HOME ਧਰਮ ਦੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਸ਼ਰਧਾਲੂ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੀ...

ਧਰਮ ਦੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਸ਼ਰਧਾਲੂ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੀ ਦੂਜੇ ਦਿਨ ਦੀ ਜਵੱਦੀ ਟਕਸਾਲ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ

ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸ਼ੀਅਤ ਬਿਆਨਾਂ ਲਈ ਸ਼ਬਦ ਥੋੜਦੇ ਹਨ-ਸੰਤ ਅਮੀਰ ਸਿੰਘ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਤਿੰਨ ਦਿਨਾਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਦੂਜੇ ਦਿਨ ਸਵੇਰ ਚੌਥੀ ਵਿਦਿਅਕ ਬੈਠਕ ਦੀ ਪ੍ਰਧਾਨਗੀ ਮੰਡਲ ਵਿੱਚ ਡਾ: ਪ੍ਰਿਤਪਾਲ ਸਿੰਘ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਡਾ: ਬਲਜਿੰਦਰ ਕੌਰ ਸਾ: ਡਾਇਰੈਕਟਰ ਪੰਜਾਬ ਯੂਨੀਵਰਸਿਟੀ ਰਿਸਰਚ ਸੈਂਟਰ,  ਡਾ: ਸੁਖਵਿੰਦਰ ਸਿੰਘ ਲਾਇਲ ਅਤੇ ਗਿਆਨੀ ਸੰਤੋਖ ਸਿੰਘ ਆਸਟਰੇਲੀਆ ਪ੍ਰਧਾਨਗੀ ਮੰਡਲ ‘ਚ ਜਦਕਿ ਪ੍ਰਧਾਨਗੀ ਡਾ: ਪਰਮਜੀਤ ਕੌਰ ਗਿੱਲ ਮੁਖੀ ਰਾਜਨੀਤਿਕ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ। ਨਿਧੜਕਤਾ ਨਾਲ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਗੁਰਬਾਣੀ, ਸਿੱਖ ਇਤਿਹਾਸ ਸੰਬੰਧੀ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲੇ ਡਾ: ਪਿਆਰੇ ਲਾਲ ਗਰਗ ਨੇ ਪ੍ਰਧਾਨਗੀ ਕੀਤੀ। ਪ੍ਰਧਾਨਗੀ ਸ਼ਬਦਾਂ ਦੀ ਸਾਂਝ ਪਾਉਂਦਿਆਂ ਉਨ੍ਹਾਂ ਦਸ਼ਮੇਸ਼ ਪਿਤਾ ਜੀ ਦੀ ਬਾਣੀ ਜਾਪ ਸਾਹਿਬ ਅਤੇ ਅਕਾਲ ਉਸਤਤਿ ਵਿਚਲੀ ਬਾਣੀਆਂ ਦੇ ਹਵਾਲੇ ਨਾਲ ਕਿਹਾ ਕਿ ਜਿੱਥੋਂ ਤੱਕ ਜੀਵਨ ਜਾਂਚ ਦਾ ਤੁਅੱਲਕ ਹੈ, ਸਤਿਗੁਰਾਂ ਨੇ ਦੋ ਵਿਸ਼ੇਸ਼ ਗੱਲਾਂ ਕਹੀਆਂ ਪਹਿਲੀ ਇਹ ਕਿ ਪਰਮੇਸ਼ਰ ਪ੍ਰੇਮ ਸਰੂਪ ਹੈ ਤੇ ਉਹ ਅਨੁਰਾਗ ਬਣ ਕੇ ਹੀ ਜਗਤ ਦੇ ਬਾਗ ਵਿਚ ਟਹਿਕ-ਮਹਿਕ ਪੈਦਾ ਕਰ ਰਿਹਾ ਹੈ। ਫਿਰ ਉਸਨੂੰ ਪਾਉਣ ਦਾ ਤਰੀਕਾ ਵੀ ਪ੍ਰੇਮ ਹੀ ਹੈ, ਬਾਕੀ ਸਾਧਨ ਐਵੇਂ ਦੇਖ-ਦਿਖਾਵੇ ਦੇ ਹਨ। ਉਨ੍ਹਾਂ ਪੁਰਾਤਨ ਅਤੇ ਅਜੋਕੇ ਵਕਤ ਦੇ ਹਾਲਾਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਧਾਰਮਿਕ ਮਹਾਂਪੁਰਸ਼ਾਂ ਦੀ ਦ੍ਰਿਸ਼ਟੀ ਵਿਸ਼ਵਾਰਥੀ ਜਾਂ ਯੂਨੀਵਰਸਲ ਹੁੰਦੀ ਹੈ ਤੇ ਆਮ ਸੰਸਾਰੀ ਆਦਮੀ ਦੀ ਦ੍ਰਿਸ਼ਟੀ ਵਧੇਰੇ ਕਰਕੇ ਸਵਾਰਥੀ ਹੁੰਦੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਸ਼ਾਲ ਦ੍ਰਿਸ਼ਟੀ ਇਹ ਅਨੁਭਵ ਕਰਦੀ ਸੀ ਕਿ ਸਿਵਾਇ ਪ੍ਰੇਮ-ਪਿਆਰ ਦੀ ਗੁੜ੍ਹਤੀ ਦੇ ਮਨੁੱਖਤਾ ਨੂੰ ਏਕਤਾ ਦੇ ਧਾਗੇ ਵਿੱਚ ਨਹੀਂ ਪਰੋਇਆ ਜਾ ਸਕਦਾ। ਇਸ ਕਰਕੇ ਜਿੱਥੇ ਉਹਨਾਂ ਇਨਸਾਨੀ ਏਕਤਾ ਉੱਤੇ ਜ਼ੋਰ ਦਿੱਤਾ, ਉੱਥੇ ਬਾਕੀ ਧਰਮ ਕਰਮ ਦੀ ਏਕਤਾ ਨੂੰ ਪਛਾਨਣ ਦੀ ਵੀ ਤਾਕੀਦ ਕੀਤੀ। ਇਹੋ ਹੀ ਇੱਕ ਸਾਰਥਕ ਵਿਧੀ ਸੀ ਜਿਸ ਨਾਲ ਸਰਬੱਤ ਦੇ ਭਲੇ ਦਾ ਮਿਸ਼ਨ ਪੂਰਾ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਮਨੁੱਖੀ ਏਕਤਾ ਦਾ ਭਾਵ ਇਹ ਨਹੀਂ ਕਿ ਭਲੇ ਬੁਰੇ ਦੀ ਪਛਾਣ ਨਹੀਂ ਕਰਨਾ, ਸਾਧ-ਚੋਰ ਜਾਂ ਚੰਗੇ-ਮੰਦੇ ਨੂੰ ਇੱਕ ਸਮਾਨ ਸਮਝ ਲੈਣਾ । ਸਗੋਂ ਗੁਰੂ ਸਾਹਿਬ ਨੇ ਆਪਣਾ ਜੀਵਨ ਉਦੇਸ਼ ਦੱਸਦਿਆਂ ਸਾਫ ਕਿਹਾ ਕਿ ਮੈਂ ਕੇਵਲ ਭਲੇ ਪੁਰਸ਼ਾਂ ਦੀ ਮਦਦ ਲਈ ਤੇ ਦੁਸ਼ਟਾਂ ਦਾ ਨਾਸ਼ ਕਰਨ ਲਈ ਹੀ ਆਇਆ ਹਾਂ। ਮੇਰਾ ਕੰਮ ਹਰ ਤਰ੍ਹਾਂ ਧਰਮ ਨੂੰ ਮਜ਼ਬੂਤ ਕਰਨਾ ਹੈ। ਇਸ ਦ੍ਰਿਸ਼ਟੀ ਤੋਂ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਬਿਲਕੁਲ ਸਪਸ਼ਟ ਸੀ ਕਿ ਭਲੇ ਕਿਰਤੀ ਲੋਕਾਂ ਦੀ ਹਮਾਇਤ ਕਰਨਾ ਤੇ ਲੁੱਟ ਖਸੁੱਟ ਕਰਨ ਵਾਲੀ ਰਾਜਸੀ ਸੁਆਰਥੀ ਸ਼੍ਰੇਣੀ ਨੂੰ ਸਮਰੱਥਾਹੀਣ ਕਰਨਾ ਸੀ। ਇਸੇ ਕਰਕੇ ਉਹਨਾਂ ਆਪਣੇ ਤਨ ਮਨ, ਧਨ ਦੀ ਸ਼ਕਤੀ ਨੇਕ ਕਿਰਤੀ ਲੋਕਾਂ ਦੇ ਵਿਕਾਸ ਵਿੱਚ ਲਾਈ ਅਤੇ ਉਹਨਾਂ ਦਾ ਜਸ ਵੀ ਗਾਇਆ। ਬਾਅਦ ਦੁਪਹਿਰ ਪੰਜਵੀਂ ਵਿਦਿਅਕ ਬੈਠਕ ਦੇ ਮੁੱਖ ਮਹਿਮਾਨ ਡਾਕਟਰ ਹਰਜਿੰਦਰ ਸਿੰਘ ਰੋਜ਼, ਵਿਸ਼ੇਸ਼ ਮਹਿਮਾਨ ਡਾਕਟਰ ਸਤੀਸ਼ ਕੁਮਾਰ ਸ਼ਰਮਾ ਅਤੇ ਡਾਕਟਰ ਗੁਰਚਰਨ ਸਿੰਘ ਸੱਗੂ ਇੰਗਲੈਂਡ, ਪ੍ਰਧਾਨਗੀ ਪ੍ਰੋਫੈਸਰ ਹਿੰਮਤ ਸਿੰਘ, ਸੈਸ਼ਨ ਕੋਆਰਡੀਨੇਟਰ ਡਾਕਟਰ ਗੁਰਦੀਪ ਕੌਰ ਸ਼ਾਸਨ ਰਿਪੋਰਟ ਡਾਕਟਰ ਅਮਰਿੰਦਰ ਕੌਰ ਨੇ ਕੀਤੀ। ਚੌਥੀ ਵਿਦਿਅਕ ਬੈਠਕ ਦੌਰਾਨ ਨੌ ਵਿਦਵਾਨਾਂ ਨੇ ਖੋਜ ਭਰਪੂਰ ਪਰਚੇ ਪੜ੍ਹੇ। ਅੱਜ ਦੀ ਕਾਨਫਰੰਸ ‘ਚ ਵਿਦਵਾਨ ਬੁਲਾਰਿਆਂ ਅਤੇ ਅਹਿਮ ਸ਼ਖ਼ਸ਼ੀਅਤਾਂ ਦਾ ਸਨਮਾਨ ਸੰਤ ਬਾਬਾ ਅਮੀਰ ਸਿੰਘ ਜੀ ਨੇ ਕੀਤਾ ਅਤੇ ਅੱਜ ਦੀ ਕਾਨਫਰੰਸ ਦੀ ਸਮਾਪਤੀ ਮੌਕੇ ਚੋਣਵੇਂ ਸ਼ਬਦਾਂ ‘ਚ ਕਿਹਾ ਕਿ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਖ।ਸ਼ੀਅਤ ਨੂੰ ਬਿਆਨਾਂ ਲਈ ਸ਼ਬਦ ਥੋੜਦੇ ਹਨ, ਸਬਦਾਂ ‘ਚ ਸੰਕੋਚਿਆ ਨਹੀਂ ਜਾ ਸਕਦਾ। ਅੱਜ ਦੂਜੇ ਦਿਨ ਦੀ ਕਾਨਫਰੰਸ ਧਰਮ ਖੇਤਰ ਦੇ ਵਿਦਿਆਰਥੀਆਂ ਖੋਜਾਰਥੀਆਂ ਅਤੇ ਸ਼ਰਧਾਲੂ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੀ ਰਹੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸ਼ੰਕਰਾ ਆਈ ਹਸਪਤਾਲ, ਲੁਧਿਆਣਾ ਵਿਖੇ 14ਵਾਂ ਸਾਲਾਨਾ ਦਿਵਸ ਮਨਾਇਆ
Next articleਐਂਡਰੂ ਮਾਊਂਟਬੈਟਨ-ਵਿੰਡਸਰ ਦੀ ਗ੍ਰਿਫ਼ਤਾਰੀ ਬਾਅਦ ਸੰਸਦੀ ਜਾਂਚ ਦੀ ਸੰਭਾਵਨਾ, ਸੰਸਦ ਮੈਂਬਰਾਂ ਦੀ ਅਹਿਮ ਬੈਠਕ ਮੰਗਲਵਾਰ ਨੂੰ