ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਸਰਕਾਰੀ ਹਾਈ ਸਕੂਲ ਭੀਣ ਵਿਖੇ ਇੱਕ ਸਾਦਾ ਸਮਾਗਮ ਕਰਵਾਇਆ ਗਿਆ ਜਿਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡੀ ਨੇ ਦੱਸਿਆ ਕਿ ਭੀਣ ਸਕੂਲ ਵਿੱਚ ਬਤੌਰ ਪੀ ਟੀ ਆਈ ਸੇਵਾਵਾਂ ਨਿਭਾ ਚੁੱਕੇ ਸਾਬਕਾ ਅਧਿਆਪਕ ਨਰਿੰਦਰ ਸਿੰਘ ਰੰਧਾਵਾ ਵਿਸ਼ੇਸ਼ ਤੌਰ ਤੇ ਪਹੁੰਚੇ।ਉਹਨਾਂ ਵੱਲੋਂ ਸਕੂਲ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਲਈ 11000 ਰੁਪਏ ਦੀ ਰਾਸ਼ੀ ਭੇਂਟ ਕੀਤੀ। ਉਹਨਾਂ ਨੇ ਯਕੀਨ ਦਿਵਾਇਆ ਕਿ ਭਵਿੱਖ ਵਿੱਚ ਵੀ ਉਹ ਇਸੇ ਤਰਾਂ ਸਕੂਲ ਦੇ ਵਿਕਾਸ ਲਈ ਸਹਿਯੋਗ ਦਿੰਦੇ ਰਹਿਣਗੇ ਅਤੇ ਸਕੂਲ ਦੀ ਬਦਲਦੀ ਨੁਹਾਰ ਦੀ ਭਰਪੂਰ ਪ੍ਰਸ਼ੰਸਾ ਕੀਤੀ।ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡੀ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮਾਸਟਰ ਕੁਲਵਿੰਦਰ ਸਿੰਘ ਢੇਸੀ,ਮਾਸਟਰ ਦੀਪ ਸਿੰਘ, ਸੰਜੀਵ ਕੁਮਾਰ,ਅਤੇ ਸਟਾਫ ਮੈਂਬਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



