HOME ਬਰੈਪਟਨ ਚ ਗਣਤੰਤਰ ਦਿਵਸ ਨੂੰ ਸਮਰਪਿਤ ਭਵ੍ਯ ਸਮਾਗਮ ਆਯੋਜਤ ਹਿਮਕੈਨ ਨੂੰ “ਸਰਵੋਤਮ...

ਬਰੈਪਟਨ ਚ ਗਣਤੰਤਰ ਦਿਵਸ ਨੂੰ ਸਮਰਪਿਤ ਭਵ੍ਯ ਸਮਾਗਮ ਆਯੋਜਤ ਹਿਮਕੈਨ ਨੂੰ “ਸਰਵੋਤਮ ਝਾਂਕੀ” ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ

5

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ )– ਇੰਡੀਆ ਪੈਨੋਰਮਾ ਦੇ ਪ੍ਰਬੰਧਾ ਹੇਠ ਸਥਾਨਕ ਹਿਮਾਚਲੀ ਭਾਈਚਾਰੇ ਦੇ ਸਾਂਝੇ ਉਦਮ ਸਦਕਾ ਪੀਅਰਸਨ ਕਨਵੈਂਸ਼ਨ ਸੈਂਟਰ, ਬਰੈਂਪਟਨ ਵਿੱਚ ਭਾਰਤ ਦੇ ਗਣਤੰਤਰ ਦਿਵਸ ਨੂੰ ਸਮਰਪਿਤ ਇੱਕ ਭਵ੍ਯ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਭਾਰਤੀ ਭਾਈਚਾਰੇ ਨਾਲ ਸੰਬੰਧਿਤ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਿਲ ਹੋਏ ਇਸ ਮੌਕੇ ਭਾਰਤ ਦੇ ਕਾਰਜਕਾਰੀ ਰਾਜਦੂਤ ਸ੍ਰੀ ਕਪਿਧਵਜ ਪ੍ਰਤਾਪ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਸਮਾਗਮ ਦੌਰਾਨ ਹਿਮਕੈਨ ਕਲਚਰ ਐਸੋਸੀਏਸ਼ਨ ਆਫ ਹਿਮਾਚਲ ਪ੍ਰਦੇਸ਼ ਨੂੰ ਅਗਸਤ 2025 ਵਿੱਚ ਹੋਈ ਇੰਡੀਆ ਡੇ ਪਰੇਡ ਦੌਰਾਨ ਕੀਤੀ ਗਈ ਸ਼ਾਨਦਾਰ ਸੱਭਿਆਚਾਰਕ ਪ੍ਰਸਤੁਤੀ ਲਈ “ਸਰਵੋਤਮ ਝਾਂਕੀ” ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਮਾਣਯੋਗ ਪੁਰਸਕਾਰ ਭਾਰਤ ਦੇ ਕਾਰਜਕਾਰੀ ਰਾਜਦੂਤ ਸ੍ਰੀ ਕਪਿਧਵਜ ਪ੍ਰਤਾਪ ਸਿੰਘ ਵੱਲੋਂ ਪ੍ਰਦਾਨ ਕੀਤਾ ਗਿਆ। ਇਹ ਉਪਲਬਧੀ ਨਾ ਸਿਰਫ ਹਿਮਕੈਨ ਸੰਸਥਾ ਲਈ, ਸਗੋਂ ਪੂਰੇ ਹਿਮਾਚਲੀ ਭਾਈਚਾਰੇ ਲਈ ਵੀ ਮਾਣ ਦੀ ਗੱਲ ਮੰਨੀ ਜਾ ਰਹੀ ਹੈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਿਮਕੈਨ ਦੇ ਪ੍ਰਧਾਨ ਸ੍ਰੀ ਦਲੀਪ ਕੁਮਾਰ ਨੇ ਕਿਹਾ ਕਿ ਇਹ ਸਨਮਾਨ ਸੰਸਥਾ ਦੀ ਪੂਰੀ ਟੀਮ ਦੇ ਸਾਂਝੇ ਯਤਨਾਂ, ਸਮਰਪਣ ਅਤੇ ਅਣਥੱਕ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਹਿਮਕੈਨ ਸੰਸਥਾ ਹਿਮਾਚਲ ਭਾਈਚਾਰੇ ਦੇ ਸਮਾਜਿਕ ਅਤੇ ਸੱਭਿਆਚਾਰਕ ਕਲਿਆਣ ਲਈ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਕੰਮ ਕਰਦੀ ਆ ਰਹੀ ਹੈ ਅਤੇ ਭਵਿੱਖ ਵਿੱਚ ਵੀ ਕਰਦੀ ਰਹੇਗੀ ਅਤੇ ਪਹਿਲਾਂ ਵਾਂਗ ਹਿਮਾਚਲ ਦੀ ਮਹਾਨ ਸੰਸਕ੍ਰਿਤੀ, ਪਰੰਪਰਾਵਾਂ ਅਤੇ ਵਿਰਾਸਤ ਨੂੰ ਅੰਤਰਰਾਸ਼ਟਰੀ ਮੰਚ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਰਹੇਗੀ। ਸ੍ਰੀ ਦਲੀਪ ਕੁਮਾਰ ਨੇ ਇਸ ਕਾਮਯਾਬੀ ਦਾ ਸਿਹਰਾ ਦਾ ਹਿਮਕੈਨ ਦੀ ਸਮੁੱਚੀ ਟੀਮ ਨੂੰ ਦਿੰਦਿਆਂ ਸਾਰੇ ਮੈਂਬਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੋਰਨਾ ਤੋਂ ਇਲਾਵਾ ਇਸ ਮੌਕੇ ਤੇ ਸ਼ੇਖਰ ਚੌਹਾਨ, ਰਾਜ ਪਾਲ, ਜ਼ੀਨਤ ਸਿੰਘ, ਨਵੀਂਨ ਨੇਕ, ਅੰਜਲੀਨਾ ਗੁਪਤਾ, ਮੋਨਾ ਸ਼ਰਮਾ, ਯਸ਼ ਰਾਣੀ, ਗੌਰੀ ਵਰਮਾ, ਸਾਗਰ ਜਸਵਾਲ, ਨਵਨੀਤ, ਪਾਰਸ, ਸੁਨੀਲ ਠਾਕੁਰ ਅਤੇ ਨਿਪੁਣ ਸ਼ਾਮਲ ਹਨ। ਅਖੀਰ ਵਿੱਚ ਉਹਨਾਂ ਇਹ ਵੀ ਦੱਸਿਆ ਕਿ ਹਿਮਕੈਨ ਸੰਸਥਾ ਵੱਲੋਂ 18 ਅਪ੍ਰੈਲ ਨੂੰ ਕਨੇਡਾ ਦੇ ਮਹਾਨਗਰ ਬਰੈਂਪਟਨ ਵਿੱਚ ਹਿਮਾਚਲ ਦਿਵਸ ਦਾ ਭਵ੍ਯ ਆਯੋਜਨ ਵੱਡੀ ਪੱਧਰ ਤੇ ਕੀਤਾ ਜਾਵੇਗਾ। ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਪਰੰਪਰਾਗਤ ਲੋਕ-ਨ੍ਰਿਤ ਅਤੇ ਸੰਗੀਤ, ਪ੍ਰਸਿੱਧ ਹਿਮਾਚਲੀ ਵਿਅੰਜਨਾਂ ਦੇ ਸਟਾਲ, ਸੱਭਿਆਚਾਰਕ ਪ੍ਰਦਰਸ਼ਨੀਆਂ ਅਤੇ ਵਿਸ਼ੇਸ਼ ਮਹਿਮਾਨਾਂ ਦੀ ਗੌਰਵਮਈ ਹਾਜ਼ਰੀ ਸਮਾਗਮ ਨੂੰ ਹੋਰ ਵੀ ਆਕਰਸ਼ਕ ਅਤੇ ਯਾਦਗਾਰ ਬਣਾਏਗੀ।
ਕੈਪਸ਼ਨ ਹਿਮਾਚਲੀ ਭਾਈਚਾਰੇ ਦੇ ਲੋਕਾਂ ਵੱਲੋਂ ਬਰੈਮਟਨ ਵਿੱਚ ਆਯੋਜਿਤ ਸਮਾਗਮ ਦੀਆਂ ਵੱਖ ਵੱਖ ਤਸਵੀਰਾਂ

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleThe Toothless Court and Empty Threats: The Indus Waters Treaty Dispute
Next articleਨਵੇਂ ਇੰਚਾਰਜ ਪ੍ਰਤਾਪ ਸਿੰਘ ਦਾ ਬਸਪਾ ਦੇ ਸੂਬਾ ਦਫ਼ਤਰ ਵਿਖੇ ਸਵਾਗਤ