ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਮਾਂ ਕੀ ਗੋਦ ਵੈਲਫੇਅਰ ਟ੍ਰਸਟ ਰੋੜੀ ਦੇ ਪ੍ਰਧਾਨ ਸਵਰਾਜ ਸਿੰਘ ਝੋਰੜ ਅਤੇ ਸਾਥੀਆਂ ਨੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਚੇਅਰਮੈਨ ਸੁੱਖ ਸੇਵਾ ਸਿਮਰਨ ਟਰੱਸਟ ਕੋਲ ਇੱਕ ਐਂਬੂਲੈਂਸ ਕਾਰ ਲਈ ਬੇਨਤੀ ਕੀਤੀ। ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਜੋ ਧਰਮ ਪ੍ਰਚਾਰ ਪ੍ਰਸਾਰ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਰਹਿੰਦੇ ਹਨ ਅਤੇ ਹਰ ਸਾਲ ਆਪਣੇ ਅਸਥਾਨ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਵਿਖੇ 21 ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਅਨੰਦ ਕਾਰਜ ਕਰਵਾ ਕੇ ਉਨਾਂ ਨੂੰ ਸਾਜੋ ਸਮਾਨ ਦੇ ਕੇ ਵਿਦਾ ਕਰਦੇ ਹਨ, ਉਹਨਾਂ ਨੇ ਮਾਂ ਕੀ ਗੋਦ ਵੈਲਫੇਅਰ ਟ੍ਰਸਟ ਰੋੜੀ ਦੀ ਬੇਨਤੀ ਪ੍ਰਵਾਨ ਕਰਦਿਆਂ ਇੱਕ ਐਂਬੂਲੈਂਸ ਗੱਡੀ ਭੇਂਟ ਕੀਤੀ। ਸਵਰਾਜ ਸਿੰਘ ਝੋਰੜ ਨੇ ਦੱਸਿਆ ਕਿ ਉਹਨਾਂ ਵੱਲੋਂ ਐਕਸੀਡੈਂਟ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣਾ, ਬਜ਼ੁਰਗਾਂ ਨੂੰ ਕੰਨਾਂ ਵਾਲੀਆਂ ਮਸ਼ੀਨਾਂ, ਵਾਕਰ ਅਤੇ ਵੀਲ ਚੇਅਰਾਂ ਭੇਂਟ ਕਰਨੇ ਵਰਗੇ ਕਾਰਜ ਕੀਤੇ ਜਾਂਦੇ ਹਨ। ਪਹਿਲਾਂ ਸੇਵਾ ਵਿੱਚ ਰਹੀ ਐਬੂਲੈਂਸ ਗੱਡੀ ਪੁਰਾਣੀ ਅਤੇ ਖ਼ਸਤਾ ਹਾਲਤ ਵਿੱਚ ਸੀ ਅਤੇ ਅਕਸਰ ਖ਼ਰਾਬ ਰਹਿੰਦੀ ਸੀ। ਉਹਨਾਂ ਨੇ ਕਈ ਐਮ ਐਲ ਏ ਅਤੇ ਐਮ ਪੀ ਕੋਲ ਐਂਬੂਲੈਂਸ ਲਈ ਫਰਿਆਦ ਕੀਤੀ ਪਰ ਸੁਣਵਾਈ ਨਹੀਂ ਹੋਈ। ਜਥੇਦਾਰ ਦਾਦੂਵਾਲ ਜੀ ਨੇ ਬੇਨਤੀ ਮੰਨਦੇ ਹੋਏ ਨਵੀਂ ਐਂਬੂਲੈਂਸ ਗੱਡੀ ਸੌਂਪ ਦਿੱਤੀ ਅਤੇ ਟ੍ਰਸਟ ਵੱਲੋਂ ਉਨਾਂ ਦਾ ਧੰਨਵਾਦ ਕੀਤਾ ਗਿਆ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



