ਨਿਰਪੱਖ ਏਡ ਨੇ ਹਮੇਸ਼ਾ ਬੱਚਿਆਂ ਨੂੰ ਇਤਿਹਾਸ ਨਾਲ ਜੋੜਿਆ : ਗੁਰਮੀਤ ਸਿੰਘ ਭਾਂਖਰਪੁਰ
ਡੇਰਾਬੱਸੀ, (ਸਮਾਜ ਵੀਕਲੀ) (ਸੰਜੀਵ ਸਿੰਘ ਸੈਣੀ) ਨਿਰਪੱਖ ਏਡ ਵੱਲੋ ਗੁਰੂ ਹਰਿ ਰਾਇ ਸਾਹਿਬ ਜੀ ਅਤੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਚਿਆਂ ਦਾ ਪ੍ਰਸਨ-ਉੱਤਰ ਮੁਕਾਬਲਾ ਕਰਵਾਇਆ ਗਿਆl ਇਹ ਮੁਕਾਬਲੇ ਪਿੰਡ ਭਾਂਖਰਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ , ਜਿਸ ਵਿੱਚ ਬੱਚਿਆਂ ਨੇ ਬਹੁਤ ਉਤਸਾਹ ਨਾਲ ਭਾਗ ਲਿਆl ਪ੍ਰੋਗਰਾਮ ਵਿੱਚ ਗੁਰਮੁੱਖੀ ਗਿਣਤੀ ਦਾ ਗਿਆਨ,ਦੱਸ ਗੁਰੂ ਸਾਹਿਬਾਨ,ਪੰਜ ਪਿਆਰੇ, ਚਾਰ ਸਾਹਿਬਜਾਦਿਆ,ਭਗਤ ਰਵਿਦਾਸ ਜੀ,ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਗਿਆਨ ਅਤੇ ਪੰਜ ਤਖਤਾਂ ਦਾ ਗਿਆਨ ਦੇ ਆਧਾਰ ਤੇ ਇਤਿਹਾਸਕ ਪ੍ਰਸਨ ਉੱਤਰ ਦਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਕੁੱਲ 16 ਟੀਮਾਂ ਨੇ ਹਿੱਸਾ ਲਿਆ , ਜਿਨਾਂ ਵਿੱਚੋਂ ਤਿੰਨ ਟੀਮਾਂ ਨੂੰ ਜੇਤੂ ਐਲਾਨਿਆ ਗਿਆ l ਇਹਨਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਰਸ਼ਪ੍ਰੀਤ ਕੌਰ ਅਤੇ ਜਗਦੀਪ ਸਿੰਘ , ਦੂਸਰਾ ਸਥਾਨ ਇਸਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਅਤੇ ਤੀਸਰਾ ਸਥਾਨ ਸੂਖਮਜੀਤ ਸਿੰਘ ਅਤੇ ਗੁਰਕੀਰਤ ਕੌਰ ਨੂੰ ਦਿੱਤਾ ਗਿਆ l ਨਿਰਪੱਖ ਏਡ ਪ੍ਰਧਾਨ ਗੁਰਮੀਤ ਸਿੰਘ ਭਾਂਖਰਪੁਰ ਨੇ ਕਿਹਾ ਕਿ ਅਸੀਂ ਨਿਰਪੱਖ ਏਡ ਵਿੱਚ ਹਮੇਸ਼ਾ ਹੀ ਵਿੱਦਿਆ ਨੂੰ ਤਰਜੀਹ ਦਿੰਦੇ ਹਾਂ ਅਤੇ ਬੱਚਿਆਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕਰਦੇ ਹਾਂ ਨਿਰਪੱਖ ਏਡ ਵੱਲੋ ਪਹਿਲਾ ਵੀ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ। ਨਿਰਪੱਖ ਏਡ ਵਿਦਿਆ ਤੋ ਇਲਾਵਾ ਡਾਕਟਰੀ ਸਹਾਇਤਾ ਅਤੇ ਸੁੱਖੇ ਰਾਸਨ ਦੀ ਵੀ ਸਹਾਇਤਾ ਕਰਦੀ ਹੈ। ਇਸ ਮੌਕੇ ਨਿਰਪੱਖ ਏਡ ਦੇ ਮੈਂਬਰ ਗਗਨਪ੍ਰੀਤ ਸਿੰਘ,ਗੁਰਪ੍ਰੀਤ ਸਿੰਘ,ਡਾ.ਅਮਨਦੀਪ ਕੌਰ,ਹਰਲੀਨ ਕੌਰ,ਹਰਪ੍ਰੀਤ ਕੌਰ,ਜਸਪਿੰਦਰ ਕੌਰ ਅਤੇ ਕੁਲਵੀਰ ਸਿੰਘ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



