HOME ਹੋਮਿਓਪੈਥੀ ਤੇ ਆਯੁਰਵੈਦਿਕ ਵਿਭਾਗ ਵੱਲੋ ਲਗਾਏ ਆਯੂਸ਼ ਕੈਂਪ ਦੌਰਾਨ 651ਮਰੀਜ਼ਾਂ ਦਾ ਚੈਕਅੱਪ...

ਹੋਮਿਓਪੈਥੀ ਤੇ ਆਯੁਰਵੈਦਿਕ ਵਿਭਾਗ ਵੱਲੋ ਲਗਾਏ ਆਯੂਸ਼ ਕੈਂਪ ਦੌਰਾਨ 651ਮਰੀਜ਼ਾਂ ਦਾ ਚੈਕਅੱਪ ਕਰਕੇ ਦਵਾਈਆਂ ਵੀ ਦਿੱਤੀਆਂ

4
ਅਮਰਗੜ੍ਹ-  (ਸਮਾਜ ਵੀਕਲੀ)  (ਕੁਲਵੰਤ ਸਿੰਘ ਮੁਹਾਲੀ) ਡਾਇਰੈਕਟਰ ਆਯੁਰਵੇਦ ਪੰਜਾਬ ਡਾ.ਰਮਨ ਖੰਨਾ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਆਯੁਰਵੇਦ ਤੇ ਯੂਨਾਨੀ ਅਫ਼ਸਰ ਡਾ.ਮਲਕੀਤ ਸਿੰਘ ਅਤੇ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ.ਰਾਜੀਵ ਜਿੰਦੀਆ (ਡਾਇਰੈਕਟਰ ਹੋਮਿਓਪੈਥੀ ਪੰਜਾਬ ਦਾ ਵਾਧੂ ਚਾਰਜ) ਦੀ ਰਹਿਨੁਮਾਈ ਹੇਠ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਅਮਰਗੜ੍ਹ ਜ਼ਿਲ੍ਹਾ ਮਾਲੇਰਕੋਟਲਾ ਵਿਖ਼ੇ ਇੱਕ ਆਯੁਸ਼ ਕੈਂਪ ਦਾ ਆਯੋਜਨ ਕੀਤਾ ਗਿਆ।ਇਹ ਕੈਂਪ ਹੋਮਿਓਪੈਥੀਕ ਡਾ.ਅੰਮ੍ਰਿਤ ਪਾਲ ਸਿੰਘ ਅਤੇ ਡਾ.ਕਮਲਪ੍ਰੀਤ ਕੈਂਪ ਇੰਚਾਰਜ ਦੀ ਦੇਖਰੇਖ ਹੇਠ ਲਗਾਇਆ ਗਿਆ।ਇਸ ਸਬੰਧੀ ਹੋਮਿਓਪੈਥੀਕ ਡਾ ਅੰਮ੍ਰਿਤ ਪਾਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁ. ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਦੌਰਾਨ ਸ਼ੂਗਰ, ਚਮੜੀ ਦੇ ਰੋਗ, ਜੋੜਾਂ ਦੇ ਰੋਗ, ਇਸਤਰੀ ਰੋਗ, ਪੇਟ ਦੇ ਰੋਗ ਅਤੇ ਮੌਸਮੀ ਬਿਮਾਰੀਆਂ ਸਮੇਤ ਕੈਂਪ ਦੌਰਾਨ ਆਯੁਰਵੈਦਿਕ ਤੇ ਹੋਮਿਓਪੈਥੀ ਦੇ ਮਾਹਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਕੈਂਪ ਦੌਰਾਨ ਕੁੱਲ 651 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚੋਂ 318 ਮਰੀਜ਼ਾਂ ਦੀ ਜਾਂਚ ਆਯੁਰਵੇਦ ਵਿਭਾਗ ਵੱਲੋਂ ਅਤੇ 333 ਮਰੀਜ਼ਾਂ ਦੀ ਜਾਂਚ ਹੋਮਿਓਪੈਥੀ ਵਿਭਾਗ ਵਲੋਂ ਕਰਕੇ ਮਰੀਜ਼ਾਂ ਨੂੰ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥੀ ਦਵਾਈਆਂ ਦਿੱਤੀਆਂ ਗਈਆਂ। ਡਿਪਟੀ ਸਿਵਿਲ ਸਰਜਨ ਮਾਲੇਰਕੋਟਲਾ ਡਾ.ਸਜ਼ੀਲਾ ਖ਼ਾਨ ਅਤੇ ਐਸ.ਐਮ.ਓ ਡਾ.ਅਮਨਦੀਪ ਕੌਰ ਵਿਸ਼ੇਸ਼ ਤੌਰ ਤੇ ਕੈਂਪ ਦਾ ਨਿਰੀਖਣ ਕਰਨ ਪੁੱਜੇ। ਕੈਂਪ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਆਮ ਲੋਕਾਂ ਨੂੰ ਸਿਹਤ ਸੰਭਾਲ ਸਬੰਧੀ ਜਾਗਰੂਕ ਵੀ ਕੀਤਾ ਗਿਆ। ਕੈਂਪ ਦੌਰਾਨ ਡਾ.ਵਾਹਿਦ, ਡਾ.ਨਿਸ਼ਾਤ ਭੱਟੀ ਅਤੇ ਡਾ.ਜਸਦੀਪ ਸਿੰਘ ਵੱਲੋਂ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਦੀ ਬਿਮਾਰੀ ਅਨੁਸਾਰ ਉਚਿਤ ਦਵਾਈਆਂ ਦੇ ਨਾਲ-2 ਸਿਹਤਮੰਦ ਖੁਰਾਕ ਲਈ ਵੀ ਸਲਾਹ ਦਿੱਤੀ ਗਈ।ਡਾ ਕਟਰਾਂ ਵੱਲੋਂ ਨਿਰਧਾਰਤ ਦਵਾਈਆਂ ਨੂੰ ਠੀਕ ਮਾਤਰਾ ਅਤੇ ਅਨੁਪਾਨ ਸਮੇਤ ਉਪਵੈਦ ਰਮਨਜੀਤ ਕੌਰ ,ਗੁਰਪ੍ਰੀਤ ਸਿੰਘ, ਡਿਸਪੈਸਰ ਨੀਰੂ ਗਰਗ ਅਤੇ ਰੁਬੀਨਾ ਵੱਲੋਂ ਵੰਡੀਆਂ ਗਿਆ।ਕੈੰਪ ਵਿੱਚ ਵਿਸ਼ੇਸ਼ ਤੌਰ ਤੇ ਡਾ ਕਰਨ ਸ਼ਰਮਾ,ਰਣਬੀਰ ਸਿੰਘ ਢੰਡੇ, ਡਾ.ਅਮਨ ਸੋਹਲ ,ਡਾ ਭੈਇੰਦਰ ਸਿੰਘ ਪਹੁੰਚੇ।ਡਾ.ਵਾਹਿਦ ਦੁਆਰਾ ਲੋਕਾਂ ਨੂੰ ਆਯੂਸ਼ ਅਤੇ ਸਿਹਤਮੰਦ ਜੀਵਨਸ਼ੈਲੀ ਬਾਰੇ ਵਿਸਥਰਪੂਰਵਕ ਜਾਣਕਾਰੀ ਦਿੱਤੀ ਗਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਾਲ 2026 ਦੇ ਸਮਾਗਮਾਂ ਦੀਆਂ ਮਿਤੀਆਂ ਦਾ ਲੇਖਕ ਪਾਠਕ ਸਾਹਿਤ ਸਭਾ ਵਲੋ ਐਲਾਨ
Next article*ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਨੁੱਖਤਾ ਲਈ ਕੀਤਾ ਖੂਨਦਾਨ*