(ਸਮਾਜ ਵੀਕਲੀ) ਅੰਤਰਰਾਸ਼ਟਰੀ ਮਾਤ ਭਾਸ਼ਾ ਪੰਦਰਵਾੜੇ ਦਾ ਪਹਿਲਾ ਸਮਾਗਮ 5 ਫਰਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਹੜਕਾ ਵਿੱਚ ਆਯੋਜਿਤ ਕੀਤਾ ਗਿਆ। -ਵਿਦਿਆਰਥੀਆਂ ਵੱਲੋਂ ਪੰਜਾਬੀ ਦੇ ਗੁਣ ਗਾਣ ਕਰਦੇ ਗਾਏ ਲੋਕ ਗੀਤਾਂ, ਕਵੀਸ਼ਰੀਆਂ, ਕਵਿਤਾਵਾਂ, ਬੋਲੀਆਂ ਅਤੇ ਪਾਏ ਭੰਗੜੇ, ਗਿੱਧੇ ਨੇ ਸਮਾਗਮ ਨੂੰ ਸੱਭਿਆਚਾਰਕ ਮੇਲੇ ਵਿੱਚ ਬਦਲ ਦਿੱਤਾ। ਸਮਾਗਮਾਂ ਦੀ ਇਸ ਲੜੀ ਦਾ ਮੁੱਖ ਉਦੇਸ਼ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨਾ ਅਤੇ ਪਹਿਲਾਂ ਹੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਵਿੱਚ ਜ਼ਿਕਰਯੋਗ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਹੈ। ਇਸੇ ਉਦੇਸ਼ ਨਾਲ ਸੁੰਦਰ ਲਿਖਾਈ, ਗੀਤ ਗਾਇਨ ਅਤੇ ਕਵਿਤਾ ਉਚਾਰਨ ਮੁਕਾਬਲਿਆਂ ਵਿੱਚ ਪਹਿਲੇ ਅਤੇ ਦੂਜੇ ਨੰਬਰ ਤੇ ਆਏ 11 ਵਿਦਿਆਰਥੀਆਂ ਨੂੰ, ਭਾਈਚਾਰਾ ਵੱਲੋਂ, ਟਿਕਾਊ ਸਕੂਲ ਬੈਗਾਂ, ਮੈਡਲਾਂ, ਪ੍ਰਮਾਣ ਪੱਤਰਾਂ ਅਤੇ ਉੱਤਮ ਪੁਸਤਕਾਂ ਦੇ ਸੈਟਾਂ ਨਾਲ ਸਨਮਾਨਿਤ ਕੀਤਾ ਗਿਆ। ਭੰਗੜੇ ਅਤੇ ਗਿੱਧੇ ਵਿੱਚ ਹਿੱਸਾ ਲੈਣ ਵਾਲੇ 10 ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਪ੍ਰਮਾਣ ਪੱਤਰਾਂ ਅਤੇ ਉੱਤਮ ਪੁਸਤਕਾਂ ਨਾਲ ਕੀਤੀ ਗਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


