HOME ਮਹਿਤਪੁਰ ਵਿਖੇ ਸਵ: ਰਤਨ ਸਿੰਘ ਕਾਕੜ ਕਲਾਂ ਦੀ ਯਾਦ ‘ਚ ਲੱਗਾ ਮੁਫ਼ਤ...

ਮਹਿਤਪੁਰ ਵਿਖੇ ਸਵ: ਰਤਨ ਸਿੰਘ ਕਾਕੜ ਕਲਾਂ ਦੀ ਯਾਦ ‘ਚ ਲੱਗਾ ਮੁਫ਼ਤ ਹੋਮਿਓਪੈਥਿਕ ਕੈਂਪ

1
400 ਤੋਂ ਵੱਧ ਮਰੀਜ਼ਾਂ ਤੇ ਨਸ਼ਾ ਛੁਡਾਊ ਦਵਾਈਆਂ ਸਮੇਤ ਮੁਫ਼ਤ ਦਵਾਈਆਂ ਕੀਤੀਆਂ ਤਕਸੀਮ
ਮਹਿਤਪੁਰ  (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)-ਸਤਜੁੱਗ ਜਾਗੋ ਵੈਲਫੇਅਰ ਸੁਸਾਇਟੀ (ਰਜਿ:) ਸ਼ਾਹਕੋਟ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਸਵ: ਸਰਦਾਰ ਰਤਨ ਸਿੰਘ ਕਾਕੜ ਕਲਾਂ ਦੇ ਪਰਿਵਾਰ ਵੱਲੋਂ ਬੁੱਧਵਾਰ ਨੂੰ ਗੁਰਦੁਆਰਾ ਸਿੰਘ ਸਭਾ ਭਾਈ ਜਵਾਹਰ ਸਿੰਘ ਜੀ, ਵਾਰਡ ਨੰ: 6, ਮਹਿਤਪੁਰ ਵਿਖੇ ਇੱਕ ਵਿਸ਼ਾਲ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ। ਸੁਸਾਇਟੀ ਦੀ ਚੇਅਰਪਰਸਨ ਸਰਦਾਰਨੀ ਰਣਜੀਤ ਕੌਰ ਕਾਕੜ ਦੀ ਰਹਿਨੁਮਾਈ ਹੇਠ ਲਗਾਏ ਗਏ ਇਸ ਕੈਂਪ ਦਾ ਰਸਮੀ ਉਦਘਾਟਨ ਪਤਵੰਤੇ ਸੱਜਣਾਂ ਵੱਲੋਂ ਸਾਂਝੇ ਤੌਰ ‘ਤੇ ਰਿਬਨ ਕੱਟ ਕੇ ਕੀਤਾ ਗਿਆ। ਇਸ ਮੈਡੀਕਲ ਕੈਂਪ ਦੌਰਾਨ 400 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਪ੍ਰਬੰਧਕਾਂ ਵੱਲੋਂ ਇਲਾਕੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਦੇ ਮਕਸਦ ਨਾਲ ਨਸ਼ਾ ਛੁਡਾਉਣ ਵਾਲੀਆਂ ਵਿਸ਼ੇਸ਼ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਜ਼ਿਲ੍ਹਾ ਹੋਮਿਓਪੈਥਿਕ ਅਫਸਰ ਸਿਵਲ ਹਸਪਤਾਲ ਜਲੰਧਰ ਡਾ. ਰੁਪਿੰਦਰ ਕੌਰ ਤੇ ਸਰਕਾਰੀ ਮਾਹਿਰ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਜਿਨ੍ਹਾ ਵਿਚ ਸੀਐਚਸੀ ਸ਼ਾਹਕੋਟ ਤੋਂ ਡਾ. ਅਰਵਿੰਦ ਕੁਮਾਰ ਐਚਐਮਓ , ਸਿਵਲ ਹਸਪਤਾਲ ਜਲੰਧਰ ਤੋਂ ਡਾ. ਇੰਦੂ ਮਲਹੋਤਰਾ ਐਚਐਮਓ, ਸੀਮਾਂ, ਵਿਸ਼ਾਲ ਮਹਿਤਾ ਨੇ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ। ਇਸ ਮੌਕੇ ਚੇਅਰਪਰਸਨ ਬੀਬੀ ਰਣਜੀਤ ਕੌਰ ਆਏ ਹੋਏ ਮਹਿਮਾਨਾਂ, ਡਾਕਟਰੀ ਟੀਮ ਅਤੇ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕੈਂਪ ਦੇ ਪ੍ਰਬੰਧਾਂ ਨੂੰ ਸਫ਼ਲ ਬਣਾਉਣ ਵਿੱਚ ਡਾਕਟਰ ਪਰਮਜੀਤ ਸਿੰਘ, ਬਲਵੀਰ ਸਿੰਘ ਸੰਧੂ, ਪ੍ਰਧਾਨ ਗੁਰਮੇਲ ਸਿੰਘ, ਹਰਵਿੰਦਰ ਸਿੰਘ ਮਠਾੜੂ, ਮਨਦੀਪ ਸਿੰਘ (ਝੀਤਾ), ਲਛਮਣ ਸਿੰਘ ਪੂਨੀਆ, ਸੁੱਚਾ ਗਿੱਲ, ਰਮੇਸ਼ ਹੰਸ, ਬਲਵਿੰਦਰ ਕੌਰ ਹੰਸ, ਸੋਨੂੰ ਕਾਕੜ, ਹਰਜੀਤ ਸਿੰਘ, ਵਿਸ਼ਾਲ ਕੁਮਾਰ, ਚੰਦਰ ਮੋਹਨ ਸੂਦ, ਕੁਲਵੰਤ ਸਿੰਘ ਪੱਡਾ, ਜੋਗਿੰਦਰ ਸਿੰਘ ਟਾਈਗਰ, ਨਗਿੰਦਰ ਸਿੰਘ ਮੰਡਿਆਲਾ, ਸੁੱਚਾ ਸਿੰਘ, ਦਲਜੀਤ ਬਾਜਵਾ, ਬਲਜੀਤ ਸਿੰਘ, ਅਕਾਸ਼ਦੀਪ ਸਿੰਘ, ਅਮਰੀਕ ਸਿੰਘ, ਸੁਖਦੇਵ ਸਿੰਘ, ਸੰਦੀਪ ਪੁਰੀ, ਸਤਨਾਮ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਡੇਲੀ ਪੋਸਟ ਟੀਵੀ ਨੂੰ ਲੰਡਨ ਪਾਰਲੀਮੈਂਟ ਅਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਐਵਾਰਡ ਮਿਲਿਆ
Next articleਬ੍ਰਾਡ ਐਵੇਨਿਊ ਕਤਲ ਜਾਂਚ ’ਚ 12 ਗ੍ਰਿਫ਼ਤਾਰ, ਵੱਡੇ ਪੱਧਰ ’ਤੇ ਤਲਾਸ਼ ਜਾਰੀ