HOME ਆਰ ਸੀ ਐਫ਼, ਕਪੂਰਥਲਾ ਦੇ ਜਨਰਲ ਮੈਨੇਜਰ ਨੇ ਕੀਤੀ ਉੱਤਰ ਪ੍ਰਦੇਸ਼ ਦੀ...

ਆਰ ਸੀ ਐਫ਼, ਕਪੂਰਥਲਾ ਦੇ ਜਨਰਲ ਮੈਨੇਜਰ ਨੇ ਕੀਤੀ ਉੱਤਰ ਪ੍ਰਦੇਸ਼ ਦੀ ਰਾਜਪਾਲ ਨਾਲ ਮੁਲਾਕਾਤ

ਕਪੂਰਥਲਾ,  (ਸਮਾਜ ਵੀਕਲੀ)  (ਕੌੜਾ)- ਸ਼੍ਰੀ ਪੀ. ਕੇ. ਮਿਸ਼ਰਾ, ਮਹਾਪ੍ਰਬੰਧਕ, ਰੇਲ ਕੋਚ ਫੈਕਟਰੀ, ਕਪੂਰਥਲਾ ਨੇ 03 ਫਰਵਰੀ 2026 ਨੂੰ ਉੱਤਰ ਪ੍ਰਦੇਸ਼ ਦੀ ਮਹਾਮਹਿਮ ਰਾਜਪਾਲ ਸ਼੍ਰੀਮਤੀ ਆਨੰਦਬੇਨ ਪਟੇਲ ਜੀ ਨਾਲ ਰਾਜ ਭਵਨ, ਲਖਨਊ ਵਿੱਚ ਸ਼ਿਸ਼ਟਾਚਾਰ ਭੇਟ ਕੀਤੀ। ਇਸ ਮੌਕੇ ਮਹਾਪ੍ਰਬੰਧਕ ਸ਼੍ਰੀ ਮਿਸ਼ਰਾ ਨੇ ਮਹਾਮਹਿਮ ਨੂੰ ਰੇਲਵੇ ਦੀਆਂ ਉਤਪਾਦਨ ਇਕਾਈਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਅਵਸਰ ‘ਤੇ ਸ਼੍ਰੀ ਮਿਸ਼ਰਾ ਨੇ ਭਾਰਤੀ ਰੇਲਵੇ ਦੇ ਇਤਿਹਾਸ ‘ਤੇ ਆਧਾਰਿਤ ਆਪਣੀ ਪ੍ਰਸਿੱਧ ਪੁਸਤਕ ‘ਰੇਲਜ਼ ਥਰੂ ਰਾਜ (Rails Through Raj)’ ਦੀ ਇੱਕ ਪ੍ਰਤੀ ਮਹਾਮਹਿਮ ਰਾਜਪਾਲ ਜੀ ਨੂੰ ਭੇਟ ਕੀਤੀ। ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਰਚਨਾ ਪ੍ਰਾਥਮਿਕ ਇਤਿਹਾਸਕ ਸਰੋਤਾਂ ‘ਤੇ ਆਧਾਰਿਤ ਹੈ ਅਤੇ ਬ੍ਰਿਟਿਸ਼ ਕਾਲ ਦੌਰਾਨ ਭਾਰਤੀ ਰੇਲਵੇ ਦੇ ਵਿਕਾਸ ਨੂੰ ਤੱਥਾਤਮਕ ਵਿਸ਼ਲੇਸ਼ਣ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਪੇਸ਼ ਕਰਦੀ ਹੈ। ਇਹ ਪੁਸਤਕ ਆਮ ਪਾਠਕਾਂ ਦੇ ਨਾਲ-ਨਾਲ ਇਤਿਹਾਸ ਅਤੇ ਰੇਲਵੇ ਵਿਸ਼ੇ ਨਾਲ ਜੁੜੇ ਖੋਜਕਾਰਾਂ ਲਈ ਵੀ ਬਹੁਤ ਲਾਭਕਾਰੀ ਸਾਬਤ ਹੋਵੇਗੀ। ਉੱਤਰ ਪ੍ਰਦੇਸ਼ ਦੀ ਮਹਾਮਹਿਮ ਰਾਜਪਾਲ ਸ਼੍ਰੀਮਤੀ ਆਨੰਦਬੇਨ ਪਟੇਲ ਜੀ ਨੇ ਮਹਾਪ੍ਰਬੰਧਕ ਸ਼੍ਰੀ ਮਿਸ਼ਰਾ ਦੀ ਲੇਖਨ ਕਲਾ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਮਹਾਮਹਿਮ ਨੇ ਆਪਣੀਆਂ ਲਿਖੀਆਂ ਪੁਸਤਕਾਂ ‘ਚੁਣੌਤੀਆਂ ਮੈਨੂੰ ਪਸੰਦ ਹਨ’ ਅਤੇ ‘ਉਹ ਮੈਨੂੰ ਹਮੇਸ਼ਾ ਯਾਦ ਰਹਿਣਗੇ’ ਵੀ ਮਹਾਪ੍ਰਬੰਧਕ ਮਹੋਦਯ ਨੂੰ ਸਨੇਹ ਨਾਲ ਭੇਟ ਕੀਤੀਆਂ। ਇਹ ਮੁਲਾਕਾਤ ਬਹੁਤ ਹੀ ਸੌਹਾਰਦਪੂਰਨ, ਗਿਆਨਵਰਧਕ ਅਤੇ ਅਰਥਪੂਰਨ ਰਹੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਾਹਿਤ ਸਭਾ ਵਲੋਂ ਸਾਹਿਤਕ ਸਮਾਗਮ 5 ਨੂੰ ਨਿਰਮਲ ਕੁਟੀਆ
Next articleਸਿੱਖਿਆ ਬਲਾਕ ਕਪੂਰਥਲਾ -2 ਦੇ ਪ੍ਰਾਇਮਰੀ ਅਧਿਆਪਕਾਂ ਦਾ ਪਹਿਲੇ ਫੇਜ਼ ਦਾ ਦੋ ਰੋਜ਼ਾ ਸੈਮੀਨਾਰ ਸਮਾਪਤ