ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅੱਜ ਪੰਜਾਬ ਦੇ ਮੋਗਾ ਵਿੱਚ ਭਾਜਪਾ ਦੀ ਹੋਈ “ਬਦਲਾਅ ਰੈਲੀ” ਵਿੱਚ ਕੁੱਝ ਵੀ ਬਦਲਾਅ ਵੇਖਣ ਸੁਣਨ ਨੂੰ ਨਹੀਂ ਮਿਲਿਆ, ਇਹ ਵਿਚਾਰ ਅੱਜ ਜਸਮੀਤ ਸਿੰਘ ਪੀਤਮਪੁਰਾ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਦਿੱਲੀ ਇਕਾਈ ਨੇ ਗੱਲਬਾਤ ਦੌਰਾਨ ਦਿੱਤੇ ਉਹਨਾਂ ਆਖਿਆ ਕਿ ਇਸ ਰੈਲੀ ਵਿੱਚ ਸੰਬੋਧਨ ਦੌਰਾਨ ਭਾਜਪਾ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵੱਡੇ-ਵੱਡੇ ਐਲਾਨ ਤਾਂ ਕੀਤੇ ਗਏ, ਪਰ ਹਕੀਕਤ ਵਿੱਚ ਇਹ ਐਲਾਨ ਸਿਰਫ਼ ਫੋਕੇ ਵਾਅਦੇ ਹੀ ਜਾਪੇ । ਪੰਜਾਬ ਦੇ ਲੋਕਾਂ ਨੂੰ ਉਮੀਦ ਸੀ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਅਸਲੀ ਮਸਲਿਆਂ ਬਾਰੇ ਕੋਈ ਠੋਸ ਫੈਸਲਾ ਕਰੇਗੀ, ਪਰ ਰੈਲੀ ਵਿੱਚ ਇਸ ਤਰ੍ਹਾਂ ਦੀ ਕੋਈ ਗੰਭੀਰ ਚਰਚਾ ਜਾਂ ਹੱਲ ਸਾਹਮਣੇ ਨਹੀਂ ਆਇਆ । ਉਹਨਾਂ ਆਖਿਆ ਕਿ ਸਿੱਖ ਕੌਮ ਨਾਲ ਜੁੜੇ ਕਈ ਗੰਭੀਰ ਮੁੱਦੇ ਲੰਬੇ ਸਮੇਂ ਤੋਂ ਅਜੇ ਵੀ ਅਣਸੁਲਝੇ ਪਏ ਹਨ, ਇਨ੍ਹਾਂ ਮਸਲਿਆਂ ਬਾਰੇ ਨਾ ਤਾਂ ਕੋਈ ਸਪਸ਼ਟ ਨੀਤੀ ਦੱਸੀ ਗਈ ਅਤੇ ਨਾ ਹੀ ਕੋਈ ਵਚਨਬੱਧਤਾ ਦਿਖਾਈ ਦਿੱਤੀ । ਇਸੇ ਤਰ੍ਹਾਂ ਕਿਸਾਨਾਂ ਦੇ ਮਸਲੇ ਵੀ ਪੰਜਾਬ ਦੀ ਰਾਜਨੀਤੀ ਦਾ ਕੇਂਦਰ ਰਹੇ ਹਨ, ਪਰ ਰੈਲੀ ਵਿੱਚ ਕਿਸਾਨਾਂ ਲਈ ਕੋਈ ਐਸੀ ਘੋਸ਼ਣਾ ਨਹੀਂ ਕੀਤੀ ਗਈ ਜੋ ਉਨ੍ਹਾਂ ਦੀਆਂ ਅਸਲ ਚਿੰਤਾਵਾਂ ਨੂੰ ਦੂਰ ਕਰ ਸਕੇ । ਪੰਜਾਬ ਦੇ ਹੜ੍ਹ ਪੀੜਤ ਲੋਕਾਂ ਲਈ ਕੇਂਦਰ ਸਰਕਾਰ ਤੋਂ ਮਦਦ ਦੀ ਉਮੀਦ ਕੀਤੀ ਜਾ ਰਹੀ ਸੀ, ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹਾਂ ਨੇ ਭਾਰੀ ਨੁਕਸਾਨ ਕੀਤਾ ਅਤੇ ਲੋਕ ਅਜੇ ਵੀ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ, ਪਰ ਦੁੱਖ ਦੀ ਗੱਲ ਹੈ ਕਿ ਕੇਂਦਰ ਵੱਲੋਂ ਦਿੱਤੀ ਜਾਣ ਵਾਲੀ ਗਰਾਂਟ ਜਾਂ ਮਦਦ ਬਾਰੇ ਵੀ ਕੋਈ ਸਪਸ਼ਟ ਐਲਾਨ ਨਹੀਂ ਕੀਤਾ ਗਿਆ । ਇਸ ਨਾਲ ਇਹ ਸਵਾਲ ਵੀ ਖੜ੍ਹਾ ਹੁੰਦਾ ਹੈ ਕਿ ਕੀ ਪੰਜਾਬ ਦੇ ਲੋਕਾਂ ਦੀ ਪੀੜ ਅਤੇ ਮੁਸ਼ਕਲਾਂ ਸਿਰਫ਼ ਰੈਲੀਆਂ ਦੇ ਫੋਕੇ ਭਾਸ਼ਣਾਂ ਤੱਕ ਹੀ ਸੀਮਿਤ ਰਹਿ ਗਈਆਂ ਹਨ ਜਸਮੀਤ ਸਿੰਘ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਖਾਲੀ ਐਲਾਨ ਨਹੀਂ, ਸਗੋਂ ਹਕੀਕੀ ਕਦਮ ਅਤੇ ਨਤੀਜੇ ਚਾਹੀਦੇ ਹਨ, ਜੇ ਕੇਂਦਰ ਸਰਕਾਰ ਸੱਚਮੁੱਚ ਪੰਜਾਬ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਗੰਭੀਰ ਹੈ, ਤਾਂ ਫਿਰ ਸਿਰਫ਼ ਰੈਲੀਆਂ ਵਿੱਚ ਭਾਸ਼ਣਾਂ ਦੀ ਬਜਾਏ ਜ਼ਮੀਨੀ ਪੱਧਰ ‘ਤੇ ਕੋਈ ਠੋਸ ਕਦਮ ਚੁੱਕੇ, ਐਵੇਂ ਰੈਲੀਆਂ ‘ਚ ਖਾਲੀ ਪੀਪੇ ਖੜਕਾਉਣ ਨਾਲ ਕੁੱਝ ਨਹੀਂ ਹੋਣਾ !!
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


