HOME ਸਿਹਤ ਸੇਵਾਵਾਂ ਦੀ ਸਮੇਂ ਸਿਰ ਆਨਲਾਈਨ ਰਿਪੋਰਟਿੰਗ ਨੂੰ ਯਕੀਨੀ ਬਣਾਇਆ ਜਾਵੇ :...

ਸਿਹਤ ਸੇਵਾਵਾਂ ਦੀ ਸਮੇਂ ਸਿਰ ਆਨਲਾਈਨ ਰਿਪੋਰਟਿੰਗ ਨੂੰ ਯਕੀਨੀ ਬਣਾਇਆ ਜਾਵੇ : ਸ੍ਰੀ ਮੋਹਿਤ ਗਰੋਵਰ

ਐੱਚ.ਆਰ.ਆਈ.ਐੱਮ.ਐੱਸ. ਤੇ ਆਰ.ਸੀ.ਐੱਚ. ਪੋਰਟਲਾਂ ‘ਤੇ ਡਾਟਾ ਅਪਲੋਡ ਕਰਨ ਦੇ ਕੰਮ ਸਬੰਧੀ ਟ੍ਰੇਨਿੰਗ ਸੈਸ਼ਨ ਆਯੋਜਿਤ 

ਨਵਾਂਸ਼ਹਿਰ ,  (ਸਮਾਜ ਵੀਕਲੀ)   (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਐੱਚ.ਐੱਮ.ਆਈ.ਐੱਸ. ਤੇ ਆਰ.ਸੀ.ਐੱਚ. ਪੋਰਟਲਾਂ ‘ਤੇ ਏ.ਐੱਨ.ਸੀ. ਜਾਂਚ, ਟੀਕਾਕਰਨ ਸਮੇਤ ਹੋਰ ਸਿਹਤ ਸਹੂਲਤਾਂ ਦਾ ਡਾਟਾ ਅਪਲੋਡ ਕਰਨ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲ੍ਹੇ ਦੇ ਸਮੂਹ ਇੰਫਰਮੇਸ਼ਨ ਅਸਿਸਟੈਂਟਾਂ, ਬਲਾਕ ਅੰਕੜਾ ਸਹਾਇਕਾਂ ਤੇ ਕੰਪਿਊਟਰ ਆਪਰੇਟਰਾਂ ਨੂੰ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਐੱਚ.ਐੱਮ.ਆਈ.ਐੱਸ. ਡਵੀਜ਼ਨਲ ਕੋਆਰਡੀਨੇਟਰ ਸ੍ਰੀ ਮੋਹਿਤ ਗਰੋਵਰ ਨੇ ਆਮ ਲੋਕਾਂ ਤੇ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ  ਐੱਚ.ਆਰ.ਆਈ.ਐੱਮ.ਐੱਸ. ਤੇ ਆਰ.ਸੀ.ਐੱਚ. ਪੋਰਟਲ ‘ਤੇ ਸਮੇਂ ਸਿਰ ਅਪਲੋਡ ਕਰਨ ਲਈ ਕਿਹਾ ਤਾਂ ਜੋ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਨੂੰ ਹੋਰ ਅਸਰਦਾਰ ਢੰਗ ਨਾਲ ਚਲਾਇਆ ਜਾ ਸਕੇ। ਸ੍ਰੀ ਗਰੋਵਰ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਹ ਆਮ ਲੋਕਾਂ ਤੱਕ ਬਿਹਤਰ ਸਿਹਤ ਸਹੂਲਤਾਂ ਪਹੁੰਚਾਉਣ ਲਈ ਆਪਣੀ ਰਿਪੋਰਟਿੰਗ ਡਿਊਟੀ ਪੂਰੀ ਜਿੰਮੇਵਾਰੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਾ ਵਰਤੀ ਜਾਵੇ। ਇਸ ਮੌਕੇ ਹੋਰਨਾਂ ਤੋੰ ਇਲਾਵਾ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਦਲਜੀਤ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਜ਼ਿਲ੍ਹਾ ਨਿਗਰਾਨੀ ਤੇ ਮੁਲਾਂਕਣ ਅਫ਼ਸਰ ਗੁਰਪ੍ਰੀਤ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਐੱਚ.ਪੀ.ਵੀ. ਟੀਕਾਕਰਨ ਬਾਰੇ ਗਲਤ ਧਾਰਨਾਵਾਂ ਦੂਰ ਕੀਤੀਆਂ ਜਾਣ: ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ
Next articleIs Buddhism a Part of Hinduism?