HOME ਭਾਈ ਨੱਥਾ ਅਬਦੁੱਲਾ ਢਾਡੀ ਸਭਾ ਵੱਲੋਂ ਗਿਆਨੀ ਲਖਵਿੰਦਰ ਸਿੰਘ ਸਪੇਨ ਦਾ...

ਭਾਈ ਨੱਥਾ ਅਬਦੁੱਲਾ ਢਾਡੀ ਸਭਾ ਵੱਲੋਂ ਗਿਆਨੀ ਲਖਵਿੰਦਰ ਸਿੰਘ ਸਪੇਨ ਦਾ ਸਨਮਾਨ

2
ਕੈਪਸ਼ਨ - ਗਿਆਨੀ ਲਖਵਿੰਦਰ ਸਿੰਘ ਸਪੇਨ ਵਾਲਿਆਂ ਦਾ ਸਨਮਾਨ ਕਰਦੇ ਹੋਏ ਢਾਡੀ ਬੂਟਾ ਸਿੰਘ ਸੁੰਨੜ, ਭਾਈ ਨੱਥਾ ਅਬਦੁੱਲਾ ਢਾਡੀ ਸਭਾ ਦੇ ਚੇਅਰਮੈਨ ਗੁਰਜੀਤ ਸਿੰਘ ਗੋਰੀ ਜਾਂਗਲਾ, ਉੱਘੇ ਸਰੰਗੀ ਵਾਦਕ ਗੁਰਪ੍ਰੀਤ ਸਿੰਘ ਸਾਦਕਪੁਰੀਆ।

ਕਪੂਰਥਲਾ,  (ਸਮਾਜ ਵੀਕਲੀ)   (ਕੌੜਾ )-ਸਿੱਖ ਪੰਥ ਦੀ ਮਾਇਨਾਜ ਹਸਤੀ ਯੂਰਪ ਦੀ ਧਰਤੀ ਤੇ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਦੀਆਂ ਵੱਡੀਆਂ ਸੇਵਾਵਾਂ ਨਿਭਾਉਣ ਵਾਲੇ ਗਿਆਨੀ ਲਖਵਿੰਦਰ ਸਿੰਘ ਸਪੇਨ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਜਥੇਬੰਦੀਆਂ ਵੱਲੋਂ ਸਨਮਾਨ ਕੀਤਾ ਗਿਆ। ਗਿਆਨੀ ਲਖਵਿੰਦਰ ਸਿੰਘ ਸਪੇਨ ਬੀਤੇ ਦਿਨਾਂ ਤੋਂ  ਪੰਜਾਬ ਦੌਰੇ ਤੇ ਆਏ ਹੋਏ ਹਨ ਜਿੱਥੇ ਉਨਾਂ ਨੇ ਵੱਖ-ਵੱਖ ਗੁਰੂਧਾਮਾਂ ਦੇ ਦਰਸ਼ਨ ਦੀਦਾਰੇ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ । ਇਸੇ ਲੜੀ ਤਹਿਤ ਸਿੱਖ ਪੰਥ ਦੀ ਸਤਿਕਾਰਤ ਜਥੇਬੰਦੀ ਭਾਈ ਨੱਥਾ ਅਬਦੁੱਲਾ ਢਾਡੀ ਸਭਾ ਵੱਲੋਂ ਬੀਤੇ ਦਿਨੀਂ ਇੱਕ ਸਮਾਗਮ ਵਿੱਚ  ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ  ਬੂਟਾ ਸਿੰਘ ਸੁੰਨੜ, ਭਾਈ ਨੱਥਾ ਅਬਦੁੱਲਾ ਢਾਡੀ ਸਭਾ ਦੇ ਚੇਅਰਮੈਨ ਗੁਰਜੀਤ ਸਿੰਘ ਗੋਰੀ ਜਾਂਗਲਾ, ਉੱਘੇ ਸਰੰਗੀ ਵਾਦਕ ਗੁਰਪ੍ਰੀਤ ਸਿੰਘ ਸਾਦਕਪੁਰੀਆ, ਢਾਡੀ ਸਿਮਰਨਜੀਤ ਸਿੰਘ  ਸੁੰਨੜ ਵੱਲੋਂ ਗਿਆਨੀ ਲਖਵਿੰਦਰ ਸਿੰਘ ਸਪੇਨ ਵਾਲਿਆਂ ਨੂੰ  ਯਾਦਗਾਰੀ ਚਿੰਨ ਭੇਂਟ ਕੀਤਾ ਗਿਆ ਅਤੇ ਉਨਾਂ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਆਂਡਲੂ ਦੇ ਖੇਡ ਮੇਲੇ ਵਿੱਚ ਅੱਜ ਹੋਣਗੇ ਕੱਬਡੀ ਦੇ ਫਸਵੇਂ ਮੁਕਾਬਲੇ
Next articleਗੁਰੂ ਸਹਿਬਾਨਾਂ ਤੇ ਸਾਹਿਬਜ਼ਾਦਿਆਂ ਨੇ ਮਨੁੱਖਤਾ ਦੇ ਭਲੇ,ਤਰੱਕੀ ਅਤੇ ਰਾਖੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਤੇ ਤਸੀਹੇ ਝੱਲੇ – ਰਵੀ ਚਾਣਕੀਆ