ਖੇਡਾਂ ਨਾਲ ਸਰੀਰਿਕ ਤੰਦੁਰਸਤੀ ਬਣੀ ਰਹਿੰਦੀ ਹੈ ਤੇ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਬਚਿਆ ਜਾ ਸਕਦਾ ਹੈ : ਖਾਲਸਾ
ਰਾਏਕੋਟ, (ਸਮਾਜ ਵੀਕਲੀ) (ਗੁਰਭਿੰਦਰ ਗੁਰੀ) : ਨੇੜਲੇ ਪਿੰਡ ਆਂਡਲੂ ਵਿਖੇ ਚੱਲ ਰਹੇ 14ਵੇਂ ਦਸਮੇਸ਼ ਖੇਡ ਮੇਲੇ ਦੇ ਤੀਜੇ ਦਿਨ ਓਪਨ ਫੁੱਟਬਾਲ ਦੇ ਮੁਕਾਬਲੇ ਹੋਏ। ਅੱਜ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਅਤੇ ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ ਨੇ ਸਮੂਲੀਅਤ ਕੀਤੀ। ਉਨ੍ਹਾਂ ਤੋਂ ਇਲਾਵਾ ਸਾਬਕਾ ਵਿਧਾਇਕ ਜੱਸੀ ਖੰਗੂੜਾ ਨੇ ਵੀ ਖੇਡ ਮੇਲੇ ਵਿੱਚ ਹਾਜ਼ਰੀ ਭਰੀ। ਇਸ ਮੌਕੇ ਸੰਬੋਧਨ ਕਰਦਿਆਂ ਬਿਕਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਖੇਡਾਂ ਨਾਲ ਜੁੜ ਕੇ ਇੱਕ ਤਾਂ ਸਰੀਰਿਕ ਤੰਦੁਰਸਤੀ ਬਣੀ ਰਹਿੰਦੀ ਹੈ, ਦੂਸਰਾ ਖੇਡਾਂ ਨਾਲ ਜੁੜ ਕੇ ਗਲਤ ਸੰਗਤ ਅਤੇ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਬਚਿਆ ਜਾ ਸਕਦਾ ਹੈ। ਖੇਡਾਂ ਚੰਗੀ ਮੇਹਨਤ ਅਤੇ ਟੀਮ ਵਰਕ ਕਰਨ ਆਦਿ ਦੀ ਆਦਤ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡੂ ਖੇਡ ਮੇਲਿਆਂ ਵਿੱਚ ਫੁੱਟਬਾਲ ਦਾ ਪਰਤਣਾ ਅਤੇ ਨੌਜਵਾਨਾਂ ਵਿੱਚ ਫੁੱਟਬਾਲ ਦਾ ਕਰੇਜ ਚੰਗਾ ਸੰਕੇਤ ਹੈ। ਇਸ ਤਰ੍ਹਾਂ ਦੇ ਖੇਡ ਮੇਲੇ ਕਰਵਾਉਣਾ ਸਲਾਘਾਯੋਗ ਕਦਮ ਹੈ। ਸਾਬਕਾ ਵਿਧਾਇਕ ਖੰਗੂੜਾ ਨੇ ਟੂਰਨਾਂਮੈਂਟ ਕਮੇਟੀ ਨੂੰ 13 ਸਾਲ ਬਾਅਦ ਦੁਬਾਰਾ ਖੇਡ ਮੇਲਾ ਕਰਵਾਉਣ ਲਈ ਗ੍ਰਾਂਮ ਪੰਚਾਇਤ, ਨਗਰ ਨਿਵਾਸੀ ਅਤੇ ਕਮੇਟੀ ਨੂੰ ਵਧਾਈ ਦਿੱਤੀ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਅਤੇ ਨਸ਼ਿਆਂ ਤੋਂ ਦੂਰੀ ਬਣਾਉਣ ਲਈ ਪ੍ਰੇਰਿਤ ਕੀਤਾ। ਅੱਜ ਹੋਏ ਫੁੱਟਬਾਲ ਦੇ ਫਸਵੇਂ ਮੈਚਾਂ ਵਿੱਚ ਪੱਖੋਵਾਲ, ਗਾਲਿਬ ਕਲਾਂ, ਮੱਲ੍ਹਾ, ਨੰਗਲ ਖੁਰਦ, ਰਾਏਕੋਟ, ਜਾਂਗਪੁਰ, ਭੈਣੀ ਰੋੜਾ ਅਗਲੇ ਗੇੜ ਵਿੱਚ ਪਹੁੰਚੀਆਂ। ਜਿੰਨ੍ਹਾਂ ਨੇ ਮਿਤੀ 28 ਫਰਵਰੀ ਨੂੰ ਫਾਇਨਲ ਮੈਚ ਕਰਵਾਏ ਜਾਣਗੇ। ਇਸ ਮੌਕੇ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ, ਪ੍ਰਧਾਨ ਜੁਗਰਾਜ ਸਿੰਘ ਤੂਰ ਨੇ ਦੱਸਿਆ ਕਿ ਖੇਡ ਮੇਲੇ ਦੇ ਅਖੀਰਲੇ ਦਿਨ 28 ਫਰਵਰੀ ਨੂੰ ਕੱਬਡੀ 75 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਦਰਸ਼ਕਾਂ ਦੇ ਮੰਨੋਰੰਜ਼ਨ ਲਈ ਖੁੱਲ੍ਹਾ ਅਖਾੜਾ ਲੱਗੇਗਾ। ਇਸ ਮੌਕੇ ਚਰਨਜੀਤ ਕੌਰ ਬਲਾਕ ਸੰਮਤੀ ਮੈਂਬਰ, ਰਣਦੀਪ ਸਿੰਘ ਗਰੇਵਾਲ, ਪੰਚ ਜਸਵੰਤ ਸਿੰਘ, ਪੰਚ ਲਛਮਣ ਸਿੰਘ, ਪੰਚ ਕਸ਼ਮੀਰੀ ਲਾਲ, ਪੰਚ ਹਰਵੀਰ ਸਿੰਘ, ਪੰਚ ਕੁਲਦੀਪ ਕੌਰ, ਪੰਚ ਰਜੀਨਾਂ, ਪੰਚ ਕਮਲਜੀਤ ਕੌਰ, ਪੰਚ ਕਿਰਨਦੀਪ ਕੌਰ, ਗੁਰਦੀਪ ਸਿੰਘ ਗਰੇਵਾਲ, ਹਰਭਜਨ ਸਿੰਘ, ਰਜਿੰਦਰ ਸਿੰਘ ਕੈਨੇਡਾ, ਦਰਸ਼ਨ ਸਿੰਘ ਤੂਰ, ਗੁਰਦੀਪ ਸਿੰਘ ਯੂਕੇ, ਦਲੀਪ ਸਿੰਘ ਕੈਨੇਡਾ, ਭਿੰਦਰ ਸਿੰਘ ਗਰੇਵਾਲ, ਬਿੰਦਰ ਸਿੰਘ, ਚੇਅਰਮੈਨ ਜਗਦੇਵ ਸਿੰਘ, ਬਲਰਾਜ ਸਿੰਘ, ਕੁਲਦੀਪ ਸਿੰਘ ਪੁਲਸੀਆ, ਜੋਗਿੰਦਰ ਸਿੰਘ, ਹਰਦਿਆਲ ਸਿੰਘ ਥਿੰਦ, ਗੁਰਨਾਮ ਸਿੰਘ, ਬਲਵੀਰ ਸਿੰਘ ਅਮਰੀਕਾ, ਬਲਦੇਵ ਸਿੰਘ, ਬਲਵਿੰਦਰ ਸਿੰਘ, ਨੀਟਾ ਸਿੰਘ, ਬਲਦੇਵ ਸਿੰਘ, ਮਨਜੀਤ ਸਿੰਘ, ਗੈਰੀ ਸਿੰਘ, ਕਰਨ, ਬਾਘਾ ਸਿੰਘ, ਕੁਲਦੀਪ ਸਿੰਘ ਗਰੇਵਾਲ ਕੈਨੇਡਾ, ਅਵਤਾਰ ਸਿੰਘ ਗਰੇਵਾਲ, ਰਣਜੀਤ ਸਿੰਘ ਬਿੱਲੂ, ਪਰਮਿੰਦਰ ਸਿੰਘ ਪਿੰਦੀ, ਕਮਲ ਗਰੇਵਾਲ, ਬਲਵਿੰਦਰ ਸਿੰਘ ਗਰੇਵਾਲ, ਪੱਪਾ ਸਿੰਘ, ਬਿੰਦੀ ਸਿੰਘ ਨੰਨੂ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



