HOME ਫਰੇਜ਼ਰ ਵੈਲੀ ਦੇ ਹੜ ਪੀੜਤਾਂ ਲਈ 20 ਹਜਾਰ ਡਾਲਰ ਦੀ ਰਾਸ਼ੀ ਵੰਡੀ...

ਫਰੇਜ਼ਰ ਵੈਲੀ ਦੇ ਹੜ ਪੀੜਤਾਂ ਲਈ 20 ਹਜਾਰ ਡਾਲਰ ਦੀ ਰਾਸ਼ੀ ਵੰਡੀ ਗਈ- ਅਰਸ਼ ਕਲੇਰ

2
ਹੜ ਪੀੜਤਾਂ ਲਈ ਸਹਾਇਤਾ ਰਾਸ਼ੀ ਵੰਡਣ ਸਮੇਂ ਆਯੋਜਿਤ ਸਮਾਗਮ ਦੀ ਤਸਵੀਰ

ਵੈਨਕੂਵਰ  (ਸਮਾਜ ਵੀਕਲੀ)  ( ਮਲਕੀਤ ਸਿੰਘ ) ਸਾਲ 2025 ਦੇ ਦਸੰਬਰ ਮਹੀਨੇ ਦੌਰਾਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਫਰਿਜਰ ਵੈਲੀ ਚ ਆਏ ਹੜਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਾਲੀ ਮਦਦ ਲਈ ਪ੍ਰਾਪਤ 20 ਹਜਾਰ ਡਾਲਰ ਦੀ ਰਾਸ਼ੀ ਪ੍ਰਭਾਵਿਤ ਲੋਕਾਂ ਨੂੰ ਵੰਡਣ ਲਈ ਚਾਰ ਗੁਰੂਘਰ ਅਤੇ ਇੱਕ ਮੰਦਰ ਨੂੰ ਮੁਹਈਆ ਕਰਵਾਈ ਗਈ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਐਫਸਫੋਰਡ ਸਕੂਲ ਦੇ ਟਰਸਟੀ ਅਤੇ ਨੌਜਵਾਨ ਸਮਾਜ ਸੇਵੀ ਅਰਸ਼ ਕਲੇਰ ਨੇ ਦੱਸਿਆ ਕਿ ਕਿ ਇਹ ਰਕਮ ਐਫਸਫੋਰਡ ਕਮਿਊਨਿਟੀ ਫਾਊਂਡੇਸ਼ਨ ਵੱਲੋਂ ਮੁਹਈਆ ਕਰਵਾਈ ਗਈ ਸੀ ਅਤੇ ਸਾਰਿਆਂ ਦੇ ਸਹਿਯੋਗ ਨਾਲ ਇਹ ਰਕਮ ਗ ਬਾਬਾ ਬੰਦਾ ਸਿੰਘ ਬਹਾਦਰ, ਕਲਗੀਧਰ ਦਰਬਾਰ ਸੁਸਾਇਟੀ, ਖਾਲਸਾ ਦੀਵਾਨ ਸੁਸਾਇਟੀ ਅਤੇ ਫਰੇਜਰ ਵੈਲੀ ਹਿੰਦੂ ਕਲਚਰ ਸੁਸਾਇਟੀ ਦੇ ਮਾਤਾ ਵੈਸ਼ਨੋ ਮੰਦਰ ਦੇ ਪ੍ਰਬੰਧਕਾਂ ਨੂੰ ਬਰਾਬਰ ਵੰਡ ਦਿੱਤੀ ਗਈ ਹੈ ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਅਰੇਨੀ ਕਲੇਪਣ, ਅਭੀਤੇਜ ਸਿੰਘ ਹੰਸ, ਹਰਸ਼ਦੀਪ ਸਿੰਘ ਬਰਾੜ, ਬਲਨੀਤ ਕੌਰ ਤੂਰ, ਅਰਜਨ ਸਿੰਘ ਧਾਲੀਵਾਲ, ਜਨਨਦੀਪ ਸਿੰਘ ਗਰੇਵਾਲ ਅਤੇ ਗੁਰਵੀਰ ਸਿੰਘ ਮਾਨ ਵੀ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 07/02/2026
Next articleਟੋਰਾਂਟੋ ‘ਚ ਭ੍ਰਿਸ਼ਟਾਚਾਰ ਮਾਮਲੇ ‘ਚ ਕਈ ਪੁਲਿਸ ਅਧਿਕਾਰੀ ਗ੍ਰਿਫ਼ਤਾਰ: ਜਾਂਚ ਜਾਰੀ