ਸੰਗਠਨ ਦੇ ਰਾਸ਼ਟਰੀ ਪ੍ਰਧਾਨ ਗੋਕੁਲਮ ਗੋਪਾਲਕ੍ਰਿਸ਼ਨਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪਹੁੰਚੇ ਸਾਰੇ ਰਾਜਾਂ ਦੇ ਪ੍ਰਤੀਨਿਧੀ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਆਲ ਇੰਡੀਆ ਮਲਿਆਲੀ ਐਸੋਸੀਏਸ਼ਨ (ਏਆਈਐਮਏ) ਦੇ ਪੰਜਾਬ ਚੈਪਟਰ ਵੱਲੋਂ ਸੰਗਠਨ ਦੀ ਮੀਟਿੰਗ ਦਾ ਆਯੋਜਨ ਫਿਰੋਜ਼ਪੁਰ ਰੋਡ ਸਥਿਤ ਇੱਕ ਹੋਟਲ ਵਿੱਚ ਕੀਤਾ ਗਿਆ। ਸੰਗਠਨ ਦੇ ਰਾਸ਼ਟਰੀ ਪ੍ਰਧਾਨ ਗੋਕੁਲਮ ਗੋਪਾਲਕ੍ਰਿਸ਼ਨਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਾਰੇ ਰਾਜਾਂ ਤੋਂ ਏਆਈਐਮਏ ਦੇ ਪ੍ਰਤੀਨਿਧੀ ਸ਼ਾਮਿਲ ਹੋਏ। ਇਸ ਦੌਰਾਨ ਸ਼ੀਨਾ ਵੀ. ਰੇਮਨਨ ਵੱਲੋਂ ਲਿਖੀ ਗਈ ਯਾਦਗਾਰੀ ਪੁਸਤਕ ਵੀ ਰਿਲੀਜ਼ ਕੀਤੀ ਗਈ। ਏਆਈਐਮਏ ਰਾਸ਼ਟਰੀ ਪੱਧਰ ਦੀ ਸੰਸਥਾ ਹੈ, ਜੋ ਦੇਸ਼ ਦੇ ਸਾਰੇ ਰਾਜਾਂ ਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿੱਚ ਰਹਿਣ ਵਾਲੇ ਮਲਿਆਈ ਵਰਗ ਦੇ ਕਲਿਆਣ ਦੇ ਨਾਲ-ਨਾਲ ਸਮਾਜਿਕ ਸੇਵਾਵਾਂ ਤੇ ਗਤੀਵਿਧੀਆਂ ਲਈ ਕੰਮ ਕਰ ਰਹੀ ਹੈ। ਰਾਸ਼ਟਰੀ ਪ੍ਰਧਾਨ ਗੋਕੁਲਮ ਗੋਪਾਲਕ੍ਰਿਸ਼ਨਨ ਦੇ ਮਾਰਗ ਦਰਸ਼ਨ ਵਿੱਚ ਇਹ ਸੰਗਠਨ ਪੂਰੇ ਭਾਰਤ ਵਿੱਚ ਕੰਮ ਕਰ ਰਿਹਾ ਹੈ, ਜਿੱਥੇ ਕਈ ਤਰ੍ਹਾਂ ਦੇ ਸੱਭਿਆਚਾਰ, ਰੀਤੀ-ਰਿਵਾਜ ਤੇ ਭਾਸ਼ਾਵਾਂ ਹਨ। ਇਸ ਪ੍ਰੋਗਰਾਮ ਨੂੰ ਯਾਦਗਾਰੀ ਬਣਾਉਣ ਲਈ ਪੰਜਾਬੀ ਤੇ ਮਲਿਆਲੀ ਵਰਗ ਵੱਲੋਂ ਸਾਂਝੇ ਤੌਰ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਗੋਕੁਲਮ ਗੋਪਾਲਕ੍ਰਿਸ਼ਨਨ ਵੱਲੋਂ ਸ਼ੀਨਾ ਵੀ. ਰੇਮਨਨ ਵੱਲੋਂ ਲਿਖੀ ਗਈ ਯਾਦਗਾਰੀ ਪੁਸਤਕ ਵੀ ਰਿਲੀਜ਼ ਕੀਤੀ ਗਈ। ਸ਼ੀਨਾ ਵੀ. ਰੇਮਨਨ ਨੇ ਦੱਸਿਆ ਕਿ ਇਹ ਪੁਸਤਕ ਉਹਨਾਂ ਲੋਕਾਂ ਦੀ ਕਹਾਣੀ ਹੈ, ਜੋ ਇਸ ਦੁਨੀਆਂ ਵਿੱਚ ਆਪਣਿਆਂ ਨੂੰ ਗਵਾਉਣ ਦੇ ਦੁੱਖ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਪੁਸਤਕ ਪਾਠਕਾਂ ਨੂੰ ਯਾਦ ਦਿਵਾਏਗੀ ਕਿ ਵਿਛੜਨ ਨਾਲ ਪਿਆਰ ਖਤਮ ਨਹੀਂ ਹੁੰਦਾ, ਬਲਕਿ ਪ੍ਰੇਮ ਦੀਆਂ ਯਾਦਾਂ ਹਮੇਸ਼ਾਂ ਤਾਕਤ ਦਾ ਸਰੋਤ ਬਣੀਆਂ ਰਹਿੰਦੀਆਂ ਹਨ। ਆਪਣੇ ਡੂੰਘੇ ਤਜ਼ੁਰਬੇ ਰਾਹੀਂ ਇਹ ਪੁਸਤਕ ਉਹਨਾਂ ਲੋਕਾਂ ਨੂੰ ਹੌਂਸਲਾ ਦਿੰਦਾ ਹੈ, ਜੋ ਆਪਣਿਆ ਦੇ ਗਮ ਵਿੱਚ ਇਕੱਲਾਪਨ ਮਹਿਸੂਸ ਕਰ ਰਹੇ ਹਨ। ਇਹ ਕਹਾਣੀ ਦੁਨੀਆਂ ਦੇ ਨਿੱਕੇ ਜਿਹੇ ਕੋਨੇ ਵਿੱਚੋਂ ਨਿਕਲੀ ਇੱਕ ਆਵਾਜ਼ ਹੈ, ਜੋ ਕਹਿੰਦੀ ਹੈ ਕਿ ਕਦੇ-ਕਦੇ ਹਿੰਮਤ ਬਣਾ ਕੇ ਰੱਖਣਾ ਵੀ ਠੀਕ ਹੁੰਦਾ ਹੈ। ਕਹਾਣੀ ਦੀ ਜੜ ਇੱਕ ਅਜਿਹੀ ਔਰਤ ਬਾਰੇ ਹੈ, ਜਿਸਦੇ ਪਿਆਰ ਨੂੰ ਲੇਖਿਕਾ ਕਦੇ ਫਿੱਕਾ ਨਹੀਂ ਪੈਣ ਦਿੰਦੀ। ਇਹ ਔਰਤ ਇੱਕ ਬੱਚੀ ਦੇ ਜੀਵਨ ਵਿੱਚ ਦੇਵਦੂਤ ਬਣ ਕੇ ਆਉਂਦੀ ਹੈ ਅਤੇ ਉਸਨੂੰ ਦੁਨੀਆਂ ਵਿੱਚ ਮੌਜੂਦ ਪ੍ਰੇਮ ਦੇ ਸਭ ਤੋਂ ਸ਼ੁੱਧ ਰੂਪ ਦੇ ਦਰਸ਼ਨ ਕਰਾਉੰਦੀ ਹੈ। ਇਹ ਇੱਕ ਅਜਿਹੇ ਪਰਿਵਾਰ ਦੀ ਕਹਾਣੀ ਹੈ, ਜਿਹਨਾਂ ਦਾ ਰਿਸ਼ਤਾ ਖੂਨ ਦਾ ਨਹੀਂ, ਬਲਕਿ ਕਰੁਣਾ, ਦੇਖਭਾਲ ਅਤੇ ਨਿਸਵਾਰਥ ਪ੍ਰੇਮ ਵਾਲਾ ਹੁੰਦਾ ਹੈ। ਇਹ ਕਹਾਣੀ ਦੱਸਦੀ ਹੈ ਕਿ ਕਿਸ ਤਰ੍ਹਾਂ ਪ੍ਰੇਮ ਜੀਵਨ ਨੂੰ ਨਵਾਂ ਰੂਪ ਦੇ ਸਕਦਾ ਹੈ ਅਤੇ ਵਿਅਕਤੀ ਦੇ ਚਲੇ ਜਾਣ ਤੋਂ ਬਾਅਦ ਵੀ ਉਹ ਜੀਵਤ ਰਹਿ ਸਕਦਾ ਹੈ। ਏਆਈਐਮਏ ਵੱਲੋਂ ਆਯੋਜਿਤ ਇਸ ਸੱਭਿਆਚਾਰਕ ਪ੍ਰੋਗਰਾਮ ਅਤੇ ਸ਼ੀਨਾ ਵੀ. ਰੇਮਨਨ ਵੱਲੋਂ ਲਿਖੀ ਇਹ ਕਹਾਣੀ ਇਸ ਗੱਲ ਦਾ ਸਬੂਤ ਹੈ ਕਿ ਕੇਰਲ ਦੇ ਲੋਕਾਂ ਦਾ ਪੰਜਾਬੀਆਂ ਲਈ ਕਿੰਨਾ ਪਿਆਰ ਹੈ। ਸ਼ੀਨਾ ਵੀ.ਰੇਮਨਨ ਨੇ ਦੱਸਿਆ ਕਿ ਇਸ ਪੁਸਤਕ ਛਪਣ ਦੇ ਦੌਰ ਵਿੱਚ ਹੈ ਅਤੇ ਅਪ੍ਰੈਲ ਮਹੀਨੇ ਇਸਨੂੰ ਅਧਿਕਾਰਿਤ ਤੌਰ ਤੇ ਰਿਲੀਜ਼ ਕਰ ਦਿੱਤਾ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



