ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) – ਅਮਰੀਕੀ ਟੈਲੀਵਿਜ਼ਨ ਜਗਤ ਦੇ ਪ੍ਰਸਿੱਧ ਅਦਾਕਾਰ ਐਰਿਕ ਡੇਨ ਦਾ 53 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਐਰਿਕ ਡੇਨ ਨੂੰ ਅਪ੍ਰੈਲ ਵਿੱਚ ਇੱਕ ਗੰਭੀਰ ਨਰਵ ਸੰਬੰਧੀ ਬਿਮਾਰੀ ਏਐਲਐਸ ਨਾਲ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਸੀ ਇਸ ਬਿਮਾਰੀ ਨਾਲ ਲੰਬੀ ਲੜਾਈ ਲੜਨ ਤੋਂ ਬਾਅਦ ਉਹ ਵੀਰਵਾਰ ਨੂੰ ਸੰਸਾਰ ਤੋਂ ਰੁਖਸਤ ਹੋ ਗਏ। ਡੇਨ ਨੇ ਆਖ਼ਰੀ ਸਮੇਂ ਤੱਕ ਹੌਂਸਲੇ ਅਤੇ ਹਿੰਮਤ ਨਾਲ ਬਿਮਾਰੀ ਦਾ ਸਾਹਮਣਾ ਕੀਤਾ। ਐਰਿਕ ਡੇਨ ਨੂੰ ਖ਼ਾਸ ਤੌਰ ’ਤੇ ਗ੍ਰੇਜ਼ ਐਨਾਟਮੀ ਵਿੱਚ ਡਾ. ਮਾਰਕ ਸਲੋਨ ਦੇ ਕਿਰਦਾਰ ਲਈ ਬੇਹੱਦ ਪ੍ਰਸਿੱਧੀ ਮਿਲੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਈ ਫ਼ਿਲਮਾਂ ਅਤੇ ਟੈਲੀਵਿਜ਼ਨ ਪ੍ਰੋਜੈਕਟਾਂ ਵਿੱਚ ਵੀ ਯਾਦਗਾਰ ਅਦਾਕਾਰੀ ਕੀਤੀ। ਉਨ੍ਹਾਂ ਦੇ ਅਕਾਲ ਦੇਹਾਂਤ ਨਾਲ ਫ਼ਿਲਮੀ ਅਤੇ ਟੀਵੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



