HOME ਚੌਥਾ ਸਰਦਾਰਨੀ ਮਨਜੀਤ ਕੌਰ ਅਤੇ ਸ੍ਰ. ਤ੍ਰਿਲੋਚਨ ਸਿੰਘ ਯਾਦਗਾਰੀ ਸਨਮਾਨ ਸਰੂਪ ਚੰਦ...

ਚੌਥਾ ਸਰਦਾਰਨੀ ਮਨਜੀਤ ਕੌਰ ਅਤੇ ਸ੍ਰ. ਤ੍ਰਿਲੋਚਨ ਸਿੰਘ ਯਾਦਗਾਰੀ ਸਨਮਾਨ ਸਰੂਪ ਚੰਦ ਹਰੀਗੜ੍ਹ ਨੂੰ ਮਿਲੇਗਾ।

2

ਬਰਨਾਲਾ  (ਸਮਾਜ ਵੀਕਲੀ)  (ਚੰਡਿਹੋਕ) ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਵਲੋਂ ਸਾਲ 2026 ਦਾ ਚੌਥਾ ਸਰਦਾਰਨੀ ਮਨਜੀਤ ਸਿੰਘ ਅਤੇ ਸ੍ਰ. ਤ੍ਰਿਲੋਚਨ ਸਿੰਘ ਯਾਦਗਾਰੀ ਸਨਮਾਨ ਸਰੂਪ ਚੰਦ ਹਰੀਗੜ੍ਹ ਨੂੰ ਅਪ੍ਰੈਲ ਮਹੀਨੇ ਵਿੱਚ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈਸ ਸਕੱਤਰ ਮਨਦੀਪ ਕੁਮਾਰ ਨੇ ਪ੍ਰੈਸ ਨੂੰ ਦੱਸਿਆ ਕਿ ਸਭਾ ਅਤੇ ਚੰਡਿਹੋਕ ਪਰਿਵਾਰ ਵਲੋ ਬਣਾਈ ਗਈ ਚੋਣ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਮੁੱਖ ਰੱਖਦਿਆਂ ਸਾਲ 2026 ਦਾ ਸਰਦਾਰਨੀ ਮਨਜੀਤ ਕੌਰ ਅਤੇ ਸ੍ਰ ਤ੍ਰਿਲੋਚਨ ਸਿੰਘ ਯਾਦਗਾਰੀ ਸਨਮਾਨ ਪਿੰਡ ਹਰੀਗੜ੍ਹ ਦੇ ਸਰੂਪ ਚੰਦ ਹਰੀਗੜ੍ਹ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਅੱਗੇ ਹੋਰ ਜਾਣਕਾਰੀ ਦਿੰਦਿਆ ਉਹਨਾਂ ਨੇ ਦੱਸਿਆ ਕਿ ਪ੍ਰਸਿੱਧ ਸਾਹਿਤਕਾਰ ਤੇਜਿੰਦਰ ਚੰਡਿਹੋਕ ਦੇ ਪਰਿਵਾਰ ਵੱਲੋਂ ਇਹ ਸਨਮਾਨ 2022 ਤੋਂ ਲਗਾਤਾਰ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਚਰਨੀ ਬੇਦਿਲ, ਕੁਲਵੀਰ ਕੌਰ ਜੋਤੀ ਅਤੇ ਪੁਨੀਤ ਗੁਪਤਾ ਨੂੰ ਦਿੱਤਾ ਜਾ ਚੁੱਕਾ ਹੈ। ਇਸ ਸਨਮਾਨ ਵਿਚ ਸਨਮਾਨ ਚਿੰਨ, ਨਗਦ ਰਾਸ਼ੀ, ਲੋਈ ਅਤੇ ਪੁਸਤਕਾਂ ਦਾ ਸੈੱਟ ਦਿੱਤਾ ਜਾਂਦਾ ਹੈ। ਇਸ ਮੌਕੇ ਜਨਰਲ ਸਕੱਤਰ ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ, ਪਾਲ ਸਿੰਘ ਲਹਿਰੀ, ਜੈਸਮੀਨ ਕੌਰ ਅਤੇ ਦਰਸ਼ਨ ਸਿੰਘ ਗੁਰੂ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪਿੰਡ ਬਛੌੜੀ ‘ਚ ਬੱਲ ਪਰਿਵਾਰ ਤੇ ਸਮੂਹ ਨਗਰ ਪੰਚਾਇਤ ਤੇ ਸਹਿਯੋਗ ਨਾਲ ਵਿਸ਼ਾਲ ਮੈਗਾ ਚੈੱਕਅਪ ਕੈੰਪ ਲਗਾਇਆ
Next articleਕੇ.ਵੀ.ਕੇ. ਬਠਿੰਡਾ ਵੱਲੋਂ ਫਲ,ਸਬਜ਼ੀਆਂ ਅਤੇ ਦੁੱਧ ਤੋਂ ਹੋਰ ਪਦਾਰਥ ਬਨਾਉਣ ਬਾਰੇ ਪੰਜ ਰੋਜ਼ਾ ਸਿਖਲਾਈ ਕੋਰਸ ਸਮਾਪਤ