HOME ਗਾਇਕ ਜਸਪਾਲ ਸੰਧੂ ਦਾ ਧਾਰਮਕਿ ਗੀਤ ‘ਕਾਂਸ਼ੀ ਵਾਲੇ ਦਾ ਸਹਾਰਾ’ ਰੀਲੀਜ਼

ਗਾਇਕ ਜਸਪਾਲ ਸੰਧੂ ਦਾ ਧਾਰਮਕਿ ਗੀਤ ‘ਕਾਂਸ਼ੀ ਵਾਲੇ ਦਾ ਸਹਾਰਾ’ ਰੀਲੀਜ਼

3

ਫਿਲੌਰ/ਅੱਪਰਾ,  (ਸਮਾਜ ਵੀਕਲੀ)  (ਦੀਪਾ)-ਪ੍ਰਸਿੱਧ ਪੰਜਾਬੀ ਲੋਕ ਗਾਇਕ ਜਸਪਾਲ ਸੰਧੂ ਦਾ ਦਾਰਮਿਕ ਗੀਤ ‘ਕਾਂਸ਼ੀ ਵਾਲੇ ਦਾ ਸਹਾਰਾ’ ਅੱਜ ਰੀਲੀਜ਼ ਹੋ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਾਇਕ ਜਸਪਾਲ ਸੰਧੂ ਨੇ ਦੱਸਿਆ ਕਿ ਇਸ ਗੀਤ ਨੂੰ  ਰਿੰਗ ਰਿਕਾਰਡਸ ਕੰਪਨੀ ਵਲੋਂ ਮਾਰਕੀਟ ‘ਚ ਪੇਸ਼ ਕੀਤਾ ਗਿਆ ਹੈ | ਇਸ ਗੀਤ ਨੂੰ  ਗੀਤਕਾਰ ਰਾਮ ਜੀ ਸੰਧੂ ਨੇ ਕਲਮਬੱਧ ਕੀਤਾ ਹੈ, ਜਦਕਿ ਇਸ ਗੀਤ ਨੂੰ  ਖੂਬਸੂਰਤ ਧੁਨਾਂ ‘ਚ ਸੰਗੀਤਕਾਰ ਮੈਨੀ ਮਿਊਜਿਕ ਵਲੋਂ ਪਿਰੋਇਆ ਗਿਆ ਹੈ | ਇਸ ਗੀਤ ਦਾ ਵੀਡੀਓ ਤੇ ਪ੍ਰਾਜੈਕਟ ਸੀਟੂ ਬਾਈ ਵਲੋਂ ਤਿਆਰ ਕੀਤਾ ਗਿਆ ਹੈ | ਇਸ ਮੌਕੇ ਗਾਇਕ ਜਸਪਾਲ ਸੰਧੂ ਨੇ ਦੱਸਿਆ ਕਿ ਇਸ ਗੀਤ ਲਈ ਮਹੰਤ ਸ਼ਾਂਤੀ ਨਾਥ ਜੀ ਡੇਰਾ ਬਲਬੇਹੜਾ ਦਾ ਵਿਸ਼ੇਸ਼ ਆਸ਼ੀਰਵਾਦ ਰਿਹਾ ਹੈ | ਇਸ ਮੌਕੇ ਉਨਾਂ ਅਮਰਜੀਤ ਖੁੱਤਣ (ਯੂ. ਏ. ਈ) ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ | ਗਾਇਕ ਜਸਪਾਲ ਸੰਧੂ ਨੇ ਆਸ ਪ੍ਰਗਟਾਈ ਹੈ ਕਿ ਦੇਸ਼-ਵਿਦੇਸ਼ ‘ਚ ਵਸਦੀਆਂ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਇਸ ਗੀਤ ਨੂੰ  ਰੱਜਵਾਂ ਪਿਆਰ ਬਖਸ਼ਿਸ਼ ਕਰਨਗੀਆਂ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਚੌਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ।
Next articleਤਿੰਨ ਅਣਪਛਾਤੇ ਲੁਟੇਰੇ ਦਾਤਰ ਦੀ ਨੋਕ ‘ਤੇ ਗ੍ਰਾਹਕ ਸੇਵਾ ਕੇਂਦਰ ਦੇ ਮਾਲਕ ਨਾਲ ਧੱਕਾਮੁੱਕੀ ਕਰਕੇ 50 ਹਜ਼ਾਰ ਰੁਪਏ ਦੀ ਨਕਦੀ ਲੁੱਟ ਕ ਫ਼ਰਾਰ