HOME ਐੱਚ.ਐੱਸ. ਬੇਦੀ ਦੀ ਪੋਤਰੀ ਇਨਾਇਤ ਨੇ ਸ਼ਹਿਰ ਦਾ ਨਾਂਅ ਚਮਕਾਇਆ : ਢੋਸੀਵਾਲ

ਐੱਚ.ਐੱਸ. ਬੇਦੀ ਦੀ ਪੋਤਰੀ ਇਨਾਇਤ ਨੇ ਸ਼ਹਿਰ ਦਾ ਨਾਂਅ ਚਮਕਾਇਆ : ਢੋਸੀਵਾਲ

2

ਅੰਤਰ ਰਾਸ਼ਟਰੀ ਸਕੇਟਿੰਗ ਮੁਕਾਬਲੇ ਲਈ ਹੋਈ ਚੋਣ

 ਸ੍ਰੀ ਮੁਕਤਸਰ ਸਾਹਿਬ   (ਸਮਾਜ ਵੀਕਲੀ)   ( ਸ਼ਿਵਨਾਥ) ਸ਼ਹਿਰ ਦੀ ਸਭ ਤੋਂ ਪੁਰਾਣੀ ਬੇਦੀ ਨਿਊਜ਼ ਏਜੰਸੀ ਦੇ ਮਾਲਕ ਅਤੇ ਪ੍ਰਸਿੱਧ ਪੱਤਰਕਾਰ ਹਰਮਹਿੰਦਰ ਪਾਲ ਸਿੰਘ ਬੇਦੀ ਦੀ ਪੋਤਰੀ ਇਨਾਇਤ ਕੌਰ ਬੇਦੀ ਅੰਤਰ ਰਾਸ਼ਟਰੀ ਸਕੇਟਿੰਗ ਮੁਕਾਬਲੇ ਲਈ ਚੁਣੀ ਗਈ ਹੈ। ਛੇ ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਦੇ ਚੇਨਈ ਵਿਖੇ ਹੋਏ ਮੁਕਾਬਲੇ ਵਿੱਚ ਜੇਤੂ ਰਹਿ ਕੇ ਇਨਾਇਤ ਦੀ ਉਕਤ ਮੁਕਾਬਲੇ ਲਈ ਚੋਣ ਹੋਈ ਹੈ। ਹੋਣਹਾਰ ਬਿਰਵਾਨ ਕੇ ਚਿਕਨੇ-ਚਿਕਨੇ ਪਾਤ ਦੀ ਕਹਾਵਤ ਨੂੰ ਸੱਚ ਸਾਬਤ ਕਰਦੇ ਹੋਏ ਇਸ ਮਾਣਮੱਤੀ ਚੋਣ ਨਾਲ ਇਨਾਇਤ ਨੇ ਸਮੁੱਚੇ ਸ਼ਹਿਰ ਅਤੇ ਇਲਾਕੇ ਦਾ ਨਾਂਅ ਚਮਕਾਇਆ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਿਪਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਇਨਾਇਤ (ਸਪੁੱਤਰੀ ਧਨਮੀਤ ਸਿੰਘ ਬੇਦੀ ਅਤੇ ਨਿਧੀ ਬੇਦੀ) ਦੀ ਅੰਤਰ ਰਾਸ਼ਟਰੀ ਪੱਧਰ ਦੀ ਇਸ ਸ਼ਾਨਦਾਰ ਚੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸਮੁੱਚੇ ਬੇਦੀ ਪਰਿਵਾਰ ਨੂੰ ਵਧਾਈ ਦਿੱਤੀ ਹੈ। ਢੋਸੀਵਾਲ ਨੇ ਕਿਹਾ ਹੈ ਕਿ ਇਨਾਇਤ ਵਰਗੇ ਪ੍ਰਤਿਭਾਸ਼ਾਲੀ ਛੋਟੇ ਬੱਚੇ ਹੀ ਵੱਡੇ ਹੋ ਕੇ ਭਵਿੱਖ ਵਿੱਚ ਦੇਸ਼ ਦਾ ਨਾਂਅ ਰੋਸ਼ਨ ਕਰਦੇ ਹਨ। ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਡਾ. ਸੁਰਿੰਦਰ ਗਿਰਧਰ ਤੇ ਪ੍ਰਦੀਪ ਧੂੜੀਆ (ਦੋਵੇਂ ਪੈਟਰਨ), ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਲੋਕ ਸੰਪਰਕ ਵਿੰਗ ਦੇ ਡਿਪਟੀ ਡਾਇਰੈਕਟਰ ਵਿਜੇ ਸਿਡਾਨਾ, ਡਿਪਟੀ ਡਾਇਰੈਕਟਰ ਸਾਹਿਲ ਕਾਰ ਹੈਪੀ, ਸੀਨੀਅਰ ਆਗੂ ਤੇ ਨਗਰ ਕੌਂਲ ਦੇ ਸਾਬਕਾ ਉਪ ਪ੍ਰਧਾਨ ਰਵਿੰਦਰ ਕਟਾਰੀਆ, ਬਲਜੀਤ ਸਿੰਘ ਅਰੋੜਾ,ਚੌ: ਬਲਬੀਰ ਸਿੰਘ ਸਮੇਤ ਰਜਿੰਦਰ ਖੁਰਾਣਾ ਅਤੇ ਵਿਕ੍ਰਾਂਤ ਤੇਰੀਆ ਨੇ ਵੀ ਇਨਾਇਤ ਦੀ ਚੋਣ ’ਤੇ ਬੇਦੀ ਪਰਿਵਾਰ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਢੋਸੀਵਾਲ ਨੇ ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮਿਸ਼ਨ ਵੱਲੋਂ ਜਲਦੀ ਹੀ ਇਨਾਇਤ ਨੂੰ ਸਨਮਾਨਿਤ ਕੀਤਾ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੀਕੇਯੂ ਪੰਜਾਬ (ਇਕਾਈ ਜਲੰਧਰ) ਨੂਰਮਹਿਲ ਬਲਾਕ ਪ੍ਰਧਾਨ ਦੀ ਦੁਰਘਟਨਾ ਦੌਰਾਨ ਮੌਤ
Next articleਅਮਰੀਕਾ ਅੱਗੇ ਆਤਮ ਸਮਰਪਣ ਕਰਨ ਵਾਲੀ ਮੋਦੀ ਸਰਕਾਰ ਤੁਰੰਤ ਅਸਤੀਫ਼ਾ ਦੇਵੇ — ਆਗੂ