HOME ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਵਿਧਾਇਕ...

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਵਿਧਾਇਕ ਡਾ ਨਛੱਤਰ ਪਾਲ ਨਾਲ ਕੀਤਾ ਦੁੱਖ ਸਾਂਝਾ

3
ਨਵਾਂਸ਼ਹਿਰ,  (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਅੱਜ ਨਵਾਂਸ਼ਹਿਰ ਤੋਂ ਬਸਪਾ ਵਿਧਾਇਕ ਡਾ ਨਛੱਤਰ ਪਾਲ ਦੇ ਘਰ ਪੁੱਜੇ ਅਤੇ ਵਿਧਾਇਕ ਦੇ ਛੋਟੇ ਭਰਾ ਸੁਖਵਿੰਦਰ ਕੁਮਾਰ ਸੁੱਖੀ ਦੇ ਦਿਹਾਂਤ ਦਾ ਦੁੱਖ ਸਾਂਝ ਕੀਤਾ। ਉਨ੍ਹਾਂ ਇਸ ਦੁੱਖ ਦੀ ਘੜੀ ਵਿੱਚ ਵਿਧਾਇਕ ਨੂੰ ਹੋਂਸਲਾ ਰੱਖਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਵਿਧਾਇਕ ਡਾ. ਨਛੱਤਰ ਪਾਲ ਦੇ ਛੋਟੇ ਭਰਾ ਸੁਖਵਿੰਦਰ ਕੁਮਾਰ ਸੁੱਖੀ ਪਿਛਲ਼ੇ ਕਈ ਮਹੀਨਿਆਂ ਤੋਂ ਬ੍ਰੇਨ ਸਟ੍ਰੋਕ ਦੇ ਸ਼ਿਕਾਰ ਸਨ ਅਤੇ ਲਗਾਤਾਰ ਲੁਧਿਆਣਾ ਦੇ ਵਡੇ ਹਸਪਤਾਲ ਤੋਂ ਇਲਾਜ ਕਰਵਾ ਰਹੇ ਸਨ। ਅੱਜ ਉਹ ਜੇਰੇ ਇਲਾਜ਼ ਹੀ ਆਪਣੇ ਸਵਾਸ ਪੂਰੇ ਕਰ ਗਏ। ਇਸ ਖ਼ਬਰ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ।ਉਨ੍ਹਾਂ ਪਰਿਵਾਰ ਨਾਲ ਦੁੱਖ ਵੰਡਾਇਆ ਅਤੇ ਦੱਸਿਆ ਕਿ ਸੁਖਵਿੰਦਰ ਕੁਮਾਰ ਸੁੱਖੀ ਦਾ ਅੰਤਿਮ ਸੰਸਕਾਰ  6 ਫਰਵਰੀ ਨੂੰ ਰਾਹੋਂ ਸ਼ਹਿਰ ਦੇ ਜਾਡਲਾ ਰੋਡ, ਸ਼ਮਸ਼ਾਨ ਘਾਟ ਵਿਖੇ ਦੁਪਹਿਰ 1 ਵਜੇ ਕੀਤਾ ਜਾਵੇਗਾ। ਇਸ ਮੌਕੇ ਦੁੱਖ ਸਾਂਝਾ ਕਰਨ ਵਾਲਿਆ ਦੀਆਂ ਵਹੀਰਾਂ ਵਿੱਚ ਸਾਬਕਾ ਵਿਧਾਇਕ ਗੁਰਇਕਬਾਲ ਕੌਰ ਬਬਲੀ, ਅਮਰੀਕਾ ਤੋਂ ਅਮਰ ਦਰੋਚ, ਸ਼੍ਰੀ ਗੁਰਲਾਲ ਸੈਲਾ, ਡਾ ਜਸਪ੍ਰੀਤ ਬੀਜਾ, ਸਰਬਜੀਤ ਜਾਫਰਪੁਰ ਆਦਿ ਵੱਡੀ ਗਿਣਤੀ ਵਿੱਚ ਸ਼ਹਿਰ ਤੇ ਇਲਾਕੇ ਤੇ ਪਤਵੰਤੇ ਹਾਜ਼ਿਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਿਚਾਰਾਂ ਨੂੰ ਲਫ਼ਜ਼ਾਂ ਨਾਲ ਜੋੜਨ ਵਾਲੀ ਪਲਕਪ੍ਰੀਤ ਕੌਰ ਬੇਦੀ
Next article*ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ ਵਲੋਂ ਤਿੰਨ ਰੋਜ਼ਾ ਪੰਜਾਬ ਸਖੀ ਸ਼ਕਤੀ ਮੇਲੇ ਦੀ ਸ਼ੁਰੂਆਤ