HOME ਅੱਖਾਂ ਦੀ ਮਾਹਿਰ ਡਾਕਟਰ ਸਿਂਖ ਲੜਕੀ ਹਰਦੀਪ ਕਲਸੀ ਨੋ ਬਚਾਈ 14 ਸਾਲਾ...

ਅੱਖਾਂ ਦੀ ਮਾਹਿਰ ਡਾਕਟਰ ਸਿਂਖ ਲੜਕੀ ਹਰਦੀਪ ਕਲਸੀ ਨੋ ਬਚਾਈ 14 ਸਾਲਾ ਲੜਕੇ ਦੀ ਜਾਨ

1
ਕੈਪਸਨ:- ਅੱਖਾ ਦੀ ਮਾਹਿਰ ਸਿੱਖ ਡਾਕਟਰ ਹਰਦੀਪ ਕਲਸੀ!

 *ਜਾਂਚ ਦੌਰਾਨ ਲੜਕੇ ਦੇ ਦਿਮਾਗ ਚ ਟਿਊਮਰ ਹੋਣ ਕਾਰਨ ਲੜਕੇ ਦੀ ਜਾਨ ਨੂੰ ਬਚਾਉਣਾ ਸੀ ਨਾ ਮੁਮਕਿਨ 

ਲੈਸਟਰ (ਇੰਗਲੈਂਡ),   (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)– ਇੰਗਲੈਂਡ ਦੇ ਬਕਿੰਗਹਮਸ਼ਾਇਰ ਖੇਤਰ ਵਿਚ ਇਕ 14 ਸਾਲਾ ਲੜਕੇ ਦੀ ਜਾਨ ਉਸ ਵੇਲੇ ਬਚ ਗਈ ਜਦੋਂ ਅੱਖਾਂ ਦੀ ਆਮ ਜਾਂਚ ਦੌਰਾਨ ਡਾਕਟਰਾਂ ਨੂੰ ਉਸ ਦੇ ਦਿਮਾਗ ਵਿਚ ਟਿਊਮਰ ਹੋਣ ਦੇ ਸੰਕੇਤ ਮਿਲੇ। ਜਾਣਕਾਰੀ ਅਨੁਸਾਰ ਜੋਸ਼ੂਆ ਰੋਸਿਟਰ ਨਾਮਕ ਲੜਕੇ ਨੂੰ ਇਕ ਹਫ਼ਤੇ ਤੋਂ ਨਜ਼ਰ ਧੁੰਦਲੀ ਹੋਣ ਦੀ ਸਮੱਸਿਆ ਆ ਰਹੀ ਸੀ। ਅਚਾਨਕ ਨਜ਼ਰ ਵਿਚ ਆਏ ਬਦਲਾਅ ਕਾਰਨ ਚਿੰਤਤ ਹੋ ਕੇ ਉਸ ਦੇ ਮਾਪਿਆਂ ਨੇ ਉਸ ਦੀ ਅੱਖਾਂ ਦੀ ਜਾਂਚ ਕਰਵਾਉਣ ਲਈ ਗੇਰਾਰਡਜ਼ ਕ੍ਰਾਸ ਵਿਚ ਅੱਖਾਂ ਦੇ ਮਾਹਿਰ ਡਾਕਟਰ ਕੋਲ ਸਮਾਂ ਲਿਆ। ਅੱਖਾਂ ਦੀ ਜਾਂਚ ਦੌਰਾਨ ਅਂਖਾ ਦੀ ਮਾਹਿਰ ਡਾਕਟਰ ਹਰਦੀਪ ਕਲਸੀ ਨੇ ਬੜੀ ਧਿਆਨ ਨਾਲ ਜਾਂਚ ਕੀਤੀ ਅਤੇ ਅੱਖਾਂ ਦੇ ਅੰਦਰ ਕੁਝ ਅਸਧਾਰਣ ਲੱਛਣ ਵੇਖੇ। ਇਸ ਤੋਂ ਬਾਅਦ ਉਸ ਨੇ ਲੜਕੇ ਨੂੰ ਕੁਝ ਦਿਨ ਬਾਅਦ ਮੁੜ ਜਾਂਚ ਲਈ ਆਉਣ ਲਈ ਕਿਹਾ ਤਾਂ ਜੋ ਹੋਰ ਟੈਸਟ ਕੀਤੇ ਜਾ ਸਕਣ। ਜਦੋਂ ਵਧੇਰੇ ਜਾਂਚਾਂ ਕੀਤੀਆਂ ਗਈਆਂ ਤਾਂ ਮਾਮਲਾ ਗੰਭੀਰ ਲੱਗਣ ‘ਤੇ ਉਸ ਨੂੰ ਤੁਰੰਤ ਹਸਪਤਾਲ ਵਿਚ ਵਿਸ਼ੇਸ਼ਗਿਆਨਾਂ ਕੋਲ ਭੇਜ ਦਿੱਤਾ ਗਿਆ। ਹਸਪਤਾਲ ਵਿਚ ਹੋਈ ਵਿਸਥਾਰਪੂਰਵਕ ਜਾਂਚ ਅਤੇ ਸਕੈਨ ਦੌਰਾਨ ਡਾਕਟਰਾਂ ਨੇ ਲੜਕੇ ਦੇ ਦਿਮਾਗ ਵਿਚ ਟਿਊਮਰ ਦੀ ਪੁਸ਼ਟੀ ਕੀਤੀ। ਸਮੇਂ ਸਿਰ ਇਹ ਬਿਮਾਰੀ ਸਾਹਮਣੇ ਆ ਜਾਣ ਕਾਰਨ ਡਾਕਟਰਾਂ ਵੱਲੋਂ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਗਿਆ, ਜਿਸ ਨਾਲ ਵੱਡੇ ਖਤਰੇ ਤੋਂ ਬਚਾਵ ਹੋ ਗਿਆ। ਲੜਕੇ ਦੇ ਮਾਪਿਆਂ ਨੇ ਅੱਖਾਂ ਦੀ ਜਾਂਚ ਕਰਨ ਵਾਲੀ ਅੱਖਾ ਦੀ ਮਾਹਿਰ ਡਾਕਟਰ ਹਰਦੀਪ ਕਲਸੀ ਅਤੇ ਉਸ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਸ਼ੁਰੂ ਵਿਚ ਲੱਗਿਆ ਸੀ ਕਿ ਇਹ ਸਿਰਫ਼ ਨਜ਼ਰ ਦੀ ਆਮ ਸਮੱਸਿਆ ਹੋਵੇਗੀ। ਪਰ ਮਾਹਿਰ ਦੀ ਸੂਝਬੂਝ ਅਤੇ ਤੁਰੰਤ ਕੀਤੀ ਕਾਰਵਾਈ ਕਾਰਨ ਉਹਨਾਂ ਦੇ ਪੁੱਤਰ ਦੀ ਜਾਨ ਬਚ ਗਈ। ਉਨ੍ਹਾਂ ਨੇ ਕਿਹਾ ਕਿ ਜੇ ਸਮੇਂ ਸਿਰ ਇਹ ਗੱਲ ਸਾਹਮਣੇ ਨਾ ਆਉਂਦੀ ਤਾਂ ਹਾਲਤ ਕਾਫ਼ੀ ਗੰਭੀਰ ਹੋ ਸਕਦੀ ਸੀ। ਇਸ ਸਬੰਧੀ ਮਾਹਿਰ ਹਰਦੀਪ ਕਲਸੀ ਨੇ ਕਿਹਾ ਕਿ ਜਦੋਂ ਕਿਸੇ ਵਿਅਕਤੀ ਨੂੰ ਅਚਾਨਕ ਨਜ਼ਰ ਵਿਚ ਬਦਲਾਅ ਮਹਿਸੂਸ ਹੋਵੇ ਤਾਂ ਉਸ ਨੂੰ ਤੁਰੰਤ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਖਾਂ ਦੀ ਜਾਂਚ ਸਿਰਫ਼ ਨਜ਼ਰ ਦੀ ਸਮੱਸਿਆ ਹੀ ਨਹੀਂ ਦੱਸਦੀ, ਸਗੋਂ ਕਈ ਵਾਰ ਦਿਮਾਗ ਨਾਲ ਸੰਬੰਧਿਤ ਗੰਭੀਰ ਬਿਮਾਰੀਆਂ ਦੇ ਸੰਕੇਤ ਵੀ ਸਾਹਮਣੇ ਆ ਸਕਦੇ ਹਨ। ਅੱਖਾਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਨਿਯਮਿਤ ਤੌਰ ‘ਤੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਕਿਉਂਕਿ ਇਸ ਰਾਹੀਂ ਕਈ ਵਾਰ ਅਜਿਹੀਆਂ ਬਿਮਾਰੀਆਂ ਦਾ ਵੀ ਪਤਾ ਲੱਗ ਜਾਂਦਾ ਹੈ ਜੋ ਸ਼ੁਰੂਆਤੀ ਦੌਰ ਵਿਚ ਲੱਭਣ ਨਾਲ ਆਸਾਨੀ ਨਾਲ ਠੀਕ ਕੀਤੀਆਂ ਜਾ ਸਕਦੀਆਂ ਹਨ। ਇਸ ਘਟਨਾ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਸਮੇਂ ਸਿਰ ਕੀਤੀ ਜਾਂਚ ਕਿਸੇ ਦੀ ਵੀ ਜਾਨ ਬਚਾ ਸਕਦੀ ਹੈ।ਡਾਕਟਰ ਹਰਦੀਪ ਕਲਸੀ ਦੀ ਵਂਖ ਵਂਖ ਭਾਈਚਾਰਿਆਂ ਵੱਲੋ ਭਰਪੂਰ ਸਲਾਘਾ ਕੀਤੀ ਜਾ ਰਹੀ ਹੈ!
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਪ ਆਗੂ ਜਤਿੰਦਰ ਸਿੰਘ ਕਾਲਾ ਫਿਲੌਰ ਇਲਾਕੇ ਦੀਆਂ ਸਮੱਸਿਆਵਾਂ ਦੇ ਹਲ ਲਈ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਚੇਅਰਮੈਨ ਨੂੰ ਮਿਲੇ
Next articleਤਹਿਰਾਨ ਵਿੱਚ ਪਾਕਿਸਤਾਨ ਦੂਤਾਵਾਸ ਨੇੜੇ ਇੱਕ ਵੱਡਾ ਧਮਾਕਾ, ਕਰਮਚਾਰੀਆਂ ਨੂੰ ਡਰਾ ਦਿੰਦਾ ਹੈ; ਕੁਵੈਤ ਬੰਦਰਗਾਹ ‘ਤੇ ਵੀ ਇੱਕ ਵੱਡਾ ਹਮਲਾ ਹੋਇਆ।