HOME ਦੁਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਵੱਲੋਂ ਬੀਐਸਪੀ ਸੁਪਰੀਮੋ ਮਾਇਆਵਤੀ ਦੇ ਬਿਆਨ ਦੀ...

ਦੁਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਵੱਲੋਂ ਬੀਐਸਪੀ ਸੁਪਰੀਮੋ ਮਾਇਆਵਤੀ ਦੇ ਬਿਆਨ ਦੀ ਸਲਾਘਾ -ਫੁੱਗਲਾਣਾ

ਫਗਵਾੜਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਦੁਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਦੇ ਪ੍ਰਧਾਨ ਬਲਵੀਰ ਸਿੰਘ ਫੁੱਗਲਾਣਾ ਅਤੇ ਜਨਰਲ ਸਕੱਤਰ ਜਗਤਾਰ ਸਿੰਘ ਭੁੰਗਰਨੀ ਨੇ ਇੱਕ ਸਾਂਝਾ ਬਿਆਨ ਜਾਰੀ ਕਰਦੇ ਹੋਏ ਆਖਿਆ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਕੁਮਾਰੀ ਮਾਇਆਵਤੀ ਦੇ ਉਸ ਬਿਆਨ ਦੀ ਸਲਾਘਾ ਕੀਤੀ ਹੈ ਜਿਸ ਵਿੱਚ ਮਾਇਆਵਤੀ ਜੀ ਨੇ ਯੂ ਜੀ ਸੀ ਦੇ ਨਵੇਂ ਨਿਯਮਾਂ ਸਬੰਧੀ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਨੂੰ ਸਹੀ ਠਹਿਰਾਇਆ ਹੈ ਇਹੋ ਜਿਹੇ ਲੀਡਰਾਂ ਦੀ ਸਮਾਜ ਨੂੰ ਲੋੜ ਹੈ ਜਿਹੜੇ ਕਿ ਸਾਰੇ ਵਰਗਾਂ ਦੇ ਲੋਕਾਂ ਨੂੰ ਬਰਾਬਰ ਸਮਝਦੇ ਹਨ ਆਗੂਆਂ ਨੇ ਬੀਜੇਪੀ ਦੀ ਅਜਿਹੀ ਘਨੋਣੀ ਕਾਰਵਾਈ ਦੀ ਨਿੰਦਾ ਕੀਤੀ ਹੈ ਜਿਸ ਨੇ ਰਾਹੁਲ ਗਾਂਧੀ ਦੀ ਨਕਲ ਮਾਰਦੇ ਹੋਏ ਜਾਤੀਵਾਦ ਨੂੰ ਬੜਾਵਾ ਦੇਣ ਦੀ ਵਕਾਲਤ ਕੀਤੀ ਹੈ ਅੱਜ ਦੇ ਸਮੇਂ ਵਿੱਚ ਵੋਟਰ ਬਹੁਤ ਸੂਝਵਾਨ ਹੋ ਗਿਆ ਹੈ ਉਹ ਜਾਤੀਵਾਦ ਫੈਲਾਉਣ ਵਾਲੀਆਂ ਪਾਰਟੀਆਂ ਨੂੰ ਕਦੇ ਵੀ ਪ੍ਰਵਾਨ ਨਹੀਂ ਕਰੇਗਾ ਰਾਹੁਲ ਗਾਂਧੀ ਹਮੇਸ਼ਾ ਹੀ ਜਾਤੀ ਜਨ ਗਣਨਾ ਦਾ ਢੰਡੋਰਾ ਪਿੱਟਦੇ ਰਹਿੰਦੇ ਹਨ ਜਦਕਿ ਸਮਾਜ ਵਿੱਚ ਆਰਥਿਕ ਸਰਵੇ ਕਰਾਉਣ ਦੀ ਲੋੜ ਹੈ ਤਾਂ ਕਿ ਰਾਖਵਾ ਕਰਨ ਅਤੇ ਹੋਰ ਸਹੂਲਤਾਂ ਗਰੀਬਾਂ ਨੂੰ ਦਿੱਤੀਆਂ ਜਾ ਸਕਣ ਭਾਵੇਂ ਉਹ ਕਿਸੇ ਵੀ ਜਾਤੀ ਨਾਲ ਸਬੰਧ ਰੱਖਦੇ ਹੋਣ ਜੇਕਰ ਰਾਖਵਾ ਕਰਨ ਦਾ ਆਧਾਰ ਆਰਥਕ ਤੌਰ ਤੇ ਦਿੱਤਾ ਜਾਵੇ ਤਾਂ ਅਨੁਸੂਚਿਤ ਜਾਤੀ ਦੇ ਗਰੀਬਾਂ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਅਨੁਸੂਚਿਤ ਜਾਤੀ ਦੇ ਅਮੀਰ ਲੋਕ ਹੀ ਬਾਰ-ਬਾਰ ਅਤੇ ਪੀੜੀ ਦਰ ਪੀੜੀ ਰਾਖਵੇਂਕਰਨ ਦਾ ਲਾਭ ਲੈਂਦੇ ਆ ਰਹੇ ਹਨ ਜਦਕਿ ਅਜਿਹੀਆਂ ਸਹੂਲਤਾਂ ਦੀ ਲੋੜ ਗਰੀਬ ਲੋਕਾਂ ਨੂੰ ਹੈ ਆਗੂਆਂ ਨੇ ਇਹ ਵੀ ਕਿਹਾ ਕਿ ਜਾਤੀ ਭੇਦ ਭਾਵ ਖਤਮ ਕਰਨ ਲਈ ਜਾਤੀ ਅਧਾਰ ਤੇ ਸਹੂਲਤਾਂ ਨੂੰ ਬੰਦ ਕਰਨਾ ਸਮੇਂ ਦੀ ਲੋੜ ਹੈ ਪਿਛਲੇ ਸਮੇਂ ਵਿੱਚ ਐਸੀ ਐਸਟੀ ਐਕਟ ਤਹਿਤ ਜ਼ਿਆਦਾਤਰ ਮਾਮਲੇ ਝੂਠੇ ਪਾਏ ਜਾਂਦੇ ਰਹੇ ਹਨ ਫਿਰ ਕੇਂਦਰ ਦੀ ਸਰਕਾਰ ਨੂੰ ਜੂਜੀਸੀ ਨਿਯਮਾਂ ਵਿੱਚ ਇਸ ਐਕਟ ਨੂੰ ਅਲੱਗ ਤੌਰ ਤੇ ਲਾਗੂ ਕਰਨ ਦੀ ਕੀ ਲੋੜ ਪਈ ਸੀ ਜਦਕਿ ਇਸ ਐਕਟ ਅਨੁਸਾਰ ਕਾਰਵਾਈ ਕਿਸੇ ਤੇ ਵੀ ਹੋ ਸਕਦੀ ਹੈ। ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਆਂ ਇਸ ਮਾਮਲੇ ਚ ਟਿੱਪਣੀਆਂ ਵੀ ਸ਼ਲਾਗਾ ਯੋਗ ਹਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਾਤੀ ਹੀਣ ਸਮਾਜ ਬਣਾਉਣਾ ਚਾਹੁੰਦੇ ਹਾਂ ਪਰ ਪਾਰਟੀਆਂ ਦੇਸ਼ ਨੂੰ ਭੂਤਕਾਲ ਵਿੱਚ ਲਿਜਾਣਾ ਚਾਹੁੰਦੀਆਂ ਹਨ ਭਾਰਤੀ ਜਨਤਾ ਪਾਰਟੀ ਦੀਆਂ ਇਹ ਮਾਰੂ ਨੀਤੀਆਂ ਪੰਜਾਬ ਵਿੱਚ ਕਦੇ ਵੀ ਲਾਗੂ ਨਹੀਂ ਹੋਣਗੀਆਂ ਅਤੇ ਅੱਜ ਪੰਜਾਬ ਦਾ ਵੋਟਰ ਆਪਸੀ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖਣਾ ਚਾਹੁੰਦਾ ਹੈ ਅਤੇ ਜਿਹੜੀ ਵੀ ਪਾਰਟੀ ਇਸ ਭਾਈਚਾਰਕ ਸਾਂਝ ਨੂੰ ਅਤੇ ਜਾਤੀਵਾਦ ਨੂੰ ਬੜਾਬਾ ਦੇਵੇਗੀ ਉਸ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਧਰਮ-ਰਾਜ
Next articleਇਟਲੀ ਕ੍ਰਾਂਤੀਕਾਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਬਹੁਤ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਗਿਆ