ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) 10 ਲੱਖ ਰੁਪਏ ਦਾ ਸਿਹਤ ਬੀਮਾ ਯੋਜਨਾ ਇਲਾਜ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਯੋਜਨਾ ਬਣਾਈ ਗਈ ਹੈ ਜਿਸ ਦੇ ਸਬੰਧ ਵਿੱਚ ਹਲਕਾ ਸ਼ਾਹਕੋਟ ਵਿਖੇ ਪਿੰਡ ਮਹੇੜੂ ਵਿੱਚ ਕੈਂਪ ਲਗਾਇਆ ਗਿਆ ਜਿਸ ਵਿੱਚ ਬਲਾਕ ਪ੍ਰਧਾਨ ਬਲਵੀਰ ਮਹੇੜੂ, ਬਲਾਕ ਪ੍ਰਧਾਨ ਕ੍ਰਿਸ਼ਨ ਕੁਮਾਰ ਬਿੱਟੂ, ਬਲਾਕ ਪ੍ਰਧਾਨ ਯੂਥ ਵਿੰਗ ਰੋਬਿਨ ਜੋਸਨ, ਲੇਡੀ ਵਿੰਗ ਹਲਕਾ ਕੋਡੀਨੇਟਰ ਕਮਲਜੀਤ ਕੌਰ ਤੇ ਹਲਕਾ ਕੋਡੀਨੇਟਰ ਯੂਥ ਵਿੰਗ ਸਮਸੈਰ ਸਿੰਘ ਤੇ ਲਖਵੀਰ ਸਿੰਘ ਸੁਪਰਵਾਈਜ਼ਰ ਤੇ ਸੰਗੀਤ ਕੌਰ ਤੇ ਨੀਸ਼ਾ ਕੁਮਾਰੀ ਤੇ ਬਲਵਿੰਦਰ ਕੌਰ ਤੇ ਹੋਰ ਮੋਹਤਵਾਰ ਵੀ ਹਾਜ਼ਰ ਸਨ। ਇਸ ਮੌਕੇ ਬਲਵੀਰ ਸਿੰਘ ਮਹੇੜੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀ ਭਗਵੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਵ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਇਹ ਸਕੀਮ ਬਹੁਤ ਵਧੀਆ ਉਪਰਾਲਾ ਹੈ। ਆਮ ਲੋਕਾਂ ਨੂੰ ਇਸ ਸਕੀਮ ਦਾ ਬਹੁਤ ਫਾਇਦਾ ਹੋਵੇਗਾ ਲੋਕ ਭਗਵੰਤ ਮਾਨ ਸਰਕਾਰ ਦੁਆਰਾ ਕੀਤੇ ਜਾ ਰਹੇ ਕੰਮਾਂ ਤੋਂ ਬਹੁਤ ਖੁਸ਼ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


