ਇਸ ਨਿਯੁਕਤੀ ‘ਤੇ ਪਿੰਡ ਲੰਡੇ ਵਾਸੀਆਂ ਨੇ ਕੀਤਾ ਮਾਣ ਮਹਿਸੂਸ__ ਜਸਕਰਨ ਲੰਡੇ
ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ :- ਜ਼ਿਲ੍ਹਾ ਮੋਗਾ ਦੇ ਪਿੰਡ ਲੰਡੇ ਦੀ ਜੰਮਪਲ ਪ੍ਰੋ: ਜ਼ਮੀਰਪਾਲ ਕੌਰ ਸੰਧੂ ਬਾਜਵਾ ਨੂੰ ਚੀਨ ਦੀ ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਪੜ੍ਹਾਉਣ ਲਈ ਨਿਯੁਕਤ ਕੀਤਾ ਹੈ। ਬੀਜਿੰਗ ਦੀ ਫੌਰਨਰ ਸਟੱਡੀਜ਼ ਯੂਨੀਵਰਸਿਟੀ ਨੇ ਪੰਜਾਬ ਦੀ ਹੋਣਹਾਰ ਬੇਟੀ ਪ੍ਰੋ ਜ਼ਮੀਰਪਾਲ ਕੌਰ ਨੂੰ ਪੰਜਾਬੀ ਭਾਸ਼ਾ ਦੇ ਮਾਹਿਰ ਵਜੋਂ ਨਿਯੁਕਤ ਕਰਕੇ ਜਿੱਥੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਇਕ ਵਿਲੱਖਣ ਪਹਿਚਾਣ ਦਿੱਤੀ, ਉੱਥੇ ਆਪਣੀ ਧਰਤੀ ਦੇ ਲੋਕਾਂ ਨੂੰ ਪੰਜਾਬੀ ਭਾਸ਼ਾ ਸਿਖਾਉਣ ਦਾ ਯਤਨ ਵਿੱਢਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸਾਹਿਤਕਾਰ ਜਸਕਰਨ ਲੰਡੇ ਨੇ ਕਿਹਾ ਕਿ ਚੀਨ ਦੀ ਉਕਤ ਯੂਨੀਵਰਸਿਟੀ ਵਿਖੇ ਪ੍ਰੋਫੈਸਰ ਜ਼ਮੀਰਪਾਲ ਕੌਰ ਵਿਦੇਸ਼ੀ ਅਧਿਐਨਾਂ ਵਿਚ ਮਾਹਰ ਚੀਨੀ ਵਿਦਿਆਰਥੀਆਂ, ਅਧਿਕਾਰੀਆਂ ਅਤੇ ਡਿਪਲੋਮੈਟਾਂ ਨੂੰ ਪੰਜਾਬੀ ਭਾਸ਼ਾ, ਸਾਹਿਤ, ਲੋਕਧਾਰਾ, ਪੰਜਾਬੀ ਇਤਿਹਾਸ, ਸੱਭਿਆਚਾਰ, ਸੰਸਕ੍ਰਿਤ ਕਾਵਿ ਸ਼ਾਸਤਰ, ਸਾਹਿਤਕ ਸਿਧਾਂਤ ਅਤੇ ਉਰਦੂ ਭਾਸ਼ਾ ਦੇ ਕੋਰਸ ਵਗੈਰਾ ਪੜ੍ਹਾਉਣ ਦਾ ਕਾਰਜ ਨਿਭਾਉਣਗੇ। ਇਸ ਦੌਰਾਨ ਪ੍ਰੋ ਜ਼ਮੀਰਪਾਲ ਕੌਰ ਨੂੰ ਚੀਨੀ ਭਾਸ਼ਾ ਸਿੱਖਣ ਦਾ ਖੂਬਸੂਰਤ ਮੌਕਾ ਵੀ ਪ੍ਰਾਪਤ ਹੋਇਆ ਹੈ। ਬੀਜਿੰਗ ਫਾਰੇਨ ਸਟੱਡੀਜ਼ ਯੂਨੀਵਰਸਿਟੀ ਦੇ ਕੋਰਸਾਂ ਵਿੱਚ ਪੰਜਾਬੀ ਭਾਸ਼ਾ ਦਾ ਸ਼ਾਮਿਲ ਹੋਣਾ ਵੱਡੀ ਤੇ ਮਾਣ ਵਾਲੀ ਗੱਲ ਹੈ। ਪੰਜਾਬੀ ਇਸ ਯੂਨੀਵਰਸਿਟੀ ਅੰਦਰ ਪੜ੍ਹਾਈ ਜਾਣ ਵਾਲੀ 102 ਵੀਂ ਭਾਸ਼ਾ ਬਣ ਚੁੱਕੀ ਹੈ। ਇੱਥੇ ਸਾਹਿਤਕ ਸੱਥ ਲੰਡੇ ਦੇ ਨੁਮਾਇੰਦੇ ਕਹਾਣੀਕਾਰ ਜਸਕਰਨ ਲੰਡੇ ਗੁਰਜੰਟ ਕਲਸੀ ਲੰਡੇ, ਕੰਵਲਜੀਤ ਭੋਲਾ ਲੰਡੇ, ਤਰਸੇਮ ਪੱਲਣ ਲੰਡੇ, ਮਾਸਟਰ ਨਵਦੀਪ ਲੰਡੇ, ਤਰਸੇਮ ਖ਼ਾਨ ਅਤੇ ਪਿੰਡ ਦੇ ਸਰਪੰਚ ਗੁਰਸੇਵਕ ਸਿੰਘ ਨੇ ਪ੍ਰੋਫੈਸਰ ਜ਼ਮੀਰਪਾਲ ਕੌਰ ਸੰਧੂ ਬਾਜਵਾ ਦੀ ਨਿਯੁਕਤੀ ਨੂੰ ਲੈ ਕੇ ਫ਼ਖ਼ਰ ਮਹਿਸੂਸ ਕਰਦਿਆਂ ਕਿਹਾ ਕਿ ਸਾਨੂੰ ਖੁਸ਼ੀ ਤੇ ਮਾਣ ਹੈ ਕਿ ਪਿੰਡ ਲੰਡੇ ਦੀ ਧੀ ਵਿਦੇਸ਼ਾਂ ਦੀ ਧਰਤੀ ‘ਤੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪੜ੍ਹਾਉਣ ਲਈ ਨਿਯੁਕਤ ਹੋਈ ਹੈ। ਇਸੇ ਤਰ੍ਹਾਂ ‘ਨੌਜਵਾਨ ਸਾਹਿਤ ਸਭਾ ਭਲੂਰ’ ਅਤੇ ’35 ਅੱਖਰ ਲੇਖਕ ਮੰਚ ਭਲੂਰ’ ਦੇ ਨੁਮਾਇੰਦੇ ਬੇਅੰਤ ਗਿੱਲ ਨੇ ਅਨੰਤ ਗਿੱਲ ਨੇ ਕਿਹਾ ਕਿ ਪ੍ਰੋਫੈਸਰ ਜ਼ਮੀਰਪਾਲ ਕੌਰ ਦੀ ਇਸ ਖੂਬਸੂਰਤ ਨਿਯੁਕਤੀ ਨਾਲ ਸਮੁੱਚੇ ਪੰਜਾਬ ਨੂੰ ਫ਼ਖ਼ਰ ਮਹਿਸੂਸ ਹੋਇਆ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



