HOME ਮਿੰਨੀ ਕਹਾਣੀ – ਨਸ਼ਾ ਵਿਰੋਧੀ ਰੈਲੀ 

ਮਿੰਨੀ ਕਹਾਣੀ – ਨਸ਼ਾ ਵਿਰੋਧੀ ਰੈਲੀ 

ਸੁਖਵਿੰਦਰ ਸਿੰਘ ਹੈਪੀ
   (ਸਮਾਜ ਵੀਕਲੀ)   ਸੂਬੇ ਵਿੱਚ ਨਸ਼ੇ ਦੀ ਵਰਤੋਂ ਜ਼ੋਰਾਂ ‘ਤੇ ਹੋ ਰਹੀ ਹੈ। ਸਰਕਾਰ ਵਿਕ ਰਹੇ ਨਸ਼ੇ ਨੂੰ ਬੰਦ ਕਰਨ ਲਈ ਪੂਰਾ ਜੋਰ ਲਾ ਰਹੀ ਹੈ। ਸਿਆਸਤਦਾਨ ਇਸ ਮੁੱਦੇ ‘ ਤੇ ਰੱਜ ਕੇ ਸਿਆਸਤ ਕਰ ਰਹੇ ਸਨ । ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ ਸੀ । ਸੂਬੇ ਦੇ ਸਾਬਕਾ ਮੁੱਖ ਮੰਤਰੀ ਨੇ ਸ਼ਹਿਰ ਵਿੱਚ ਨਸ਼ਾ ਵਿਰੋਧੀ ਵੱਡੀ ਰੈਲੀ ਰੱਖੀ, ਪਿੰਡਾਂ ਵਿੱਚੋਂ ਵੀ ਹੋ ਰਹੀ ਇਸ ਰੈਲੀ ਵਿੱਚ ਵੱਧ ਚੜ੍ਹ ਕੇ ਪੁੱਜਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਸਨ । ਸਰਪੰਚ ਦਿਲਾਵਰ ਸਿੰਘ ਦੀ ਡਿਊਟੀ ਰੈਲੀ ਵਿੱਚ ਦੋ ਸੌ ਬੰਦਾ ਲੈ ਕੇ ਆਉਣ ਦੀ ਲੱਗੀ । ਭਾਵੇਂ ਰੈਲੀ ਵਾਲਾ ਸ਼ਹਿਰ ਪਿੰਡ ਤੋਂ ਵਾਹਵਾ ਦੂਰੀ ‘ਤੇ ਸੀ ਸਰਪੰਚ ਨੇ ਫਿਰ ਵੀ ਹਾਂ ਕਰ ਦਿੱਤੀ। ਰੈਲੀ ਵਾਲੇ ਦਿਨ ਸਰਪੰਚ ਨੇ ਘਰੇ ਹਲਵਾਈ ਲਾ ਕੇ ਜਾਣ ਵਾਲਿਆਂ ਬੰਦਿਆਂ ਲਈ ਖਾਣਾ ਤਿਆਰ ਕਰਵਾ ਲਿਆ ਸੀ । ਖਾਣ ਪੀਣ ਵਾਲਾ ਸਮਾਨ ਗੱਡੀ ਚ ਰੱਖਣ ਤੋਂ ਬਾਅਦ ਸਰਪੰਚ ਨੇ ਆਪਣੇ ਭਤੀਜੇ ਜੱਗੀ ਨੂੰ ਕਿਹਾ, ਕਿ ਦੱਸ ਪੇਟੀਆ ਦਾਰੂ ਅਤੇ ਦੱਸ ਕਿੱਲੋ ਭੁੱਕੀ ਵੀ ਰੱਖ ਲੈਣਾ ਤਾਂ ਜੋ ਆਪਣੇ ਬੰਦਿਆਂ ਨੂੰ ਰਾਹ ਵਿੱਚ ਕੋਈ ਤਕਲੀਫ਼ ਨਾ ਹੋਵੇ । ਸਾਰਾ ਸਮਾਨ ਗੱਡੀਆ ਵਿੱਚ ਰੱਖ ਕੇ ਪਿੰਡ ਚੋਂ ਇਕੱਠੇ ਕੀਤੇ ਲੋਕ ਨਸ਼ਾ ਵਿਰੋਧੀ ਰੈਲੀ ਨੂੰ ਕਾਮਯਾਬ ਕਰਨ ਲਈ ਤੁਰ ਪਏ।
ਸੁਖਵਿੰਦਰ ਸਿੰਘ ਹੈਪੀ  ਮੋਰਿੰਡਾ
9417820000
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਿਹਤ ਵਿਭਾਗ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਨੂੰ ਗੁਣਵੱਤਾਪੂਰਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ
Next articleਪੰਮਾ ਡੂਮੇਵਾਲੀਆ ਦਾ ਯੂ ਟਿਊਬ ਚੈਨਲ ਕੀਤਾ ਹੈਕ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਭਾਰੀ ਨਿਰਾਸ਼ਾ