HOME ਮਨਿਸਟਰੀ ਆਫ ਫਾਰਸਟ ਐਂਡ ਕਲਾਈਮੇਟ ਚੇਂਜ ਭਾਰਤ ਸਰਕਾਰ ਵੱਲੋਂ ਗਰੀਨ ਸਕੂਲ ਪ੍ਰੋਗਰਾਮ...

ਮਨਿਸਟਰੀ ਆਫ ਫਾਰਸਟ ਐਂਡ ਕਲਾਈਮੇਟ ਚੇਂਜ ਭਾਰਤ ਸਰਕਾਰ ਵੱਲੋਂ ਗਰੀਨ ਸਕੂਲ ਪ੍ਰੋਗਰਾਮ ਤਹਿਤ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ ਨੂੰ ਐਲਾਨਿਆ ਗਰੀਨ ਸਕੂਲ

4

 ਸ੍ਰੀ ਮੁਕਤਸਰ ਸਾਹਿਬ –  (ਸਮਾਜ ਵੀਕਲੀ)   (ਜਸਵਿੰਦਰ ਪਾਲ ਸ਼ਰਮਾ) ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲਜੀ (PSCST) ਚੰਡੀਗੜ੍ਹ ਦੀਆਂ ਗਾਈਡਲਾਈਨਜ਼ ਅਨੁਸਾਰ 2025-26 ਦੌਰਾਨ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵੱਲੋਂ ਗ੍ਰੀਨ ਸਕੂਲ  ਪ੍ਰੋਗਰਾਮ ਆਡਿਟ ਭਰਨ ਦੇ ਆਦੇਸ਼ ਦਿੱਤੇ ਗਏ ਸਨ। ਜਿਸ ਸਬੰਧੀ ਵਾਤਾਵਰਨ ਸਿੱਖਿਆ ਕੋਆਰਡੀਨੇਟਰਸ ਵੱਲੋਂ ਇਸ ਸਬੰਧੀ ਵਰਕਸ਼ਾਪ ਵੀ ਲਗਾਈ ਗਈ ਸੀ। ਇਸ ਗਰੀਨ ਸਕੂਲ ਪ੍ਰੋਗਰਾਮ ਤਹਿਤ ਸਕੂਲ  ਦੇ ਗਰੀਨ ਕੰਪੋਨੈਂਟ ਜਿਨਾਂ ਵਿੱਚ ਪਾਣੀ, ਊਰਜਾ,ਲੈਂਡ, ਵੇਸਟ, ਹਵਾ ਅਤੇ ਫੂਡ ਸ਼ਾਮਿਲ ਹਨ। ਇਸ ਪ੍ਰੋਗਰਾਮ ਤਹਿਤ ਭਾਰਤ ਸਰਕਾਰ ਦੇ ਪੋਰਟਲ ਤੇ ਇਹਨਾਂ ਵਿਸ਼ਿਆਂ ਬਾਰੇ ਸਕੂਲ ਦੇ ਵਾਤਾਵਰਨ ਨੂੰ ਦੇਖਦੇ ਹੋਏ ਪ੍ਰਸ਼ਨਾਂ ਦੇ ਉੱਤਰ ਦਿੱਤੇ ਜਾਂਦੇ ਹਨ। ਇਹ ਆਡਿਟ ਅਕਤੂਬਰ ਮਹੀਨੇ ਵਿੱਚ ਕੀਤਾ ਗਿਆ ਸੀ। ਪਿਛਲੇ ਦਿਨੀ ਭਾਰਤ ਸਰਕਾਰ ਵਲੋਂ ਇਸ ਆਡਿਟ ਦਾ ਰਿਜ਼ਲਟ ਕੱਢਿਆ ਗਿਆ ਜਿਸ ਵਿੱਚ ਪੀਐਮਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ ਨੂੰ ਗਰੀਨ ਸਕੂਲ ਘੋਸ਼ਿਤ ਕੀਤਾ ਗਿਆ। ਇਸ ਦਾ ਸਾਰਾ ਸਹਿਰਾ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਕਮਲਾ ਦੇਵੀ ਜੀ ਅਤੇ ਉਨਾਂ ਦੇ ਮਿਹਨਤੀ ਸਟਾਫ ਨੂੰ ਜਾਂਦਾ ਹੈ। ਜ਼ਿਲ੍ਹੇ ਦੇ ਈਕੋ ਕਲੱਬ ਕੋਆਰਡੀਨੇਟਰ ਅਤੇ ਸਕੂਲ ਦੇ ਸਾਇੰਸ ਮਾਸਟਰ ਸ੍ਰੀ ਰਾਜਨ ਕੁਮਾਰ  ਗੋਇਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਜਸਵਿੰਦਰ ਸ਼ਰਮਾ ਨੂੰ ਦੱਸਿਆ ਕਿ ਇਸ ਸਫਲਤਾ ਦੇ ਪਿੱਛੇ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲਜੀ  ਦੇ ਜੁਆਇੰਟ ਡਾਇਰੈਕਟਰ ਡਾ. ਬਾਠ ਅਤੇ ਪ੍ਰੋਜੈਕਟ ਸਾਇੰਟਿਸਟ ਡਾ.ਮੰਦਾਕਨੀ ਠਾਕੁਰ ਦੀ ਭੂਮਿਕਾ ਨੂੰ ਭੁਲਾਇਆ ਨਹੀਂ ਜਾ ਸਕਦਾ। ਜਿਨ੍ਹਾਂ ਨੇ ਹਰ ਸਮੇਂ ਪੰਜਾਬ ਦੇ ਸਾਰੇ  ਸਕੂਲਾਂ ਨਾਲ ਜੁੜ ਕੇ ਇਸ ਕੰਮ ਨੂੰ ਨੇਪਰੇ ਚਾੜਿਆ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਕਮਲਾ ਦੇਵੀ ਜੀ ਨੇ ਖੁਸ਼ੀ ਦਾ ਪ੍ਰਗਟਾਵਾ  ਕਰਦੇ ਹੋਏ ਦੱਸਿਆ ਕਿ ਉਹਨਾਂ ਦੇ ਸਕੂਲ ਨੂੰ ਗਰੀਨ ਸਕੂਲ ਬਣਾਉਣ ਵਿੱਚ ਸਕੂਲ ਦੇ ਸਾਰੇ ਹੀ ਅਧਿਆਪਕਾਂ ਦਾ ਬਹੁਤ ਯੋਗਦਾਨ ਰਿਹਾ ਹੈ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਦੀਆਂ ਗਾਈਡਲਾਈਨਜ਼  ਅਨੁਸਾਰ ਕੰਮ ਕਰਕੇ ਸਕੂਲ ਨੂੰ ਗਰੀਨ ਸਕੂਲ ਵਿੱਚ ਤਬਦੀਲ ਕੀਤਾ ਹੈ। ਇਸ  ਪ੍ਰੋਗਰਾਮ ਤਹਿਤ ਮਨਿਸਟਰੀ ਆਫ ਫੋਰੈਸਟ ਐਂਡ ਕਲਾਈਮੇਟ ਚੇਂਜ ਭਾਰਤ ਸਰਕਾਰ ਵੱਲੋਂ 30 ਜਨਵਰੀ 2026 ਨੂੰ ਇੰਡੀਆ ਹੈਬੀਟੈਟ ਸੈਂਟਰ ਨਵੀਂ ਦਿੱਲੀ ਵਿਖੇ ਸਕੂਲ ਦੇ ਸਾਇੰਸ ਅਧਿਆਪਕ ਮਾਸਟਰ ਸ੍ਰੀ ਰਾਜਨ ਕੁਮਾਰ ਗੋਇਲ ਜੀ ਨੂੰ  ਸਨਮਾਨਿਤ ਕੀਤਾ। ਜੋ ਕਿ ਸਕੂਲ ਲਈ ਅਤੇ ਜ਼ਿਲ੍ਹੇ ਲਈ ਇੱਕ ਮਾਨ ਵਾਲੀ ਗੱਲ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਪੰਜ ਸਕੂਲ ਗਰੀਨ ਸਕੂਲ  ਘੋਸ਼ਿਤ ਕੀਤੇ ਗਏ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleगैंडे की रक्षा से विकास की पटरी तक: असम ने संरक्षण की मिसाल कायम की
Next articleਕੇਂਦਰੀ ਬਜਟ ਵਿੱਚ ਪੰਜਾਬ ਪ੍ਰਤੀ ਦਿਖਾਈ ਬੇਰੁਖ਼ੀ:ਅਜੇ ਮੰਗੂਪੁਰ, ਵਿੱਕੀ ਚੋਧਰੀ