ਨਵਾਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )– ਰੋਪੜ੍ਹ ਬਲਾਚੌਰ ਮਾਰਗ ਤੇ ਸਥਿਤ ਪਿੰਡ ਆਸਰੋਂ ਵਿੱਚ ਨੌਜਵਾਨ ਸਭਾ ਦੇ ਵਲੋਂ 9 ਵਾਂ ਕਿਕ੍ਰੇਟ ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿੱਚ 40 ਦੇ ਕਰੀਬ ਟੀਮਾਂ ਪਹੁੰਚੀਆਂ ਤੇ 20 ਦੇ ਕਰੀਬ ਮੈਚ ਕਰਵਾਏ ਗਏ | ਇਸ ਮੌਕੇ ਚੀਫ ਗੈਸਟ ਦੇ ਤੌਰ ਤੇ ਮੌਜੂਦਾ ਸਰਪੰਚ ਬਲਵਿੰਦਰ ਸਿੰਘ ਪਹੁੰਚੇ ਜਿੰਨਾ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤਾ ਤੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ ਤੇ ਸਰਪੰਚ ਬਲਵਿੰਦਰ ਸਿੰਘ ਆਸਰੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵਿੱਚ ਰੂਚੀ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਣਮੁਲਾ ਅੰਗ ਹਨ | ਉਨ੍ਹਾਂ ਕਿਹਾ ਕਿ ਖੇਡਣ ਤੇ ਨਾਲ ਸਰੀਰ ਤੇ ਦਿਮਾਗ ਤੰਦਰੁਸਤ ਰਹਿੰਦਾ ਹੈ | ਇਸ ਲਈ ਵੱਧ ਤੋ ਵੱਧ ਨੌਜਵਾਨ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ | ਇਸ ਮੌਕੇ ਤੇ ਘੜੂੰਆਂ ਦੀ ਕਿਕ੍ਰੇਟ ਟੀਮ ਨੇ ਕਾਈਨੋਰ ਦੀ ਟੀਮ ਨੂੰ ਹਰਾ ਕੇ 21000 ਰੁਪਏ ਦਾ ਨਕਦ ਇਨਾਮ ਜਿੱਤਿਆਂ | ਜਦ ਕਿ ਕਾਈਨੌਰ ਦੀ ਟੀਮ ਦੂਸਰੇ ਨੰਬਰ ਰਹੀ | ਉਸਨੂੰ ਵੀ 11000 ਰੁ ਦੀ ਨਕਦ ਰਾਸ਼ੀ ਨਾਲ ਨਿਵਾਜਿਆ | ਇਸ ਮੌਕੇ ਤੇ ਮੈਨ ਆਫ ਦੀ ਸੀਰੀਜ਼ ਮੱਖਣ ਰਿਹਾ ਅਤੇ ਬੈਸਟ ਬੋਲਰ ਕਾਕਾ ਆਸਰੋਂ , ਬੈਸਟ ਬੈਟਸਮੈਨ ਰਾਜੂ ਕਾਇਨੋਰ ਚੁਣਿਆਂ ਗਿਆ | ਸਰਪੰਚ ਬਲਵਿੰਦਰ ਸਿੰਘ ਵਲੋਂ ਜੇਤੂ ਟੀਮਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਵੱਧ ਚੜ੍ਹ ਕੇ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



