HOME ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਦੀ ਚੋਣ ਸਰਬਸੰਮਤੀ ਨਾਲ ਹੋਈ, ਟੇਕ ਚੰਦ ਗੋਪਾਲ...

ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਦੀ ਚੋਣ ਸਰਬਸੰਮਤੀ ਨਾਲ ਹੋਈ, ਟੇਕ ਚੰਦ ਗੋਪਾਲ ਬਣੇ ਪ੍ਰਧਾਨ

ਮੋਰਿੰਡਾ  (ਸਮਾਜ ਵੀਕਲੀ)   ( ਸੁਖਵਿੰਦਰ ਸਿੰਘ ਹੈਪੀ): ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਦੀ ਸਾਲਾਨਾ ਚੋਣ ਅੱਜ ਸਰਬਸੰਮਤੀ ਨਾਲ ਨੇਪਰੇ ਚੜ੍ਹੀ। ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਵਾਉਣ ਲਈ ਪੰਜਾਬ ਸਟੇਟ ਕਮੇਟੀ ਵੱਲੋਂ ਗੁਰਦੀਪ ਸਿੰਘ ਵਿਸ਼ੇਸ਼ ਤੌਰ ‘ਤੇ ਇਲੈਕਸ਼ਨ ਇੰਚਾਰਜ ਵਜੋਂ ਪਹੁੰਚੇ। ਇਸ ਮੌਕੇ ਸਰਬਸੰਮਤੀ ਨਾਲ ਟੇਕ ਚੰਦ ਗੋਪਾਲ ਨੂੰ ਇਕਾਈ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਜਤਿੰਦਰ ਗੁੰਬਰ ਨੂੰ ਸਕੱਤਰ ਅਤੇ ਮਨੀਸ਼ ਵਸ਼ਿਸ਼ਟ ਨੂੰ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ। ਪਹਿਲੇ ਪ੍ਰਧਾਨ ਜਗਦੀਸ਼ ਵਰਮਾ ਨੇ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੰਦਿਆਂ ਵਿਸ਼ਵਾਸ਼ ਦਿਵਾਇਆ ਕਿ ਸਮੂਹ ਮੈਂਬਰ ਨਵੀਂ ਟੀਮ ਨੂੰ ਪੂਰਨ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਪ੍ਰੀਸ਼ਦ ਦੇ ਪ੍ਰੋਜੈਕਟਾਂ ਨੂੰ ਹੋਰ ਉਤਸ਼ਾਹ ਨਾਲ ਲਾਗੂ ਕੀਤਾ ਜਾਵੇਗਾ ਅਤੇ ਸਮਾਜ ਸੇਵਾ ਦੇ ਕਾਰਜ ਪਹਿਲ ਦੇ ਆਧਾਰ ‘ਤੇ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਹਰਵਿੰਦਰ ਸੂਦ, ਡਾਕਟਰ ਸ਼ਿਵ ਕੁਮਾਰ ਕੌੜਾ, ਵਿਜੇ ਅਗਨੀਹੋਤਰੀ, ਸੁਰੇਸ਼ ਡੋਰਾ, ਮਾਸਟਰ ਹਾਕਮ ਸਿੰਘ ਅਤੇ ਪ੍ਰੀਸ਼ਦ ਦੇ ਹੋਰ ਪਤਵੰਤੇ ਮੈਂਬਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਟਰੌਮਾ ਸੈਂਟਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਸੜਕ ਦੁਰਘਨਾਵਾਂ ਵਿਚ ਜ਼ਖਮੀ ਮਰੀਜ਼ਾਂ ਦਾ ਮਿਆਰੀ ਇਲਾਜ ਕਰਨ ਵਾਲਾ ਇਲਾਕੇ ਦਾ ਪ੍ਰਮੁੱਖ ਹਸਪਤਾਲ ਬਣਿਆ*
Next articleਕੌਮੀ ਲੋਕ ਅਦਾਲਤ ਦੌਰਾਨ 1,04,805 ਮਾਮਲਿਆਂ ਦਾ ਕੀਤਾ ਨਿਪਟਾਰਾ * 86 ਕਰੋੜ ਰੁਪਏ ਤੋਂ ਵੱਧ ਅਵਾਰਡ ਪਾਸ ਕੀਤੇ