HOME ਧਰਮ-ਰਾਜ

ਧਰਮ-ਰਾਜ

ਜਸਵੀਰ ਸਿੱਖ ਮੋਰੋਂ

 (ਸਮਾਜ ਵੀਕਲੀ)  

ਬਣਾ ਰਹੇ ,ਲੋਕਾਂ ਨੂੰ ਮੂਰਖ ,
ਧਰਮ,ਰਾਜ ਨੇ ਪਾਈ ਜੋਟੀl

ਸਾਨੂੰ ਲਾਉਣ,ਸਵਰਗੀ ਲਾਰੇ,
ਨੀਤ ਇਹਨਾਂ ਦੀ ਪੂਰੀ ਖੋਟੀ l

ਆਪਣਾ ਫ਼ਾਇਦਾ,ਜੇਕਰ ਹੋਵੇ,
ਸਾਡੀ ਕਰਾ ਦੇਣ,ਬੋਟੀ ਬੋਟੀ l

ਹਾਂ,ਆਪੇ ਕਰਕੇ ਪੈਂਦਾ ਖਾਣਾ,
ਕੋਈ ਰੱਬ ਨਹੀਂ ਦਿੰਦਾ ਰੋਟੀ l

ਕਿਹੜੀ ਪੂਜਾ ਠੰਢ ਹਟਾਵੇ ?
ਬਿਨਾਂ ਪਾਏ ਨਾ,ਸਰਦਾ ਕੋਟੀl

ਕੋਈ ਇਹਨਾਂ ਦੇ ਪਰਦੇ ਫੋਲੇ,
ਮਾਰਨ ਆਉਂਦੇ,ਵੱਡੀ ਸੋਟੀ l

ਸੱਚ ਇਨਾ੍ਂ ਦੇ ,ਸੂਲ ਕਰਦਾ,
ਝੂਠ ਸਦਾ ਇਹ,ਜਾਂਦੇ ਘੋਟੀl

ਜਸਵੀਰ ਮੋਰੋਂ, ਰਲਕੇ ਦੋਵੇਂ,
ਵੇਖ,ਸਾਨੂੰ ਹਨ ਜਾਂਦੇ ਭੋਟੀl

Previous articleਨਵੇਂ ਇੰਚਾਰਜ ਪ੍ਰਤਾਪ ਸਿੰਘ ਦਾ ਬਸਪਾ ਦੇ ਸੂਬਾ ਦਫ਼ਤਰ ਵਿਖੇ ਸਵਾਗਤ
Next articleਦੁਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਵੱਲੋਂ ਬੀਐਸਪੀ ਸੁਪਰੀਮੋ ਮਾਇਆਵਤੀ ਦੇ ਬਿਆਨ ਦੀ ਸਲਾਘਾ -ਫੁੱਗਲਾਣਾ