਜਿਲਾ ਜਲੰਧਰ (ਦਿਹਾਤੀ) ਯੂਥ ਵਿੰਗ ਦੇ ਵਾਈਸ ਪ੍ਰਧਾਨ ਜਤਿੰਦਰ ਸਿੰਘ ਕਾਲਾ  ਰਮਨੀਕ ਸਿੰਘ ਰੰਧਾਵਾ (ਲੱਕੀ ਰੰਧਾਵਾ) ਚੇਅਰਮੈਨ ਇੰਪਰੂਵਮੈਂਟ ਟਰੱਸਟ ਜਲੰਧਰ ਤੇ ਇੰਚਾਰਜ ਲੋਕ ਸਭਾ ਹਲਕਾ ਜਲੰਧਰ ਨੂੰ  ਮਿਲੇ ਤੇ ਫਿਲੌਰ ਖਾਸਕਰ ਅੱਪਰਾ ਇਲਾਕੇ ਦੀਆਂ ਭਖਦੀਆਂ ਹੋਈਆਂ ਸਮੱਸਿਆਵਾਂ ਨੂੰ  ਉਨਾਂ ਦੇ ਧਿਆਨ ‘ਚ ਲਿਆਂਦਾ | ਇਸ ਮੌਕੇ ਉਨ੍ਹਾਂ ਨਾਲ ਗੁਰਮੁਖ ਸਿੰਘ (ਯੂ਼ ਕੇ) ਵੀ ਹਾਜ਼ਰ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਜਤਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਉਨਾਂ ਨੇ ਇਲਾਕਾ ਵਾਸੀਆਂ ਦੀਆਂ ਵਿਕਾਸ ਨਾਲ ਸੰਬੰਧਿਤ ਤੇ ਹੋਰ ਭਖਦੇ ਮਸਲਿਆਂ ਨੂੰ  ਰੰਧਾਵਾ ਦੇ ਸਨਮੁੱਖ ਰੱਖਿਆ | ਜਿਵੇਂ ਕਿ ਸਰਕਾਰੀ ਦਫ਼ਤਰਾਂ ‘ਚ ਆਮ ਲੋਕਾਂ ਨੂੰ  ਆਪਣੇ ਕੰਮ ਕਾਰ ਕਰਵਾਉਣ ਲਈ ਖੱਜਲ ਖੁਆਰ ਹੋਣਾ, ਪੁਲਿਸ ਦੁਆਰਾ ਸਿਖਾਇਤਾਂ ਦਾ ਜਲਦ ਨਿਪਟਾਰਾ ਕਰਨਾ ਆਦਿ ਸਨ | ਚੇਅਰਮੈਨ ਰੰਧਾਵਾ ਨੇ ਉਕਤ ਸਮੱਸਿਆਵਾਂ ਨੂੰ  ਜਲਦ ਤੋਂ ਜਲਦ ਹਲ ਕਰਨ ਦਾ ਭਰੋਸਾ ਦਿੱਤਾ | ਜਤਿੰਦਰ ਕਾਲਾ ਨੇ ਕਿਹਾ ਕਿ ‘ਆਪ’ ਪੰਜਾਬ ਦੀ ਹਾਈ ਕਮਾਂਡ ਆਮ ਲੋਕਾਂ ਲਈ ਦਿਨ ਰਾਤ ਕੰਮ ਕਰ ਰਹੀ ਹੈ | ਇਸ ਲਈ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਆਪ ਦੁਬਾਰਾ ਵੱਡੇ ਪੱਧਰ ‘ਤੇ ਜਿੱਤ ਪ੍ਰਾਪਤ ਕਰਕੇ ਦੁਬਾਰਾ ਸੱਤਾ ‘ਚ ਆਵੇਗੀ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਫੌਜੀ ਰਾਜਪੁਰੀ ਅਤੇ ਸੋਹਨ ਕਲੋਲੀ ਦਾ ਧਾਰਮਿਕ ਟਰੈਕ ‘ਮੇਰੇ ਜੋਗੀ ਜੀ’ ਰਿਲੀਜ਼
Next articleਅੱਖਾਂ ਦੀ ਮਾਹਿਰ ਡਾਕਟਰ ਸਿਂਖ ਲੜਕੀ ਹਰਦੀਪ ਕਲਸੀ ਨੋ ਬਚਾਈ 14 ਸਾਲਾ ਲੜਕੇ ਦੀ ਜਾਨ