HOME ਪਿੰਡ ਬਛੌੜੀ ‘ਚ ਬੱਲ ਪਰਿਵਾਰ ਤੇ ਸਮੂਹ ਨਗਰ ਪੰਚਾਇਤ ਤੇ...

ਪਿੰਡ ਬਛੌੜੀ ‘ਚ ਬੱਲ ਪਰਿਵਾਰ ਤੇ ਸਮੂਹ ਨਗਰ ਪੰਚਾਇਤ ਤੇ ਸਹਿਯੋਗ ਨਾਲ ਵਿਸ਼ਾਲ ਮੈਗਾ ਚੈੱਕਅਪ ਕੈੰਪ ਲਗਾਇਆ

5
ਕੈਪਸ਼ਨ :ਮਰੀਜਾਂ ਦੀਆ ਅੱਖਾ ਦੀ ਜਾਂਚ ਕਰਦੇ ਹੋਏ ਸੂਰੀ ਹਸਪਤਾਲ ਤੋਂ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਤੇ ਹੋਰ (ਕਲੇਰ )
ਸੂਰੀ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਜਰੂਰਤ ਮੰਦ ਮਰੀਜਾਂ ਦੀਆ ਅੱਖਾਂ ਦੀ ਕੀਤੀ ਜਾਂਚ
ਕੈਂਪ ਵਿੱਚ 382 ਮਰੀਜਾਂ ਦਾ ਚੈਁਕਅਪ ਕਰਕੇ ਫ੍ਰੀ ਐਨਕਾਂ ਤੇ  ਦਵਾਈਆ ਦਿੱਤੀਆ, 52 ਮਰੀਜਾਂ ਨੂੰ  ਲੈਨਜ਼ ਪਾਉਣ ਲਈ ਚੁਣਿਆ ਗਿਆ 
ਬਲਾਚੌਰ,  (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ): ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਅਤੇ  ਸਵਰਗੀ ਧੰਨਾ ਸਿੰਘ ਬੱਲ ਤੇ ਸਵਰਗੀ  ਬੀਬੀ ਸੁਰਜੀਤ ਕਰ ਬੱਲ ਦੀ ਨਿੱਘੀ ਯਾਦ ਨੂੰ ਸਮਰਪਿਤ ਪਹਿਲਾਂ ਵਿਸ਼ਾਲ  ਮੈਗਾ ਮੈਡੀਕਲ ਚੈੱਕਅਪ ਕੈਂਪ ਦੁਰਗੇਸ਼ ਜੰਡੀ ਦੀ ਪ੍ਰੇਰਨਾ ਸਦਕਾ ਅਜੀਤ ਸਿੰਘ ਗਿੱਲ ਯੂਐਸਏ ਮਜਾਰੀ, ਸੋਨੀ ਬਲ ਬਛੋੜੀ, ਦਾਰਾ ਸਿੰਘ ਬੱਲ, ਸਾਬਕਾ ਸਰਪੰਚ ਓਾਕਾਰ ਸਿੰਘ, ਰਮਿੰਦਰ ਸਿੰਘ ਢਾਹਾਂ, ਬਹਾਦਰ ਸਿੰਘ, ਇਕਬਾਲ ਸਿੰਘ, ਨਰਿੰਦਰ ਸਿੰਘ ਪਨੇਸਰ, ਜਗਤਾਰ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ ਅਤੇ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਲਗਾਇਆ ਗਿਆ | ਇਸ ਵਿਸ਼ਾਲ ਕੈਂਪ ਵਿੱਚ  ਇਲਾਕੇ ਦੇ ਪ੍ਰਸਿੱਧ ਸੂਰੀ ਹਸਪਤਾਲ ਦੇ  ਡਾਕਟਰ ਭੁਪਿੰਦਰ ਸਿੰਘ ਸੂਰੀ ਐਮਡੀ ਅਤੇ  ਡਾਕਟਰ ਅਮਨਦੀਪ ਕੌਰ ਸੂਰੀ ਮੈਡੀਕਲ ਸਰਜਨ ਸੂਰੀ ਹਸਪਤਾਲ ਬਲਾਚੌਰ ਵਲੋਂ ਮਾਹਿਰ ਡਾਕਟਰਾਂ ਦੀ ਟੀਮ  ਵਲੋਂ ਲਗਭਗ 382 ਮਰੀਜ਼ਾਂ ਦੀਆਂ ਅੱਖਾਂ ਚੈਂਕ ਕਰਕੇ ਫਰੀ ਦਵਾਈਆਂ ਅਤੇ ਐਨਕਾਂ ਵੀ ਦਿੱਤੀਆਂ ਗਈਆਂ |  ਇਸ ਕੈਂਪ ਵਿਚ 52 ਲੋੜਵੰਦ ਮਰੀਜ਼ ਦੀਆ ਅੱਖਾਂ ਦੇ ਲੇਨਜ਼ ਪਾਉਣ ਲਈ ਚੁਣਿਆ ਗਿਆ | ਜਿਨ੍ਹਾਂ ਦੀਆਂ ਅੱਖਾਂ ਦੇ ਲੈਨਜ਼ ਸੂਰੀ ਹਸਪਤਾਲ ਬਲਾਚਰ ਵਿਖੇ ਅੱਖਾਂ ਦੇ ਮਾਹਰ ਡਾਕਟਰ ਪਾਉਣਗੇ | ਇਸ ਮੌਕੇ ਸਵੇਰ ਤੋਂ ਚਾਹ ਪਾਣੀ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਭਾਰੀ ਸੰਖਿਆ ਵਿੱਚ ਪਹੁੰਚ ਕੇ ਜ਼ਰੂਰਤਮੰਦ ਲੋਕਾਂ ਨੇ ਇਸ ਕੈਂਪ ਦਾ ਫਾਇਦਾ ਚੁੱਕਿਆ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਬ ਡਵੀਜਨ ਸੰਗਤ ਵਿੱਚ ਬਜਟ ਦੀਆਂ ਕਾਪੀਆਂ ਸਾੜਕੇ ਠੇਕਾ ਮੁਲਾਜ਼ਮ ਨੇ ਕੀਤਾ ਵਿਰੋਧ ਪ੍ਰਦਰਸ਼ਨ 
Next articleਚੌਥਾ ਸਰਦਾਰਨੀ ਮਨਜੀਤ ਕੌਰ ਅਤੇ ਸ੍ਰ. ਤ੍ਰਿਲੋਚਨ ਸਿੰਘ ਯਾਦਗਾਰੀ ਸਨਮਾਨ ਸਰੂਪ ਚੰਦ ਹਰੀਗੜ੍ਹ ਨੂੰ ਮਿਲੇਗਾ।