ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਛੋਕਰਾਂ ਵਿਖੇ ਸਥਿਤ ਦਰਬਾਰ ਮੁਰਸ਼ਦ ਪੀਰ ਲੱਖ ਦਾਤਾ ਜੀ ਦੇ ਅਸਥਾਨ ‘ਤੇ ਦਰਬਾਰ ਮੁਰਸ਼ਦ ਲੱਖ ਦਾਤਾ ਜੀ ਮੈਨੇਜਮੈਂਟ ਕਮੇਟੀ (ਰਜਿ) ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਮਿਤੀ 19 ਤੇ 20 ਮਾਰਚ ਦਿਨ ਵੀਰਵਾਰ ਤੇ ਸ਼ੁੱਕਰਵਾਰ ਨੂੰ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਮੁਖਤਿਆਰ ਲੋਹਟ, ਠੇਕੇਦਾਰ ਵਰਿੰਦਰ ਕੁਮਾਰ ਤੇ ਸੈਕਟਰੀ ਸੁਰਿੰਦਰ ਕੁਮਾਰ ਬਾਟਾ ਨੇ ਦੱਸਿਆ ਕਿ ਮਿਤੀ 19 ਮਾਰਚ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਚਾਦਰ ਤੇ ਝੰਡੇ ਦੀ ਰਸਮ ਪੂਰੇ ਉਤਸ਼ਾਹ ਨਾਲ ਨਿਭਾਈ ਜਾਵੇਗੀ। ਉਪਰੰਤ ਕੱਵਾਲ ਨਜ਼ਾਕਤ ਅਲੀ ਫੇਜ਼ (ਮਾਲੇਰਕੋਟਲੇ ਵਾਲੇ), ਮੰਗਲ ਮੰਗੀ ਜਮਲਾ ਆਪਣੇ ਫ਼ਨ ਦਾ ਮੁਜਾਹਰਾ ਕਰਨਗੇ। ਮਿਤੀ 20 ਮਾਰਚ ਦਿਨ ਸ਼ੁੱਕਰਵਾਰ ਨੂੰ ਪੰਜਾਬੀ ਗਾਇਕ ਪੰਮਾ ਡੂਮੇਵਾਲ ਤੇ ਪ੍ਰਸਿੱਧ ਪੰਜਾਬੀ ਗਾਇਕ ਜੱਸੀ ਛੋਕਰ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਰਾਤ 9 ਵਜੇ ਸੁੱਖਾ ਰਾਮ ਸਰੋਆ ਐਂਡ ਪਾਰਟੀ ਰਾਹੋਂ ਵਾਲੇ ਡਰਾਮਾ ਪੇਸ਼ ਕਰਨਗੇ। ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਜਾਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


