*ਇੱਟਾਂ ਦੇ ਭਾਅ ਵੱਧਣ ਕਾਰਨ ਨਿਰਮਾਣ ਕਾਰਜਾਂ ਤੇ ਪੈ ਸਕਦਾ ਹੈ ਵੱਡਾ ਅਸਰ*
*ਇੱਟਾਂ ਦੇ ਵਧੇ ਭਾਅ ਨੇ ਆਮ ਇਨਸਾਨ ਦਾ ਮਕਾਨ ਬਣਾਉਣ ਦਾ ਸੁਪਨਾ ਕੀਤਾ ਚਕਨਾਚੂਰ*
ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਜੇਕਰ ਪੰਜਾਬ ਦੇ ਭੱਠੀਆਂ ਗੱਲ ਕਰੀਏ ਤਾਂ ਪਹਿਲਾਂ ਹੀ ਮਜ਼ਦੂਰੀ, ਮਿੱਟੀ ਦੇ ਵਧੇ ਰੇਟਾਂ ਅਤੇ ਸਖ਼ਤ ਨਿਯਮਾਂ ਕਾਰਨ ਭੱਠਾ ਉਦਯੋਗ, ਭੱਠਾ ਮਾਲਕਾਂ ਅਤੇ ਗਾਹਕਾਂ ਲਈ ਬੋਝ ਬਣਿਆ ਹੋਇਆ ਹੈ, ਉਥੇ ਪਿਛਲੇ ਕੁਝ ਮਹੀਨਿਆਂ ‘ਚ ਬੇਤਹਾਸ਼ਾ ਕੋਲੇ ਦੇ ਵਧੇ ਰੇਟਾਂ ਨੇ ਭੱਠਾ ਮਾਲਕਾਂ ਦਾ ਧੂੰਆ ਕੱਢ ਰੱਖ ਦਿੱਤਾ ਹੈ। ਭੱਠਾ ਮਾਲਕਾਂ ਦੇ ਬਣੇ ਸਮੂਹਿਕ ਦਬਾਅ ਕਾਰਨ ਇੱਟਾਂ ਭਾਅ ਲਗਾਤਾਰ ਵੱਧਣ ਕਾਰਨ ਆਮ ਨਾਗਰਿਕ ਦਾ ਘਰ ਬਣਾਉਣ ਦਾ ਸੁਪਨਾ ਹੋ ਰਿਹਾ ਹੈ ਚਕਨਾਚੂਰ ਉੱਥੇ ਹੀ ਜੇ ਗੱਲ ਕਰੀਏ ਸਰਕਾਰੀ ਅਤੇ ਗੈਰ ਸਰਕਾਰੀ ਅਤੇ ਵਪਾਰਕ ਕੰਮਾਂ ਦੀ ਜਿਸ ਹਿਸਾਬ ਨਾਲ ਰੇਟ ਇੱਟਾਂ ਦੇ ਰੇਟ ਵੱਧ ਰਹੇ ਹਨ ਉਹਨਾਂ ਨੂੰ ਵੀ ਗ੍ਰਹਿ ਲੱਗ ਗਿਆ ਹੈ।ਜੇਕਰ ਕੋਲੇ ਦੇ ਰੇਟ ਦੀ ਗੱਲ ਕਰੀਏ ਤਾ ਪਿਛਲੇ ਸਾਲ ਜਿਹੜੇ ਕੋਲੇ ਦੇ ਰੇਟ ਲਗਭਗ 9700 ਪ੍ਰਤੀ ਟਨ ਦੇ ਕਰੀਬ ਸਨ, ਉਹ ਕੁਝ ਹੀ ਦਿਨਾਂ ਵਿੱਚ 10,300 ਦੇ ਕਰੀਬ ਹੋ ਗਿਆ ਹੈ ਅਤੇ ਜੇ ਅੱਜ ਦੀ ਗੱਲ ਕਰੀਏ ਤਾਂ ਇਹ ਕੋਲੇ ਰੇਟ 15 – 20 ਦਿਨਾਂ ‘ਚ ਇਹ ਰੇਟ ਵਧ ਕੇ 16,300 ਰੁਪਏ ਹੋ ਗਿਆ ਹੈ। ਜਿਸ ਹਿਸਾਬ ਨਾਲ ਕੋਲੇ ਦੇ ਰੇਟ ਵੱਧ ਰਹੇ ਹਨ ਉਸ ਹਿਸਾਬ ਨਾਲ ਇਹ ਰੇਟ ਹੋ ਵੀ ਵੱਧ ਸਕਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਨਾ ਤਾਂ ਦਰਾਮਦ ਰੇਟ ‘ਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ, ਨਾ ਹੀ ਸ਼ਿਪਮੈਂਟ ਕਿਰਾਏ ਜਾਂ ਡਾਲਰ ਰੇਟ ‘ਚ ਕੋਈ ਅਸਧਾਰਨ ਉਛਾਲ ਆਇਆ ਹੈ। ਫਿਰ ਵੀ ਦੇਸ਼ ਦੇ ਅੰਦਰ ਕੋਲੇ ਦੀ ਕੀਮਤ ‘ਚ ਹੋਇਆ ਗੈਰ-ਵਾਧਾ ਗੰਭੀਰ ਸੰਕਟ ਦਾ ਰੂਪ ਧਾਰਨ ਗਿਆ ਹੈ *ਜਦੋਂ ਇਸ ਸਬੰਧੀ ਭੱਠਾ ਮਾਲਕਾ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ* ਕਿ ਪਿਛਲੇ ਸਾਲ ਇੱਟਾਂ ਦੇ ਰੇਟ ਪ੍ਰਤੀ ਹਜ਼ਾਰ 6500 ਦੇ ਕਰੀਬ ਸੀ ਅਤੇ ਉਹ ਹੁਣ ਉਹ ਰੇਟ 7000 ਤੋਂ ਲੈ ਕੇ 7500 ਤੱਕ ਵੀ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਮਿੱਟੀ ਦੀ ਪਥੇਰ ਦੀ ਮਜ਼ਦੂਰੀ ਜੋ ਤਿੰਨ ਸਾਲ ਪਹਿਲਾਂ ਲਗਭਗ 700 ਸੀ, ਅੱਜਕਲ 933 ਹੈ। ਇਸੇ ਤਰ੍ਹਾਂ ਮਿੱਟੀ ਜੇ ਮਿੱਟੀ ਦੇ ਰੇਟ ਦੀ ਗੱਲ ਕਰੀਏ ਤਾਂ ਪਿਛਲੇ ਸਮੇ ਵਿੱਚ ਮਿੱਟੀ ਦੀ ਖਰੀਦ ਜੋ ਪ੍ਰਤੀ ਏਕੜ, ਪ੍ਰਤੀ ਫੁੱਟ ਵਿਚ 70,000 ਸੀ, ਜੋ ਅੱਜ ਉਸ ਮਿੱਟੀ ਦਾ ਰੇਟ 2,50,000 ਲੱਖ ਦੇ ਕਰੀਬ ਪੁੱਜ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਸਰਕਾਰਾਂ ਦੀਆਂ ਸ਼ਰਤਾਂ ਵੀ ਭੱਠਾ ਮਾਲਕਾਂ ਦੇ ਹੱਕ ਵਿੱਚ ਨਹੀਂ ਹਨ।ਉਨ੍ਹਾਂ ਕਿਹਾ ਜੋ ਮੌਜੂਦਾ ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਕਈ ਭੱਠਾ ਮਾਲਕ ਵਪਾਰ ਬੰਦ ਕਰਨ ਬਾਰੇ ਸੋਚਣ ਲਈ ਮਜਬੂਰ ਹੋ ਰਹੇ ਹਨ, ਜਿਸ ਕਰਕੇ ਇੱਟਾਂ ਦੇ ਰੇਟ ‘ਚ ਵੀ ਵਾਧਾ ਲਾਜ਼ਮੀ ਹੈ, ਜਿਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ‘ਤੇ ਪਵੇਗਾ। ਇਸ ਲਈ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹ ਤੁਰੰਤ ਦਖ਼ਲ ਦੇਕੇ ਇਸ ਮਾਮਲੇ ਦੀ ਜਾਂਚ ਕਰਵਾਏ ਅਤੇ ਭੱਠਾ ਇੰਡਸਟਰੀ ਨੂੰ ਬਚਾਉਣ ਲਈ ਯੋਗ ਕਦਮ ਚੁੱਕੇ ਤਾਂ ਜੋ ਉਦਯੋਗ ਅਤੇ ਆਮ ਜਨਤਾ ਦੋਵੇਂ ਨੂੰ ਰਾਹਤ ਮਿਲ ਸਕੇ।*ਜਦੋ ਇਸ ਸਬੰਧੀ ਆਪਣਾ ਘਰ ਬਣਾ ਰਹੇ ਮਾਲਕ ਨਾਲ ਗੱਲਬਾਤ ਕੀਤੀ* ਤਾਂ ਉਨ੍ਹਾਂ ਨੇ ਕਿ ਕਿਹਾ ਕਹਿਣਾ ਹੈ ਕਿ ਭੱਠਾਂ ਮਾਲਕ ਆਪਣੇ ਵਧੇ ਖ਼ਰਚਿਆਂ ਦਾ ਬੋਝ ਆਮ ਆਦਮੀ ਤੋਂ ਇੱਟਾਂ ਦੇ ਭਾਅ ਵਧਾ ਕੇ ਵਸੂਲ ਲੈਂਦੇ ਹਨ ਅਤੇ ਇਸ ਦਾ ਸਾਰਾ ਹਰਜਾਨਾ ਆਮ ਲੋਕਾਂ ਨੂੰ ਘਰ ਬਣਾਉਣ ਦਾ ਸੁਫ਼ਨਾ ਪੂਰਾ ਕਰਨ ਮੌਕੇ ਭਰਨਾ ਪੈਂਦਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






