HOME *ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਜ਼ਿਲ੍ਹਾ ਪੱਧਰੀ ਮੈਗਾ ਦਾਖਲਾ ਮੁਹਿੰਮ ਦੀ...

*ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਜ਼ਿਲ੍ਹਾ ਪੱਧਰੀ ਮੈਗਾ ਦਾਖਲਾ ਮੁਹਿੰਮ ਦੀ ਕੀਤੀ ਸੁਰੂਆਤ*

1
ਕੈਪਸ਼ਨ:- ਸਕੂਲ ਆਫ ਐਮੀਨੈਂਸ (ਐਸ.ਓ.ਈ) ਨਵਾਂਸਹਿਰ ਤੋਂ ਵਿਦਿਅਕ ਸ਼ੈਸ਼ਨ 2026-27 ਲਈ ਜ਼ਿਲ੍ਹਾ ਪੱਧਰੀ ਮੈਗਾ ਦਾਖਲਾ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ। ਜ਼ਿਲ੍ਹੇ ਦੀ ਦਾਖਲਾ ਮੁਹਿੰਮ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ।

*ਡਿਪਟੀ ਕਮਿਸ਼ਨਰ ਨੇ ਦਾਖਲਾ ਮੁਹਿੰਮ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ*

ਨਵਾਂਸਹਿਰ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਵਿਦਿਅਕ ਸ਼ੈਸ਼ਨ 2026-27 ਲਈ ਜ਼ਿਲ੍ਹਾ ਪੱਧਰੀ ਮੈਗਾ ਦਾਖਲਾ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਸਕੂਲ ਆਫ ਐਮੀਨੈਂਸ (ਐਸ.ਓ.ਈ) ਨਵਾਂਸਹਿਰ ਤੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਵੀ ਮੌਜੂਦ ਸਨ।ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ  ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਂਦੀ ਗਈ ਹੈ ਤੇ ਅੱਜ ਸਾਡੇ ਸਰਕਾਰੀ ਸਕੂਲ ਸਮੇਂ ਦੇ ਹਾਣੀ ਬਣ ਗਏ ਹਨ ਤੇ ਇਹਨਾਂ ਸਕੂਲਾਂ ਵਿੱਚ ਮੁਫਤ ਸਿੱਖਿਆ ਦਿੱਤੀ ਜਾ ਰਹੀ ਹੈ ਬੱਚਿਆ ਨੂੰ ਮੁਫਤ ਕਿਤਾਬਾਂ , ਮੁਫਤ ਵਰਦੀਆਂ ਅਤੇ ਮੁਫਤ ਮਿਡਲ ਡੇ ਮੀਲ ਦੀ ਸਹੂਲਤ ਹੈ।  ਇਸ ਤੋਂ ਇਲਾਵਾ ਬੱਚਿਆ ਨੂੰ ਸਰਕਾਰ ਵਲੋਂ ਵਜੀਫੇ ਵੀ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਉੱਚ ਦਰਜਾ ਸਿੱਖਿਆ ਪ੍ਰਾਪਤ ਅਧਿਆਪਕ ਕੰਮ ਰਹੇ ਹਨ ਅਤੇ ਬੱਚਿਆ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਬੱਚਿਆਂ ਦੇ ਮਾਪਿਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਬਿਹਤਰ ਤੇ ਵਧੀਆ ਸਿੱਖਿਆ ਮਿਲ ਸਕੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚੇ ਆਈ.ਆਈ.ਟੀ ਅਤੇ ਵੱਡੇ ਮੈਡੀਕਲਾਂ ਕਾਲਜਾਂ ਵਿੱਚ ਦਾਖਲਾ ਪ੍ਰਾਪਤ ਕਰ ਹਰੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲ਼ਾਂ ਵਿੱਚ ਪ੍ਰਾਈਵੇਟ ਸਕੂਲਾਂ ਦੀ ਤਰਜ ਤੇ ਨਰਸਰੀ ਜਮਾਤਾਂ ਦੀ ਸੁਰੂਆਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਜ਼ਿਲ੍ਹੇ ਦੀ ਦਾਖਲਾ ਮੁਹਿੰਮ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਇਹ ਦਾਖਲਾ ਵੈਨ ਜਿਲ੍ਹੇ ਦੇ ਸਾਰੇ ਬਲਾਕਾਂ ਦੇ ਵੱਖ ਵੱਖ ਪਿੰਡਾਂ ਵਿੱਚ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਦੱਸੇਗੀ ਅਤੇ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰੇਗੀ।ਇਸ ਤੋਂ ਪਹਿਲਾਂ ਜਿਲ੍ਹਾ ਸਿੱਖਿਆ ਅਫਸਰ ਅਨੀਤਾ ਸਰਮਾ ਵਲੋਂ ਡਿਪਟੀ ਕਮਿਸ਼ਨਰ ਨੂੰ ਜੀ ਆਇਆ ਆਖਿਆਂ ਅਤੇ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਵਾਰ ਸਕੂਲਾਂ ਨੂੰ 10 ਫੀਸਦੀ ਦਾਖਲਾ ਵਧਾਉਣ ਲਈ ਟੀਚਾ ਦਿੱਤਾ ਗਿਆ ਹੈ। ਉਪ ਜਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਵਲੋਂ ਮੁੱਖ ਮਹਿਮਾਨ ਅਤੇ ਬਾਕੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸਰਬਜੀਤ ਸਿੰਘ ਐਸ.ਓ.ਈ ਨਵਾਂਸਹਿਰ, ਪ੍ਰਿੰ. ਡਾ.ਸੁਰਿੰਦਰ ਪਾਲ ਅਗਨੀਹੋਤਰੀ, ਪ੍ਰਿੰ. ਰਜਨੀਸ਼ ਕੁਮਾਰ, ਪ੍ਰਿੰ. ਰਾਜਨ ਭਾਰਦਵਾਜ , ਬੀ.ਐਨ.ਓ ਗੁਰਪ੍ਰੀਤ ਸਿੰਘ, ਪਰਮਿੰਦਰ ਭੰਗਲ ਸਟੇਟ ਅਵਾਰਡੀ, ਬੀ.ਐਨ.ਓ ਅਮਨਪ੍ਰੀਤ ਸਿੰਘ ਜੌਹਰ, ਬੀ.ਐਨ.ਓ ਲਲਿਤਾ ਕੁਮਾਰੀ, ਸਤਨਾਮ ਸਿੰਘ ਡੀ.ਆਰ.ਸੀ ਪ੍ਰਾਇਮਰੀ, ਅਵਤਾਰ ਸਿੰਘ ਬੀ.ਪੀ.ਈ.ਓ ਨਵਾਂਸਹਿਰ, ਗੁਰਪਾਲ ਸਿੰਘ ਬੀ.ਪੀ.ਈ.ਓ ਔੜ, ਜਗਦੀਪ ਸਿੰਘ ਬੀ.ਪੀ.ਈ.ਓ ਬੰਗਾ, ਕੁਲਦੀਪ ਸਿੰਘ ਔਲੀਆਪੁਰ ਬੀ.ਐਨ.ਓ ਬਲਾਚੌਰ, ਰਮਨ ਕੁਮਾਰ ਬੀ.ਅੇਨ.ਓ ਨਵਾਂਸਹਿਰ, ਨਵੀਨ ਗੁਲਾਟੀ, ਦਿਨੇਸ ਗੌਤਮ, ਸੁਰੇਸ ਕੁਮਾਰ ਸ਼ਾਸਤਰੀ, ਨੀਲ ਕਮਲ ਬੀ.ਆਰ.ਸੀ, ਅਮਨਦੀਪ ਸਿੰਘ ਸੀ.ਐਚ.ਟੀ, ਜਸਵਿੰਦਰ ਕੌਰ ਸੀ.ਐਚ.ਟੀ, ਰਾਮ ਲਾਲ ਐਚ.ਟੀ, ਜਸਵਿੰਦਰ ਸਿੰਘ ਸੁਪਰਡੈਂਟ, ਰਾਮ ਤੀਰਥ ਸਿੰਘ ਸੀ.ਐਚ.ਟੀ, ਹੰਸ ਰਾਜ ਸੀ.ਐਚ.ਟੀ, ਬਲੜਰਿ ਕੌਰ ਸੀ.ਐਚ.ਟੀ.ਅਵਤਾਰ ਕੌਰ ਸੀ.ਐਚ.ਟੀ, ਕਵਿਤਾ ਸੱਭਰਵਾਲ,ਡਿੰਪੀ ਖੁਰਾਨਾ, ਡੌਲੀ ਧੀਮਾਨ, ਦਵਿੰਦਰ ਕੁਮਾਰ ਸੀ.ਐਚ.ਟੀ, ਗੁਰਦਿਆਲ ਮਾਨ ਬੀ.ਆਰ.ਸੀ, ਬਰਿੰਦਰ ਕੁਮਾਰ, ਪਰਮਿਦਰ ਸਿੰਘ, ਅਸਵਨੀ ਕੁਮਾਰ ਸੀ.ਐਚ.ਟੀ, ਰਾਮ ਲਾਲ, ਨੀਮਲ ਕੁਮਰੀ ਮਜਾਰਾਂ ਕਲਾਂ, ਨੀਲਮ ਕੁਮਾਰੀ ਮਹਾਲੋਂ ਆਦਿ ਸਮੇਤ ਜਿਲ੍ਹੇ ਦੇ ਸਮੂਹ ਅਧਿਆਪਕ ਅਤੇ ਅਧਿਕਾਰੀ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗ੍ਰਾਮ ਪੰਚਾਇਤ ਵੱਲੋਂ ਕਾਮਰੇਡ ਪ੍ਰੇਮ ਸਿੰਘ ਘੜਾਮਾਂ ਦਾ ਵਿਸ਼ੇਸ਼ ਸਨਮਾਨ
Next articleਸ਼ੁਕਰਾਨਾ ਸਮਾਗਮ ਮੌਕੇ ਅੱਪਰੇ ਤੋਂ ਸੰਗਤ ਲਈ ਚਲਾਈ ਗਈ ਫ੍ਰੀ ਬੱਸ