ਮੋਰਿੰਡਾ, (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)-ਸ੍ਰੀ ਚੇਤਨ ਬੰਗੜ ਨੇ ਅੱਜ ਤਹਿਸੀਲ ਮੋਰਿੰਡਾ ਵਿਖੇ ਐਸ ਡੀ ਐਮ ਮੋਰਿੰਡਾ ਵਜੋਂ ਚਾਰਜ ਸੰਭਾਲਿਆ। ਇਸ ਮੌਕੇ ਤਹਿਸੀਲਦਾਰ ਮੋਰਿੰਡਾ ਸੁਰਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਤਹਿਸੀਲ ਮੋਰਿੰਡਾ ਦੇ ਸਮੂਹ ਮੁਲਾਜ਼ਮਾਂ ਨੇ ਨਵੇਂ ਆਏ ਐਸ ਡੀ ਐਮ ਚੇਤਨ ਬੰਗੜ ਦਾ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ। ਚੇਤਨ ਬੰਗੜ ਇਸ ਤੋਂ ਪਹਿਲਾਂ ਰੋਪੜ੍ਹ ਵਿਖੇ ਬਤੌਰ ਐਸ ਡੀ ਐਮ ਸੇਵਾ ਨਿਭਾ ਚੁੱਕੇ ਹਨ। ਮੋਰਿੰਡਾ ਵਿਖੇ ਇਹ ਅਹੁਦਾ ਐਸ ਡੀ ਐਮ ਸੁਰਿੰਦਰ ਕੌਰ ਦੇ ਤਬਾਦਲੇ ਕਾਰਨ ਖਾਲੀ ਹੋਇਆ ਸੀ। ਇਸ ਮੌਕੇ ਚੇਤਨ ਬੰਗੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਮੋਰਿੰਡਾ ਇਲਾਕੇ ਦੀਆਂ ਸਮਸਿਆਵਾਂ ਦੀ ਜਾਂਚ ਕਰਕੇ ਉਹਨਾਂ ਨੂੰ ਛੇਤੀ ਤੋਂ ਛੇਤੀ ਹੱਲ ਕਰਨ ਦਾ ਯਤਨ ਕਰਨਗੇ। ਉਹਨਾਂ ਇਲਾਕਾ ਨਿਵਾਸੀਆਂ ਨੂੰ ਆਖਿਆ ਕਿ ਉਹ ਅਪਣੇ ਕੰਮ ਕਾਜ ਲਈ ਮੈਨੂੰ ਸਿੱਧਾ ਮਿਲ ਸਕਦੇ ਹਨ। ਕਿਸੇ ਸਿਫਾਰਸ਼ ਦੀ ਲੋੜ ਨਹੀਂ ਹੈ। ਉਹਨਾਂ ਇਲਾਕੇ ਦੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਤਹਿਸੀਲਦਾਰ ਸੁਰਿੰਦਰ ਪਾਲ ਸਿੰਘ, ਸੁਪਰਡੈਂਟ ਵਿਨੇ ਧਵਨ, ਜਸਵੀਰ ਸਿੰਘ ਰੀਡਰ, ਮਲਕੀਤ ਸਿੰਘ ਸੀਨੀਅਰ ਸਹਾਇਕ, ਜਸਪ੍ਰੀਤ ਸਿੰਘ ਕਲਸੀ ਸਹਾਇਕ, ਹਰਮਨ, ਸੰਦੀਪ ਕੌਰ, ਜਸਪਾਲ ਕੌਰ, ਦਲਜੀਤ ਕੌਰ ਅਤੇ ਅਲਕਾ ਰਾਣੀ ਸਮੇਤ ਪਤਵੰਤੇ ਸੱਜਣ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



