ਬਲਾਚੌਰ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ ) ਬੀਤੇ ਦਿਨੀ ਹਲਕਾ ਬਲਾਚੌਰ ਦੇ ਪਿੰਡ-ਗੁੱਲਪੁਰ ਵਿਖੇ ਫਰੈਂਡਸ ਸਪੋਰਟਸ ਕਲੱਬ, ਗ੍ਰਾਮ ਪੰਚਾਇਤ ਗੁੱਲਪੁਰ ਅਤੇ ਐਨ ਆਰ ਆਈ ਭਰਾਵਾਂ ਵੱਲੋਂ ਫੂਟਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਵੱਲੋਂ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਗਈ। ਅਜੇ ਮੰਗੂਪੁਰ ਨੇ ਕਿਹਾ ਕਿ ਇਸ ਤਰਾਂ ਦੇ ਉਪਰਾਲੇ ਸਾਡੇ ਬੱਚਿਆਂ ਦੇ ਵਧੀਆ ਭਵਿੱਖ ਨੂੰ ਸਿਰਜਣ ਵਿੱਚ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਕੱਲ ਸਾਡੀ ਨੌਜਵਾਨ ਪੀੜੀ ਸਿਰਫ ਮੋਬਾਈਲ ਫੋਨ ਵਿੱਚ ਹੀ ਸਾਰਾ ਦਿਨ ਗੁੱਝੀ ਰਹਿਦੀ ਹੈ, ਨੋਜਵਾਨ ਮੋਬਾਈਲ ਵਿੱਚ ਫੈਨਟਸੀ ਗੇਮਾਂ ਖੇਡ ਕੇ ਹੀ ਆਪਣਾ ਮਨ ਪਰਚਾਵਾ ਕਰ ਲੈਂਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਖੇਡ ਮੈਦਾਨ ਵਿੱਚ ਹਿੱਸਾ ਲੈ ਆਪਣਾ ਹੁਨਰ ਦਿਖਾਉਣ ਲਈ ਜੋਰ ਪਾਇਆ। ਇਸ ਮੌਕੇ ਅਜੇ ਮੰਗੂਪੁਰ ਵੱਲੋਂ ਟੀਮਾਂ ਨੂੰ ਸਨਮਾਨਿਤ ਕਰਦੇ ਹੋਏ ਸ਼ੀਲਡਾਂ ਵੰਡੀਆਂ ਗਈਆਂ ਅਤੇ ਖਿਡਾਰੀਆਂ ਦਾ ਪ੍ਰੋਤਸਾਹਨ ਕੀਤਾ ਗਿਆ। ਫੁਟਬਾਲ ਟੂਰਨਾਮੈਂਟ ਉਪਰੰਤ ਕਮੇਟੀ ਵੱਲੋਂ ਬੈਲ ਗੱਡੀਆਂ ਦੀਆ ਦੌੜਾਂ ਵੀ ਕਰਾਈਆਂ ਗਈਆਂ ਜਿਸ ਨੂੰ ਅਜੇ ਮੰਗੂਪੁਰ ਵੱਲੋਂ ਪੰਜਾਬ ਦੇ ਪਿੰਡਾਂ ਦੀ ਵਿਰਾਸਤ ਦੱਸਿਆ ਗਿਆ। ਉਨ੍ਹਾਂ ਵੱਲੋਂ ਸਾਰੀ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕਰਦਿਆਂ ਟੂਰਨਾਮੈਂਟ ਵਿੱਚ ਨਗਦ ਰਾਸ਼ੀ ਦਿੰਦਿਆਂ ਆਪਣਾ ਯੋਗਦਾਨ ਵੀ ਪਾਇਆ ਗਿਆ। ਇਸ ਮੌਕੇ ਅਜੇ ਮੰਗਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਸ਼ਹੀਦ ਭਗਤ ਸਿੰਘ ਨਗਰ, ਹਰਜਿੰਦਰ ਸਿੰਘ ਗੁੱਲਪੁਰ, ਮੁਖਵਿੰਦਰ ਸਿੰਘ ਸ਼ੇਰਗਿੱਲ ਸਰਪੰਚ, ਸੁਰਜੀਤ ਸਿੰਘ ਨਿੱਕਾ ਸ਼ੋਕਰ, ਕ੍ਰਾਂਤੀਵੀਰ ਸਿੰਗ ਛੋਕਰ, ਯੁਗਵਿੰਦਰ ਸਿੰਘ ਭਾਲਤੂ, ਰਾਜਵੀਰ ਸਿੰਘ, ਅਮਰ ਸ਼ੇਰਗਿੱਲ, ਰਛਪਾਲ ਸਿੰਘ ਛੋਕਰ, ਬਲਿਹਾਰ ਸਿੰਘ ਛੋਕਰ, ਰੇਸ਼ਮ ਸਿੰਘ ਮਾਣਕ ਆਦਿ ਆਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



