ਨਿਹਾਲ ਸਿੰਘ ਵਾਲਾ (ਸਮਾਜ ਵੀਕਲੀ) (ਜਸਵੰਤ ਗਿੱਲ ਸਮਾਲਸਰ) ਸਾਹਿਤਕ ਸੱਥ ਯਾਦਗਾਰੀ ਕਮੇਟੀ ਪੱਤੋ ਹੀਰਾ ਸਿੰਘ ਤੇ ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਵੱਲੋਂ ਕਾਮਰੇਡ ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ ਚਾਰ ਸਾਹਿਤਕ ਸ਼ਖ਼ਸੀਅਤਾਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਡਾ.ਸਰਬਜੀਤ ਕੌਰ ਬਰਾੜ ਮੋਗਾ,ਪ੍ਰਗਟ ਢਿੱਲੋਂ ਸਮਾਧ ਭਾਈ,ਜਸਵੀਰ ਕਲਸੀ ਧਰਮਕੋਟ,ਚਰਨਜੀਤ ਸਮਾਲਸਰ,ਜਸਵੰਤ ਰਾਊਕੇ,ਡਾ.ਰਮਨਦੀਪ ਕੌਰ ਪੱਤੋ ਬਿਰਾਜਮਾਨ ਸਨ। ਸਮਾਗਮ ਦੀ ਸ਼ੁਰੂਆਤ ਮੌਕੇ ਲੇਖਕ ਮੰਗਲ ਮੀਤ ਪੱਤੋ ਨੇ ਸਮਾਗਮ ਵਿੱਚ ਆਏ ਲੇਖਕ ਭੈਣ ਭਰਾਵਾਂ ਨੂੰ ਜੀ ਆਇਆ ਆਖਿਆ। ਸਮਾਗਮ ਦੀ ਸ਼ੁਰੂਆਤ ਕੁਲਵਿੰਦਰ ਕੌਰ ਢਿੱਲੋਂ ਰਾਮਪੁਰਾ ਨੇ ਆਪਣੀ ਸੁਰੀਲੀ ਆਵਾਜ਼ ਰਾਹੀਂ ਗੀਤ ਪੇਸ਼ ਕਰਕੇ ਕੀਤੀ। ਇਸ ਮੌਕੇ ਨਾਵਲਕਾਰ ਹਰੀ ਸਿੰਘ ਢੁੱਡੀਕੇ ਨੂੰ ਕਹਾਣੀਕਾਰ ਅਜੀਤ ਸਿੰਘ ਪੱਤੋ ਯਾਦਗਾਰੀ ਪੁਰਸਕਾਰ,ਏਕਤਾ ਸਿੰਘ ਭੂਪਾਲ ਨੂੰ ਸੁਰਿੰਦਰ ਸ਼ਰਮਾ ਯਾਦਗਾਰੀ ਪੁਰਸਕਾਰ,ਅਮਰ ਘੋਲੀਆਂ ਨੂੰ ਹਰਨਵਦੀਪ ਸਿੰਘ ਨਿੱਕੂ ਯਾਦਗਾਰੀ ਪੁਰਸਕਾਰ,ਪ੍ਰੋ: ਜੱਗੀ ਹਮੀਰਗੜ੍ਹ ਨੂੰ ਮਾਸਟਰ ਲਛਮਣ ਦਾਸ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਕਵੀ ਦਰਬਾਰ ਵਿੱਚ ਗੁਰਵਿੰਦਰ ਕੌਰ ਗਿੱਲ,ਡਾ.ਨਿਰਮਲ ਪੱਤੋ, ਗੁਰਚਰਨ ਢੁੱਡੀਕੇ,ਮਾਸਟਰ ਲਾਭ ਸਿੰਘ ਡੋਡ, ਕਵੀ ਹਰਪ੍ਰੀਤ ਪੱਤੋ,ਸੋਨੂੰ ਪੱਤੋ,ਗੁਰਬਚਨ ਕਲਮ,ਤਰਸੇਮ ਗੋਪੀਕਾ,ਪ੍ਰੀਤਮ ਲਹਿਰੀ ਪੱਤੋ,ਕੁਲਦੀਪ ਸਿੰਘ,ਅਮਰੀਕ ਸੈਦੋਕੇ,ਗੁਰਮੇਲ ਬੌਡੇ,ਜਗਦੀਸ਼ ਕਮਲ,ਗੁਰਮੀਤ ਹਮੀਰਗੜ੍ਹ,ਨਾਟਕਕਾਰ ਸੁਖਦੇਵ ਲੱਧੜ,ਨਿਰਮਤ ਸੁੱਖ,ਸ਼ਮਸ਼ੇਰ ਮੱਲੀ,ਪ੍ਰਿੰਸੀਪਲ ਜਗਤਾਰ ਸੈਦੋਕੇ,ਗਗਨ ਪੱਤੋ ਅਤੇ ਗੁਰਪਿਆਰ ਹਰੀ ਨੌ ਨੇ ਭਾਗ ਲਿਆ। ਸਟੇਜ ਦੀ ਕਾਰਵਾਈ ਪ੍ਰਸ਼ੋਤਮ ਪੱਤੋ ਨੇ ਬਾਖ਼ੂਬੀ ਨਾਲ ਨਿਭਾਈ ਅਤੇ ਸਮਾਗਮ ਵਿੱਚ ਆਏ ਲੇਖਕ ਭੈਣ ਭਰਾਵਾਂ ਦਾ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



