HOME ਲੋਕ ਗਾਇਕ ਬੀਰਾ ਰੈਲ ਮਾਜਰਾ ਦਾ ਪੀਰਾਂ ਦਾ ਧਾਰਮਿਕ ਗੀਤ ਗੁਲਾਬ...

ਲੋਕ ਗਾਇਕ ਬੀਰਾ ਰੈਲ ਮਾਜਰਾ ਦਾ ਪੀਰਾਂ ਦਾ ਧਾਰਮਿਕ ਗੀਤ ਗੁਲਾਬ ਦਿਆ ਫੁੱਲਾਂ ਹੋਇਆ ਰੀਲੀਜ਼

4
ਨਵਾਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਹਲਕੇ ਦੇ  ਪ੍ਰਸਿੱਧ ਲੋਕ ਗਾਇਕ ਬੀਰਾ ਰੈਲ ਮਾਜਰਾ  ਦਾ ਪੀਰਾਂ ਦਾ ਧਾਰਮਿਕ ਗੀਤ ਗੁਲਾਬ ਦਿਆ ਫੁੱਲਾਂ ਬੀ ਐਸ ਡੀ ਪ੍ਰੋਡਕਸ਼ਨ ਵਲੋਂ ਰੀਲੀਜ਼ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਗਾਇਕ ਬੀਰਾ ਰੈਲ ਮਾਜਰਾ  ਨੇ ਦੱਸਿਆ ਕਿ ਉਹਨਾਂ ਵਲੋਂ ਲਿਖਿਆ ਤੇ ਗਾਇਆ ਪੀਰਾਂ ਦਾ ਧਾਰਮਿਕ ਗੀਤ ਗੁਲਾਬ ਦਿਆ ਫੁੱਲਾਂ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਜਸ਼ਨ ਬੀਟ ਮਿਊਜ਼ਿਕ ਨੇ। ਇਸ ਧਾਰਮਿਕ ਗੀਤ ਦੀ ਵੀਡੀਓ ਬੜੇ ਸੁੰਦਰ ਤਰੀਕੇ ਨਾਲ ਗੋਬਿੰਦ ਸਟੂਡੀਓ ਕਾਠਗੜ੍ਹ ਵਲੋਂ ਤਿਆਰ ਕੀਤੀ ਗਈ ਹੈ। ਉਸਤਾਦ ਸੁਭਾਸ਼ ਭਾਟੀਆ ਤੇ ਹਰਸ਼ਦੀਪ ਭਾਟੀਆ ਅਮਰੀਕਾ ਦੀ ਇਸ ਗੀਤ ਨੂੰ ਰਿਕਾਰਡ ਕਰਨ ਲਈ ਬਹੁਤ ਵੱਡਾ ਯੋਗਦਾਨ ਹੈ। ਆਉਣ ਵਾਲੇ ਸਮੇਂ ਵਿੱਚ ਬੀਰਾ ਰੈਲ ਮਾਜਰਾ  ਦੇ ਹੋਰ ਧਾਰਮਿਕ ਗੀਤ ਸਿੱਧ ਬਾਬਾ ਬਾਲਕ ਨਾਥ ਜੀ, ਧੰਨ ਧੰਨ ਕੁੱਲਾ ਦੀ ਸਰਕਾਰ ਬਾਬਾ ਸਰਵਣ ਦਾਸ ਜੀ ਮਹਾਰਾਜ ਜੀ ਦੇ ਰੀਲੀਜ਼ ਕੀਤੇ ਜਾਣਗੇ। ਉਮੀਦ ਹੈ ਕਿ ਸੰਗਤਾਂ ਨੂੰ ਪੀਰਾਂ ਦਾ ਧਾਰਮਿਕ ਗੀਤ ਗੁਲਾਬ ਦਿਆ ਫੁੱਲਾਂ ਜਰੂਰ ਪਸੰਦ ਆਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਥੈਲੇਸੀਮੀਆ ਬੱਚਿਆਂ ਲਈ ਜੀ.ਐਨ.ਈ ਕਾਲਜ ਵਿਖੇ ਖੂਨਦਾਨ ਕੈਂਪ ਲਾਇਆ
Next articleਜੀ ਡੀ ਗੋਇਨਕਾ ਸਕੂਲ ਵਿਖੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ