ਸਕੂਲ ਪ੍ਰਬੰਧਕਾਂ ਵਲੋਂ ਮੇਜਰ ਰੋਹਿਤ ਸ਼ਰਮਾ ਦੇ ਉਜਵਲ ਭਵਿੱਖ ਲਈ ਦਿੱਤੀਆ ਸ਼ੁਭਕਾਨਾਵਾ
ਕਿਹਾ- ਮੇਜਰ ਰੋਹਿਤ ਸ਼ਰਮਾ ਨੇ ਸਕੂਲ ਦੇ ਨਾਲ ਨਾਲ ਇਲਾਕੇ ਦਾ ਨਾਮ ਕੀਤਾ ਰੌਸ਼ਨ
ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )– ਪਿੰਡ ਪਨਿਆਲੀ ਦੇ ਜੰਮਪਲ ਮੇਜਰ ਰੋਹਿਤ ਸ਼ਰਮਾ ਜਿਸਨੇ ਆਪਣੀ ਸ਼ੁਰੂਆਤੀ ਪੜ੍ਹਾਈ ਐਮ ਆਰ ਸਿਟੀ ਪਬਲਿਕ ਸਕੂਲ ਬਲਾਚੌਰ ਤੋਂ ਕੀਤੀ ਉਸ ਤੋਂ ਬਾਅਦ ਉਸਨੇ ਨੈਸ਼ਨਲ ਡਿਫੈਂਸ ਐਕਡਮੀ ਤੋਂ ਸਿੱਖਿਆ ਲੈ ਹਾਸਿਲ ਕੀਤੀ | ਇਸ ਦੇ ਬਾਦ ਉਹ ਫੌਜ ਵਿੱਚ ਭਰਤੀ ਹੋ ਗਏ ਸਨ | ਕੈਪਟਨ ਬਨਣ ਤੋਂ ਬਾਅਦ ਹੁਣ ਮੇਜਰ ਦੇ ਪਦ ਤੇ ਤਰੱਕੀ ਹਾਸਿਲ ਕੀਤੀ | ਮੇਜਰ ਰੋਹਿਤ ਸ਼ਰਮਾ ਦੀ ਇਸ ਪ੍ਰਾਪਤੀ ਤੇ ਐਮ ਆਰ ਸਿਟੀ ਪਬਲਿਕ ਸਕੂਲ ਦੇ ਚੇਅਰਮੈਨ ਚੋਧਰੀ ਰਾਮ ਜੀ ਦਾਸ ਅਤੇ ਡਾਇਰੈਕਟਰ ਸੁਮਿਤ ਚੋਧਰੀ ਬਲਾਚੌਰ ਸਮੂਹ ਸਟਾਫ ਵਲੋਂ ਇਸ ਸਕੂਲ ਦੇ ਹੋਣਹਾਰ ਵਿਦਿਆਰਥੀ ਮੇਜਰ ਰੋਹਿਤ ਸ਼ਰਮਾ ਨੂੰ ਇਸ ਅਹੁਦੇ ਤੇ ਪੁੱਜਣ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਰੋਹਿਤ ਸ਼ਰਮਾ ਦੇ ਵਿਦਿਆਰਥੀ ਸਮੇਂ ਵਿੱਚ ਹੀ ਬੜੀ ਲਗਣ ਅਤੇ ਮਿਹਨਤ ਨਾਲ ਪੜ੍ਹਾਈ ਕਰਕੇ ਜੋ ਅੱਜ ਇਸ ਮੁਕਾਮ ਤੇ ਪੁੱਜਾ ਹੈ ਉਸ ਨੇ ਜਿੱਥੇ ਆਪਣੀ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਆਪਣੇ ਮਾਤਾ ਪਿੰਡ ਅਤੇ ਇਲਾਕੇ ਦੇ ਨਾਲ – ਨਾਲ ਜਿਲ੍ਹੇਂ ਦਾ ਵੀ ਨਾਮ ਰੋਸ਼ਨ ਕੀਤਾ ਹੈ | ਇਸ ਹੋਣਹਾਰ ਵਿਦਿਆਰਥੀ ਦੀ ਇਸ ਪ੍ਰਾਪਤੀ ਤੇ ਅਸੀਂ ਆਪਣੇ ਵਲੋਂ ਦਿਲੋਂ ਮੁਬਾਰਕਬਾਦ ਦਿੰਦੇ ਹਾਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekl
https://play.google.com/store/apps/details?id=in.yourhost.samajweekl



