HOME ਗ੍ਰਾਮ ਪੰਚਾਇਤ ਵੱਲੋਂ ਕਾਮਰੇਡ ਪ੍ਰੇਮ ਸਿੰਘ ਘੜਾਮਾਂ ਦਾ ਵਿਸ਼ੇਸ਼ ਸਨਮਾਨ

ਗ੍ਰਾਮ ਪੰਚਾਇਤ ਵੱਲੋਂ ਕਾਮਰੇਡ ਪ੍ਰੇਮ ਸਿੰਘ ਘੜਾਮਾਂ ਦਾ ਵਿਸ਼ੇਸ਼ ਸਨਮਾਨ

4

ਘਨੌਰ,  (ਸਮਾਜ ਵੀਕਲੀ)  (ਰੋਮੀ ਘੜਾਮਾਂ): ਹਲਕਾ ਘਨੌਰ ਅਧੀਨ ਪੈਂਦੇ ਪਿੰਡ ਘੜਾਮਾਂ ਕਲਾਂ/ਖੁਰਦ ਦੇ ਸਰਕਾਰੀ ਮਿਡਲ ਸਕੂਲ ਦੇ ਸਮੁੱਚੇ ਸਟਾਫ਼ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਜਿੱਥੇ ਲੰਗਰ ਦੀ ਸੇਵਾ ਦਵਿੰਦਰ ਸਿੰਘ ਯੂ.ਕੇ. ਪੁੱਤਰ ਸਵ: ਸੋਹਣ ਸਿੰਘ/ਰਜਵੰਤ ਕੌਰ ਵੱਲੋਂ ਕਰਵਾਈ ਗਈ। ਇਸ ਦੌਰਾਨ ਗ੍ਰਾਮ ਪੰਚਾਇਤ, ਘੜਾਮਾਂ ਖੁਰਦ ਵੱਲੋਂ ਉੱਘੇ ਟ੍ਰਾਂਸਪੋਰਟਰ ਅਤੇ ਸਮਾਜ-ਸੇਵੀ ਪ੍ਰੇਮ ਸਿੰਘ ਘੜਾਮਾਂ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ ਕਿਰਨ ਬਾਲਾ ਅਤੇ ਮਾਸਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਕਾਮਰੇਡ ਸਾਹਬ ਲੰਮੇ ਸਮੇਂ ਤੋਂ ਸਕੂਲ ਦੀਆਂ ਮੁਢਲੀਆਂ ਲੋੜਾਂ ਦਾ ਖ਼ਾਸ ਧਿਆਨ ਰੱਖਦੇ ਹਨ। ਕਿਸੇ ਵੀ ਸਮੱਸਿਆ ਦੇ ਆਰਥਿਕ ਹੱਲ ਲਈ ਉਨ੍ਹਾਂ ਦਾ ਹਮੇਸ਼ਾ ਹੀ ਹਾਂ-ਪੱਖੀ ਹੁੰਗਾਰਾ ਰਹਿੰਦਾ ਹੈ। ਜਿਸ ਲਈ ਗ੍ਰਾਮ ਪੰਚਾਇਤ, ਮੋਹਤਬਰ ਸੱਜਣਾਂ ਅਤੇ ਸਕੂਲ ਸਟਾਫ਼ ਵੱਲੋਂ ਉਨ੍ਹਾਂ ਦਾ ਇਹ ਆਦਰ ਸਤਿਕਾਰ ਕੀਤਾ ਗਿਆ। ਇਸ ਮੌਕੇ ਜੋਧਵੀਰ ਸਿੰਘ ਪਤੀ ਗੁਰਪ੍ਰੀਤ ਕੌਰ ਸਰਪੰਚ, ਸੁਰਿੰਦਰ ਕੁਮਾਰ ਪੁੱਤਰ ਸੁਨੀਤਾ ਰਾਣੀ ਸਰਪੰਚ, ਮਾਸਟਰ ਦਲੀਪ ਕੁਮਾਰ, ਅਮਨਦੀਪ ਕੌਰ ਐੱਸ.ਐੱਮ.ਸੀ. ਮੈਂਬਰ, ਰਣਜੀਤ ਸਿੰਘ ਸਾਬਕਾ ਸਰਪੰਚ, ਅੰਗਰੇਜ਼ ਸਿੰਘ ਗੱਜੂ, ਵਰਿਆਮ ਸਿੰਘ, ਨਿਸ਼ਾਨ ਸਿੰਘ ਜਿਲ੍ਹਾ ਪ੍ਰਧਾਨ ਆਪ ਪਟਿਆਲਾ,  ਗੁਰਮੀਤ ਸਿੰਘ, ਅਵਤਾਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸੋਨੇ ਦੇ ਵਪਾਰੀ ਹਰਕੇਸ਼ ਭਾਰਦਵਾਜ (ਸੋਢੀ ਸਰਾਫ ) ਨੂੰ ਸਦਮਾ, ਭਰਜਾਈ ਦਾ ਦੇਹਾਂਤ
Next article*ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਜ਼ਿਲ੍ਹਾ ਪੱਧਰੀ ਮੈਗਾ ਦਾਖਲਾ ਮੁਹਿੰਮ ਦੀ ਕੀਤੀ ਸੁਰੂਆਤ*