HOME ਡੇਲੀ ਪੋਸਟ ਟੀਵੀ ਨੂੰ ਲੰਡਨ ਪਾਰਲੀਮੈਂਟ ਅਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਐਵਾਰਡ ਮਿਲਿਆ

ਡੇਲੀ ਪੋਸਟ ਟੀਵੀ ਨੂੰ ਲੰਡਨ ਪਾਰਲੀਮੈਂਟ ਅਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਐਵਾਰਡ ਮਿਲਿਆ

3

ਨੀਤੀਕਾ ਮਹੇਸ਼ਵਰੀ ਅਤੇ ਜਗਦੀਪ ਸਿੰਘ ਸੰਧੂ ਨੂੰ ਵਿਸ਼ੇਸ਼ ਸਨਮਾਨਾਂ ਨਾਲ ਸਨਮਾਨਿਤ 

ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪੱਤਰਕਾਰਤਾ ਖੇਤਰ ਵਿੱਚ ਵਧੀਆ ਸੇਵਾਵਾਂ ਦੇਣ ਵਾਲਾ ਪਸੰਦੀਦਾ ਪੰਜਾਬੀ ਨਿਊਜ਼ ਚੈਨਲ ਡੇਲੀ ਪੋਸਟ ਟੀਵੀ ਆਪਣੇ ਤਿੰਨ ਸਾਲਾਂ ਦੇ ਸਫ਼ਰ ਵਿੱਚ ਵਿਸ਼ਵ ਭਰ ਵਿੱਚ ਸਭ ਤੋਂ ਵੱਧ ਵੇਖਣ ਵਾਲਾ ਪੰਜਾਬੀ ਨਿਊਜ਼ ਚੈਨਲ ਦੂਜੇ ਨੰਬਰ ਦਾ ਬਣ ਚੁੱਕਾ ਹੈ ਜਿਸ ਦੀ ਟੀਆਰਪੀ ਸੋਸ਼ਲ ਮੀਡੀਆ ਉੱਤੇ ਵੀ ਬਹੁਤ ਬਣੀ ਹੋਈ ਹੈ ਦੇ ਪ੍ਰੋਗਰਾਮ ਦਸਵੰਧ ਜਿਸ ਵਿੱਚ ਆਮ ਲੋਕਾਂ ਦੀ ਮਦਦ ਇਸ ਟੀਵੀ ਚੈਨਲ ਦੇ ਵਿਊਅਰਜ ਆਪਣੀ ਨੇਕ ਕਮਾਈ ਵਿੱਚੋਂ ਕਰਦੇ ਹਨ ਜਿਕਰਯੋਗ ਹੈ ਕਿ ਡੇਲੀ ਪੋਸਟ ਨਿਊਜ਼ ਚੈਨਲ ਦੇ ਸੀਈਓ ਮਾਣਯੋਗ ਜਗਦੀਪ ਸਿੰਘ ਸੰਧੂ ਦੀ ਸੋਚ ਦੇ ਸਦਕਾ ਹੀ ਇਹ ਦਸਵੰਧ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ ਵਿਸ਼ੇਸ਼ ਤੌਰ ਤੇ ਚੈਨਲ ਦੇ ਸਭ ਐਡੀਟਰ ਨੀਤੀਕਾ ਮਹੇਸ਼ਵਰੀ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ ਜਾ ਰਹੀ ਸੀ ਜਿਸ ਨੂੰ ਖੁਸ਼ ਹੋ ਕੇ ਯੂਕੇ ਲੰਡਨ ਦੀ ਪਾਰਲੀਮੈਂਟਰੀ ਅਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਨਿਤੀਕਾ ਮਹੇਸ਼ਵਰੀ ਅਤੇ ਜਗਦੀਪ ਸਿੰਘ ਸੰਧੂ ਨੂੰ ਇਹ ਅਵਾਰਡ ਦਿੱਤਾ ਗਿਆ ਹੋਨਰ ਆਫ ਲੋ ਬ੍ਰਿਟਿਸ਼ ਪਾਰਲੀਮੈਂਟ ਲੰਡਨ ਵੱਲੋਂ ਇੰਟਰਨੈਸ਼ਨਲ ਪੱਧਰ ਤੇ ਇਹ ਅਵਾਰਡ ਦਿੱਤੇ ਜਾਣ ਤੇ ਜਿੱਥੇ ਪੰਜਾਬੀਆਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਉੱਥੇ ਹੀ ਸੋਸ਼ਲ ਮੀਡੀਆ ਤੇ ਇਸ ਸਨਮਾਨ ਦਾ ਮਿਲਣ ਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਨਵਾਂਸ਼ਹਿਰ ਲਈ ‘ਲੋਕਲ ਉਮੀਦਵਾਰ’ ਦੀ ਮੰਗ, ਸੁਖਬੀਰ ਬਾਦਲ ਨਾਲ ਕਰਨਗੇ ਮੁਲਾਕਾਤ
Next articleਮਹਿਤਪੁਰ ਵਿਖੇ ਸਵ: ਰਤਨ ਸਿੰਘ ਕਾਕੜ ਕਲਾਂ ਦੀ ਯਾਦ ‘ਚ ਲੱਗਾ ਮੁਫ਼ਤ ਹੋਮਿਓਪੈਥਿਕ ਕੈਂਪ