ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਮਿਤੀ 01/02/2026 ਨੂੰ ਜਿਥੇ ਦੇਸ਼ਾਂ ਵਿਦੇਸ਼ਾਂ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਸ਼ਰਧਾ, ਪਿਆਰ ਅਤੇ ਸਤਿਕਾਰ ਨਾਲ ਮਨਾਏ ਗਏ ,ਉਥੇ ਹੀ ਖੋਜ਼ ਹਰ ਰੋਜ਼ ਤੇ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਇਟਲੀ,ਏਕ ਕਦਮ ਪ੍ਰੀਵਰਤਨ ਕੀ ਓਰ ਟੀਮ ਦੇ ਸਾਂਝੇ ਯਤਨਾਂ ਸਦਕੇ ,ਇਟਲੀ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਸਾਥੀਆਂ ਨੇ ਗੁਰੂ ਮਹਾਰਾਜ ਦਾ ਜਨਮ ਦਿਨ ਉਨ੍ਹਾਂ ਦੀ ਬਾਣੀ ਨੂੰ ਵੀ ਸਮਰਪਿਤ ਇਕ ਵਿਚਾਰ ਗੋਸ਼ਟੀ ਕਰਕੇ ਕਰਮੋਨਾ ਦੇ ਪਿੰਡ ਫੌਰਮੀਗਾਰਾ ਵਿੱਚ ਮਨਾਇਆ। ਪ੍ਰੋਗਰਾਮ ਦਾ ਸੰਚਾਲਨ ਅਸ਼ਵਨੀ ਪੰਡੋਰੀ ਜੀ ਨੇ ਕੀਤਾ।ਇਸ ਪ੍ਰੋਗਰਾਮ ਦੀ ਸ਼ੁਰੂਆਤ ਬੁੱਧ ਵੰਦਨਾ ਨਾਲ ਕੀਤੀ ਗਈ।ਇਸ ਵਿੱਚ ਬੱਚਿਆਂ ਤੇ ਭੈਂਣਾਂ ਨੇ ਵੱਧ ਚੜ੍ਹ ਕਿ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਭੈਣਾਂ ਨੇ ਸਾਮਰਾਜ ਦੇ ਨਾਮਵਰ ਸ਼ਾਇਰ ਸੋਹਣ ਸਹਿਜਲ ਦੀਆਂ ਗੁਰੂ ਰਵਿਦਾਸ ਜੀ ਤੇ ਹੋਰ ਰਹਿਬਰਾਂ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ। ਬੱਚਿਆਂ ਨੇ ਆਪਣੇ ਸਕੂਲਾਂ ਵਿੱਚ ਦੂਜੀ ਕਿਮੀਓਨਟੀ ਦੇ ਬੱਚਿਆਂ ਨਾਲ਼ ਆਪਣੇ ਰਹਿਬਰਾਂ ਅਤੇ ਬੁੱਧ ਧਰਮ ਬਾਰੇ ਵਿਚਾਰ ਪੇਸ਼ ਕੀਤੇ। ਜਿਥੇ ਸਾਮਾਜ ਦੀ ਮੌਜੂਦਾ ਸਥਿਤੀ ਤੇ ਗੁਰੂ ਮਹਾਰਾਜ ਜੀ ਦੀ ਨਿਰੋਲ ਬਾਣੀ ਤੇ ਆਏ ਬੁਲਾਰਿਆਂ ਨੇ ਵਿਚਾਂਰਾਂ ਕੀਤੀਆਂ ਉਥੇ ਹੀ ਬਲਵਿੰਦਰ ਬ੍ਰਹਗਾਮੋ ਜੀ ਗੁਰੂ ਮਹਾਰਾਜ ਜੀ ਬਾਰੇ ਫੈਲਾਈਆਂ ਬਹੁਤ ਸਾਰੀਆਂ ਭਾਰਾਂਤੀਆ ਦਾ ਵੀ ਜਵਾਬ ਗੁਰੂ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਰੋਸ਼ਨੀ ਵਿੱਚ ਦਿੱਤਾ। ਬੁਲਾਰਿਆਂ ਵਿੱਚ,ਅਮਰ ਮਹੇ, ਜੱਸੀ ਫਗਵਾੜਾ,ਸਹੋਤਾ ਸਾਹਿਬ, ਰਮੇਸ਼ ਪੌਰ, ਰਜਿੰਦਰ ਪੋਰ, ਟੋਨੀ ਬ੍ਰਹਾਗਾਮੋ, ਬੌਬੀ ਬੰਗਾ, ਗੁਰਵਿੰਦਰ ਸਿੰਘ ਜੀ ਤੇ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਇਟਲੀ ਦੇ ਪ੍ਰਧਾਨ ਬੀਰਬਲ ਰੱਤੂ ਜੀ ਨੇ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਤੇ ਆਪਣੇ ਵਿਚਾਰਾਂ ਨਾਲ ਹਾਜ਼ਰੀ ਲਗਵਾਈ। ਕੋਈ 4 ਘੰਟਿਆਂ ਤੋਂ ਵੱਧ ਚੱਲੀ ਇਸ ਵਿਚਾਰ ਗੋਸ਼ਟੀ ਸਾਰੇ ਹੀ ਭੈਣਾਂ ਭਰਾਵਾਂ ਤੇ ਬੱਚਿਆਂ ਨੇ ਬਹੁਤ ਹੀ ਸਾਂਝ ਤੇ ਮਿਲਵਰਤਨ ਦਾ ਸਬੂਤ ਦਿੱਤਾ।ਚਾਹ ਪਾਣੀ ਅਤੇ ਲੰਗਰ ਦੀ ਸੇਵਾ ਪੌਰ ਫੈਮਿਲੀ ਨੇ ਕੀਤੀ ਤੇ ਲੰਗਰ ਵਰਤਾਉਣ ਦੀ ਸੇਵਾ ਬੀਬੀਆਂ ਨੇ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਨਿਵਾਈ। ਇਸ ਪ੍ਰੋਗਰਾਮ ਦੀ ਸਭ ਤੋਂ ਵਧੀਆ ਗੱਲ ਇਹ ਸੀ ਕਿ ਇਸ ਪ੍ਰੋਗਰਾਮ ਦਾ ਆਯੋਜਨ ਪਿਛਲੇ ਸਾਲ ਬੁੱਧ ਧੰਮ ਘਰ ਵਾਪਸੀ ਕਰਕੇ ਚੁੱਕੇ ਸਾਥੀਆਂ ਨੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਕਿ ਉਨ੍ਹਾਂ ਸਾਰੇ ਸਾਮਾਜ ਦੇ ਲੋਕਾਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਜਿਹੜੇ ਕਹਿੰਦੇ ਸੀ ਕਿ ਇਹ ਲੋਕ ਬੁਧ ਧੰਮ ਵੱਲ ਲੈਕੇ ਜਾ ਰਹੇ ਹਨ ਨ ਕਿ ਗੁਰੂਆਂ ਮਹਾਂਪੁਰਸ਼ਾਂ ਵੱਲ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


