HOME ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲੱਗੀਆਂ ਡਿਊਟੀਆਂ ਦਾ ਕੰਪਿਊਟਰ ਅਧਿਆਪਕਾਂ ਵੱਲੋਂ...

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲੱਗੀਆਂ ਡਿਊਟੀਆਂ ਦਾ ਕੰਪਿਊਟਰ ਅਧਿਆਪਕਾਂ ਵੱਲੋਂ ਕੀਤਾ ਗਿਆ ਇਨਕਾਰ

3
  (ਸਮਾਜ ਵੀਕਲੀ)  ਅੱਜ ਕੰਪਿਊਟਰ ਅਧਿਆਪਕਾਂ ਦਾ ਇੱਕ ਵਫਦ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਅਤੇ ਕੰਪਿਊਟਰ ਅਧਿਆਪਕ ਯੂਨੀਅਨ ਦੇ ਸਾਂਝੇ ਬੈਨਰ ਹੇਠ ADC(G) ਸ੍ਰੀ ਰਕੇਸ਼ ਕੁਮਾਰ ਜੀ ਅਤੇ ਉਪ ਜਿਲਾ ਸਿੱਖਿਆ ਅਫਸਰ ਸ੍ਰੀ ਅਮਨਦੀਪ ਸਿੰਘ ਜੀ ਨੂੰ ਮਿਲਿਆ । ਜਿਸ ਵਿੱਚ ਕੰਪਿਊਟਰ ਅਧਿਆਪਕਾਂ ਵੱਲੋਂ ਉਹਨਾਂ ਦੀਆਂ *ਮੁੱਖ ਮੰਤਰੀ ਸਿਹਤ ਬੀਮਾ ਯੋਜਨਾ* ਵਿੱਚ ਲੱਗ ਰਹੀਆਂ ਡਿਊਟੀਆਂ ਦੀ ਸਮੱਸਿਆ ਸਬੰਧੀ ਗੱਲਬਾਤ ਕੀਤੀ ਗਈ । ਸਮੂਹ ਕੰਪਿਊਟਰ ਅਧਿਆਪਕਾਂ ਵੱਲੋਂ ਮੰਗ ਕੀਤੀ ਗਈ ਕਿ ਅੱਜ ਕੱਲ ਪ੍ਰੀਖਿਆ ਦੇ ਦਿਨਾਂ ਵਿੱਚ ਟੀਚਿੰਗ ਸਟਾਫ ਦੀਆਂ ਡਿਊਟੀਆਂ ਨਾ ਲਗਾਈਆਂ ਜਾਣ। ਮੀਟਿੰਗ ਵਿੱਚ 3 ਫਰਵਰੀ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਜੀ ਨਾਲ ਹੋਈ ਮੀਟਿੰਗ ਦਾ ਜਿਕਰ ਵੀ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਮਾਣਯੋਗ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਜੀ ਨੇ 3 ਫਰਵਰੀ ਨੂੰ ਕੰਪਿਊਟਰ ਅਧਿਆਪਕਾਂ ਦੀਆਂ ਡਿਊਟੀਆਂ ਕੱਟਣ ਦਾ ਭਰੋਸਾ ਦਿੱਤਾ ਸੀ। ਅੱਜ ਦੀ ਇਸ ਮੀਟਿੰਗ ਵਿੱਚ ਵੀ ADC(G) ਸ੍ਰੀ ਰਕੇਸ਼ ਕੁਮਾਰ ਜੀ ਅਤੇ ਉਪ ਜਿਲਾ ਸਿੱਖਿਆ ਅਫਸਰ ਸ੍ਰੀ ਅਮਨਦੀਪ ਸਿੰਘ ਜੀ ਵਲੋਂ ਕੰਪਿਊਟਰ ਅਧਿਆਪਕਾਂ ਦੀਆਂ ਡਿਊਟੀਆਂ ਕੱਟਣ ਦਾ ਭਰੋਸਾ ਦਿੱਤਾ ਗਿਆ। ਇਸ ਵਫਦ ਵਿੱਚ ਜਸਵਿੰਦਰ ਸਿੰਘ ਸਵੱਦੀ , ਹਰ ਰਾਏ ਕੁਮਾਰ , ਰੰਜਨ ਭਨੋਟ , ਅਮਿਤ ਕੁਮਾਰ, ਜਸਪ੍ਰੀਤ ਸਿੰਘ ਰੱਜੋਵਾਲ, ਗੁਰਜੋਤ ਸਿੰਘ ਔਜਲਾ, ਵਰੁਣ ਸ਼ਰਮਾ, ਨਵਿੰਦਰ ਸਿੰਘ ਗੌਤਮ ਸੌਫਤ, ਯਾਦਵਿੰਦਰ ਸਿੰਘ,ਸਰਵਰ ਸਿੰਘ, ਰੁਪਿੰਦਰ ਸਿੰਘ, ਬਲਜਿੰਦਰ ਸਿੰਘ ਤਜਿੰਦਰ ਸਿੰਘ, ਅੰਜੂ ਮਾਰਟਨ, ਜਸਪ੍ਰੀਤ ਕੌਰ ਨਵਰੀਤ ਕੌਰ, ਯੋਜਨਾ ਸ਼ਰਮਾ, ਗੁਰ ਸੇਵਕ ਸਿੰਘ, ਅਮਨਦੀਪ ਸਿੰਘ,ਗੁਰਮੀਤ ਸਿੰਘ ਹੀਰਾ, ਦਵਿੰਦਰ ਸਿੰਘ ਅਤੇ ਹੋਰ ਕੰਪਿਊਟਰ ਅਧਿਆਪਕ ਸ਼ਾਮਿਲ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਬਲਾਚੌਰ ਵਿਖੇ ਫੁੱਟਬਾਲ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼:ਵਿਧਾਇਕਾ ਸੰਤੋਸ਼ ਕਟਾਰੀਆ ਨੇ ਨੌਜਵਾਨਾਂ ਨੂੰ ਖੇਡਾਂ ਰਾਹੀਂ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਹੋਕਾ
Next articleਪਿੰਡ ਗੋਰਸੀਆਂ ਮੱਖਣ ਦੇ ਫੁੱਟਬਾਲ ਟੂਰਨਾਮੈਂਟ ਦਾ ਸ਼ਾਨੋ ਸ਼ੌਕਤ ਨਾਲ ਹੋਇਆ ਆਗਾਜ਼