HOME ਅਵਿਨਾਸ਼ ਰਾਏ ਖੰਨਾ ਰਸੋਖਾਨਾ ਸ੍ਰੀ ਨਾਭ ਕਮਲ ਰਾਜਾ ਸਾਹਿਬ ਦੇ ਦਰਬਾਰ ਤੇ...

ਅਵਿਨਾਸ਼ ਰਾਏ ਖੰਨਾ ਰਸੋਖਾਨਾ ਸ੍ਰੀ ਨਾਭ ਕਮਲ ਰਾਜਾ ਸਾਹਿਬ ਦੇ ਦਰਬਾਰ ਤੇ ਹੋਏ ਨਤਮਸਤਕ

4

ਮੁੱਖ ਮੰਤਰੀ ਨੂੰ ਮਜਾਰੇ ਆਕੇ ਮੁਆਫੀ ਮੰਗਣੀ ਚਾਹੀਦੀ ਹੈ – ਸ੍ਰੀ ਖੰਨਾ

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ):- ਅੱਜ ਪੈਂਦੀ ਤੇਜ ਬਾਰਿਸ਼ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਬੰਗਾ ਦੀ ਲੋਕਲ ਲੀਡਰਸ਼ਿਪ ਨੂੰ ਨਾਲ ਲੈ ਕੇ 108 ਧੰਨ ਧੰਨ ਹਜੂਰ ਸ੍ਰੀ ਨਾਭ ਕਮਲ ਰਾਜਾ ਸਾਹਿਬ ਦੇ ਪਵਿੱਤਰ ਦਰਬਾਰ ਮਜਾਰਾ ਰਾਜਾ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਨੇ ਸਭ ਤੋਂ ਪਹਿਲਾਂ ਰਾਜਾ ਸਾਹਿਬ ਜੀ ਦੇ ਪਵਿੱਤਰ ਦਰਬਾਰ ਵਿੱਖੇ ਜਾ ਕੇ ਮੱਥਾ ਟੇਕਿਆ ਅਤੇ ਫਿਰ ਉੱਥੇ ਦੀ ਪ੍ਰਬੰਧਕ ਕਮੇਟੀ ਦੇ ਨਾਲ ਮੁਲਾਕਾਤ ਕੀਤੀ। ਕਮੇਟੀ ਨਾਲ ਵਿਚਾਰ ਵਟਾਂਦਰੇ ਤੋਂ ਉਪਰੰਤ ਉਹਨਾਂ ਨੇ ਕਿਹਾ ਕਿ 108 ਸ੍ਰੀ ਨਾਭ ਕਮਲ ਰਾਜਾ ਸਾਹਿਬ ਰਸੋਖਾਨਾ ਪ੍ਰਬੰਧਕ ਕਮੇਟੀ ਦੇ ਕੋਲ ਪਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਹਰ ਰਿਕਾਰਡ ਦਰੁਸਤ ਹੈ। ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਜਿੰਦਰ ਸਿੰਘ ਧਾਮੀ ਵੀ ਸਹੀ ਠਹਿਰਾ ਕੇ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹੋ ਜਿਹੇ ਪਵਿੱਤਰ ਦਰਬਾਰ ਬਾਰੇ ਕੋਈ ਵੀ ਟੀਕਾ ਟਿੱਪਣੀ ਕਰਨ ਤੋਂ ਪਰਹੇਜ ਕਰਨਾ ਚਾਹੀਦਾ ਸੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖ ਭਾਈਚਾਰੇ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਸਰਕਾਰਾਂ ਨੂੰ ਚਾਹੀਦਾ ਕਿ ਧਾਰਮਿਕ ਮਸਲਿਆਂ ਦੇ ਵਿੱਚ ਪੈਣ ਤੋਂ ਗੁਰੇਜ ਕੀਤਾ ਜਾਵੇ। ਉਹਨਾਂ ਕਿਹਾ ਕਿ ਉਹ 108 ਧੰਨ ਧੰਨ ਹਜੂਰ ਰਾਜਾ ਸਾਹਿਬ ਰਸੋਖਾਨਾ ਪ੍ਰਬੰਧਕ ਕਮੇਟੀ ਦੇ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨ ਨੂੰ ਤਿਆਰ ਹਨ। ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਉਹ ਛੇ- ਸੱਤ ਮਹੀਨੇ ਪਹਿਲਾਂ ਵੀ ਇਸ ਪਵਿੱਤਰ ਦਰਬਾਰ ਤੇ ਆਕੇ ਨਤਮਸਤਕ ਹੋਏ ਸਨ । ਉਨਾਂ ਕਿਹਾ ਕਿ 108 ਹਜੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਖੁੱਦ ਬਹੁਤ ਹੀ ਪਹੁੰਚੇ ਹੋਏ ਮਹਾਨ ਤਪੱਸਵੀ ਸਨ। ਉਨਾਂ ਦੇ ਲੱਖਾਂ ਸ਼ਰਧਾਂਲੂ ਜਿੱਥੇ ਇਸ ਇਲਾਕੇ ਅਤੇ ਪੰਜਾਬ ਵਿੱਚ ਹਨ ਉਸ ਤੋਂ ਵੱਧ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਲੱਖਾਂ ਸ਼ਰਧਾਲੂਆਂ ਦੀ ਆਸਥਾ ਇਸ ਪਵਿੱਤਰ ਅਸਥਾਨ ਨਾਲ ਜੁੜੀ ਹੋਈ ਹੈ। ਹਜੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਮੇਲੇ ਦੇਸ਼ਾਂ ਵਿਦੇਸ਼ਾਂ ਵਿਚ ਵੀ ਬਹੁਤ ਸ਼ਰਧਾ ਅਤੇ ਧੂਮਧਾਮ ਨਾਲ ਮਨਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਯੂ- ਟਰਨ ਲੈਣ ਵਿੱਚ ਮਸ਼ਹੂਰ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਸਰੂਪਾਂ ਬਾਰੇ ਦਿੱਤੇ ਬੇਤੁਕੇ ਬਿਆਨ ਸਬੰਧੀ ਇੱਥੇ ਆਕੇ ਮਾਫੀ ਮੰਗਣੀ ਚਾਹੀਦੀ ਹੈ। ਇਸ ਮੌਕੇ ਉਹਨਾਂ ਦੇ ਨਾਲ ਪ੍ਰਿਤਪਾਲ ਬਜਾਜ, ਹਿੰਮਤ ਤੇਜਪਾਲ, ਮੰਡਲ ਪ੍ਰਧਾਨ ਵਿੱਕੀ ਖੋਸਲਾ, ਪ੍ਰਧਾਨ ਜਨਕ ਰਾਜ ਸ਼ਰਮਾ, ਅਸ਼ਵਨੀ ਭਾਰਦਵਾਜ, ਰਜੇਸ਼ ਪੂੰਨੀਆਂ, ਜਿੰਮੀਦਾਰ, ਸੰਜੀਵ ਮੋਹਣ, ਮਦਨ ਮਨਚੰਦਾ , ਦੀਪਕ ਸੂਦਨ ਆਦਿ ਵੀ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਾਸਟਰ ਨਰਿੰਦਰ ਸਿੰਘ ਰੰਧਾਵਾ ਵੱਲੋਂ ਭੀਣ ਸਕੂਲ ਨੂੰ 11000 ਰੁਪਏ ਦੀ ਰਾਸ਼ੀ ਭੇਂਟ
Next articleਨਕਸਲੀਆਂ ਨੂੰ ‘ਮੁਕਾਬਲਿਆਂ’ ਵਿਚ ਮਾਰਨਾ ਬੰਦ ਕਰੇ ਮੋਦੀ ਸਰਕਾਰ – ਜਮਹੂਰੀ ਫਰੰਟ