ਰੋਪੜ੍ਹ /ਨੂਰਪੁਰਬੇਦੀ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ ) ਪੰਜਾਬ ਦੇ ਪ੍ਰਸਿੱਧ ਤੇ ਨਿਰੋਲ ਸੱਭਿਆਚਾਰਕ ਗੀਤਾਂ ਦਾ ਸ਼ਿੰਗਾਰ ਮੰਨਿਆ ਜਾਂਦਾ ਪੰਮਾ ਡੂੰਮੇਵਾਲ ਵਲੋਂ ਆਪਣਾ ਇਕ ਯੂ ਟਿਊਬ ਚੈਨਲ ਬਣਾਇਆ ਗਿਆ ਹੈ | ਜਿਸ ਨੂੰ ਕੁਝ ਸ਼ਰਾਰਤੀ ਤੱਤਵਾਂ ਵਲੋਂ ਹੈਕ ਕਰ ਦਿੱਤਾ ਗਿਆ | ਪੰਮਾ ਡੂੰਮੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆਂ ਕਿ ਉਨ੍ਹਾਂ ਨੇ ਬਹੁਤ ਹੀ ਮਿਹਨਤ ਦੀ ਕਮਾਈ ਨਾਲ ਲੱਖਾਂ ਰੁਪਏ ਲਗਾ ਕੇ ਆਡੀਓ ਤੇ ਵੀਡਿਓ ਗੀਤਾਂ ਨੂੰ ਪ੍ਰਮੋਟ ਕਰਨ ਲਈ ਇਸ ਯੂ ਟਿਊਬ ਚੈਨਲ ਤੇ ਪਾਇਆਂ ਜਾਂਦਾ ਜਿਸ ਨਾਲ ਪੰਮਾ ਡੂੰਮੇਵਾਲ ਨਾਲ ਜੁੜੇ ਲੱਖਾਂ ਸਰੋਤੇ ਉਨ੍ਹਾਂ ਦੇ ਇਸ ਯੂ ਟਿਊਬ ਚੈਨਲ ਨੂੰ ਲਾਈਕ ਕਰਦੇ ਹਨ ਤੇ ਉਨ੍ਹਾਂ ਨਾਲ ਜੁੜੇ ਹੋਏ ਹਨ | ਉਨ੍ਹਾਂ ਦਾ ਹੁਣ ਯੂ ਟਿਊਬ ਚੈਨਲ ਹੈਕ ਹੋਣ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਡੀ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ | ਪੰਮਾ ਡੂੰਮੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਤਿੰਨ ਸਾਲਾਂ ਤੋਂ ਇਸ ਯੂ ਟਿਊਬ ਚੈਨਲ ਤੇ ਆਪਣੇ ਗੀਤਾਂ ਨੂੰ ਅਪਲੋਡ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀਰ ਨੇ ਸ਼ਰਾਰਤ ਕੀਤੀ ਹੈ। ਮੇਰੇ ਇਸ ਯੂ ਟਿਊਬ ਚੈਨਲ ਨੂੰ ਓਪਨ ਕਰ ਦਿੱਤਾ ਜਾਵੇ | ਜਿਸ ਲਈ ਮੈ ਉਨ੍ਹਾਂ ਦਾ ਬਹੁਤ ਰਿਣੀ ਰਹਾਂਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



